ਮਾਂ ਨੇ ਆਪਣੀ ਹਵਸ ਦੀ ਪੂਰਤੀ ਲਈ ਕਰ ਦਿੱਤਾ ਆਪਣੇ ਹੀ ਪੁੱਤਰ ਦਾ ਕਤਲ ,ਲਗਾ ਦਿੱਤੀ ਲਾਸ਼ ਨੂੰ ਅੱਗ

Uncategorized

ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਥੇ ਕਿ ਇੱਕ ਪਿੰਡ ਵਿੱਚ ਵਿਅਕਤੀ ਨੂੰ ਪੁਲ ਦੇ ਹੇਠਾਂ ਇਕ ਅੱਧ ਸੜੀ ਲਾਸ਼ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ ਕੇ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਨਾਲ ਹੀ ਪੁਲਸ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕੇ ਪੁਲਸ ਨੇ ਮੌਕੇ ਤੇ ਆ ਕੇ ਇਸ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ ਅਤੇ ਇਹ ਪਤਾ ਕੀਤਾ ਜਾ ਰਿਹਾ ਸੀ ਕਿ ਇਹ ਲਾਸ਼ ਕਿਸ ਦੀ ਹੈ ਅਤੇ ਕਿਸ ਦੇ ਦੁਆਰਾ ਇਹ ਲਾਸ਼ ਪੁਲ ਹੇਠਾਂ ਸੁੱਟੀ ਗਈ ਸੀ। ਸੋ ਹੁਣ ਪੁਲੀਸ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਉਨ੍ਹਾਂ ਦਾ ਦੱਸਣਾ ਹੈ ਕਿ ਇਹ ਇੱਕ ਚੌਵੀ ਪੱਚੀ ਸਾਲ ਦੇ ਨੌਜਵਾਨ ਲੜਕੇ ਦੀ ਲਾਸ਼ ਸੀ ਜਿਸ ਦਾ ਨਾਂ ਰਘਵੀਰ ਦੱਸਿਆ ਜਾ ਰਿਹਾ ਹੈ ।

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦਾ ਕਤਲ ਉਸ ਦੀ ਮਾਂ ਵੱਲੋਂ ਦੋ ਵਿਅਕਤੀਆਂ ਦੀ ਸਹਾਇਤਾ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਸ ਲੜਕੇ ਨੂੰ ਮਾਰਨ ਲਈ ਇੱਕ ਹਥੌੜੇ ਅਤੇ ਛੁਰੀ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਕਿ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਕਰਨ ਦਾ ਕਾਰਨ ਉਸ ਦੀ ਮਾਂ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸੀ ਜਿਸ ਤੋਂ ਕਿ ਇਸ ਨੌਜਵਾਨ ਨੂੰ ਤਕਲੀਫ ਸੀ ਅਤੇ ਹਰ ਰੋਜ਼ ਹੀ ਉਹ ਆਪਣੀ ਮਾਂ ਦੀ ਕੁੱਟਮਾਰ ਕਰਦਾ ਸੀ।

ਜਿਸ ਤੋਂ ਬਾਅਦ ਉਸਦੀ ਮਾਂ ਨੇ ਦੋ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਪੁੱਤਰ ਦਾ ਕਤਲ ਕੀਤਾ। ਨਾਲ ਹੀ ਪੁਲੀਸ ਵਾਲਿਆਂ ਨੇ ਦੱਸਿਆ ਕਿ ਇਸ ਨੌਜਵਾਨ ਲੜਕੇ ਦੀ ਮਾਂ ਵੱਲੋਂ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਪੈਸੇ ਵੀ ਦਿੱਤੇ ਗਏ ਸੀ ਤਾਂ ਜੋ ਉਹ ਉਸ ਦੇ ਪੁੱਤਰ ਨੂੰੰ ਮਾਰਨ ਵਿੱਚ ਉਸ ਦੀ ਸਹਾਇਤਾ ਕਰਨ। ਪਰ ਹੁਣ ਇਹ ਸਾਰੀ ਕਹਾਣੀ ਪੁਲੀਸ ਵਾਲਿਆਂ ਦੇ ਸਾਹਮਣੇ ਆ ਚੁੱਕੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ਰਾਹੀਂ ਇਸ ਲਾਸ਼ ਨੂੰ ਪੁਲ ਦੇ ਹੇਠਾਂ ਸੁੱਟਣ ਲਈ ਲਿਆਂਦਾ ਗਿਆ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ।

ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਥੇ ਕਿ ਮਾਂ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਚੱਲਦੇ ਹੋਏ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ ।

Leave a Reply

Your email address will not be published.