ਇਹ ਵੀਡੀਓ ਰੱਖ ਦੇਵੇਗੀ ਤੁਹਾਡੇ ਦਿਲ ਨੂੰ ਝੰਜੋੜ ਕੇ ,ਇੱਕ ਬੱਚਾ ਫੋਟੋ ਵਿੱਚੋਂ ਲੱਭ ਰਿਹਾ ਹੈ ਆਪਣੀ ਮਰੀ ਹੋਈ ਮਾਂ

Uncategorized

ਇਸ ਪੂਰੀ ਦੁਨੀਆਂ ਵਿੱਚ ਮਾਂ ਤੋਂ ਵਧ ਕੇ ਇੱਕ ਬੱਚੇ ਨੂੰ ਪਿਆਰ ਕੋਈ ਨਹੀਂ ਕਰ ਸਕਦਾ ।ਮਾਂ ਆਪਣੀ ਜਾਨ ਤੇ ਖੇਡ ਕੇ ਵੀ ਇਕ ਬੱਚੇ ਦੀ ਜਾਨ ਬਚਾ ਸਕਦੀ ਹੈ ਅਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਰ ਕੁਰਬਾਨੀ ਦੇ ਸਕਦੀ ਹੈ । ਜਿਨ੍ਹਾਂ ਲੋਕਾਂ ਦੀਆਂ ਮਾਵਾਂ ਇਸ ਦੁਨੀਆਂ ਤੋਂ ਚਲੀਆਂ ਜਾਂਦੀਆਂ ਹਨ ਉਨ੍ਹਾਂ ਦੇ ਦੁੱਖ ਨੂੰ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਮਾਂ ਦੇ ਜਾਣ ਦਾ ਦੁੱਖ ਉਹੀ ਸਮਝ ਸਕਦਾ ਹੈ ਜਿਸਨੇ ਇਸ ਦੁਨੀਆਂ ਵਿੱਚ ਮਾਂ ਨੂੰ ਖੋਇਆ ਹੋਵੇ। ਸੋ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਜਿਸ ਵਿੱਚ ਇੱਕ ਛੋਟਾ ਬੱਚਾ ਆਪਣੀ ਮਾਂ ਦੀ ਤਸਵੀਰ ਅੱਗੇ ਬੈਠ ਕੇ ਤਸਵੀਰ ਨੂੰ ਵਾਰ ਵਾਰ ਛੋਹ ਰਿਹਾ ਹੈ

ਅਤੇ ਇਸ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਜ਼ਰੂਰ ਨਮ ਹੋ ਜਾਣਗੀਆਂ ਕਿਉਂਕਿ ਬੱਚੇ ਦੀ ਮਾਸੂਮੀਅਤ ਇੰਨੀ ਜ਼ਿਆਦਾ ਹੈ ਕਿ ਉਸ ਨੂੰ ਕੁਝ ਸਮਝ ਹੀ ਨਹੀਂ ਲੱਗ ਰਿਹਾ ਕਿ ਉਸ ਦੀ ਮਾਂ ਉਸ ਤੋਂ ਹਮੇਸ਼ਾ ਲਈ ਦੂਰ ਚਲੀ ਗਈ ਹੈ । ਬੱਚਾ ਵਾਰ ਵਾਰ ਆਪਣੀ ਮਾਂ ਦੀ ਤਸਵੀਰ ਨੂੰ ਹੱਥ ਲਗਾ ਰਿਹਾ ਹੈ ਅਤੇ ਇੰਜ ਜਾਪਦਾ ਹੈ ਕਿ ਉਹ ਆਪਣੀ ਮਾਂ ਨਾਲ ਗੱਲਾਂ ਕਰ ਰਿਹਾ ਹੋਵੇ ।ਉਸ ਦੇ ਨਜ਼ਦੀਕ ਕੁੱਝ ਲੋਕ ਵੀ ਬੈਠੇ ਹੋਏ ਹਨ ਜੋ ਕਿ ਇਸ ਬੱਚੇ ਨੂੰ ਨਿਹਾਰ ਰਹੇ ਹਨ ਕਿ ਉਹ ਕਿਸ ਤਰੀਕੇ ਨਾਲ ਆਪਣੀ ਮਾਂ ਦੀ ਤਸਵੀਰ ਨੂੰ ਛੂੰਹਦਾ ਹੈ ਅਤੇ ਆਪਣੀ ਮਾਂ ਨੂੰ ਯਾਦ ਕਰ ਰਿਹਾ ਹੈ।

ਸੋ ਜਿਹੜੇ ਵੀ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਜਾ ਰਿਹਾ ਹੈ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ ਅਤੇ ਉਹ ਇਸ ਛੋਟੇ ਜਿਹੇ ਬੱਚੇ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਇਸ ਨੂੰ ਜ਼ਿੰਦਗੀ ਵਿੱਚ ਹਰ ਖ਼ੁਸ਼ੀ ਮਿਲੇ ਚੋਂ ਇਹ ਚਾਹੁੰਦਾ ਹੈ । ਸੋ ਅਜਿਹਾ ਬਹੁਤ ਸਾਰੇ ਲੋਕ ਬੱਚਿਆਂ ਨਾਲ ਹੁੰਦਾ ਹੈ ਜਿਨ੍ਹਾਂ ਦੀ ਛੋਟੀ ਉਮਰ ਵਿੱਚ ਮਾਵਾਂ ਉਨ੍ਹਾਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ। ਜਿਸ ਤੋਂ ਬਾਅਦ ਕੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਭਾਵੇਂ ਜਿੰਨੇ ਵੀ ਰਿਸ਼ਤੇਦਾਰ ਹੋਣਾ ਉਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਮਾਂ ਦਾ ਪਿਆਰ ਨਹੀਂ ਦੇ ਸਕਦਾ।

ਅਕਸਰ ਹੀ ਅਸੀਂ ਆਪਣੇ ਸਮਾਜ ਵਿੱਚ ਦੇਖਦੇ ਹਾਂ ਕਿ ਮਾਵਾਂ ਤੋਂ ਬਿਨਾਂ ਬੱਚੇ ਰੁਲਦੇ ਹਨ ਅਤੇ ਉਨ੍ਹਾਂ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਹੁੰਦਾ। ਸੋ ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿਸੇ ਵੀ ਬੱਚੇ ਨੂੰ ਮਾਂ ਦੇ ਪਿਆਰ ਤੋਂ ਵਾਂਝਾ ਨਾ ਰੱਖੀਂ।

Leave a Reply

Your email address will not be published.