ਲੱਖਾ ਸਿਧਾਣਾ ਨੇ ਅੱਧੀ ਰਾਤ ਨੂੰ ਲਾਈਵ ਪੰਜਾਬੀਆਂ ਨੂੰ ਕੀਤੀ ਇਹ ਅਪੀਲ,ਘਰਾਂ ਦੇ ਉਪਰ ਕਾਲਿਆਂ ਦੇ ਨਾਲ ਲਗਾਓ ਕੇਸਰੀ ਝੰਡੇ

Uncategorized

ਜਿਵੇਂ ਕਿ ਸਾਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਮੁੜ ਤੋਂ ਰਫ਼ਤਾਰ ਫੜ ਰਿਹਾ ਹੈ ,ਇਸ ਲਈ ਕਿਸਾਨਾਂ ਵਿੱਚੋਂ ਬਹੁਤ ਹੀ ਜੋਸ਼ ਦੇਖਿਆ ਜਾ ਰਿਹਾ ਹੈ ।ਇਸ ਤੋਂ ਇਲਾਵਾ ਛੱਬੀ ਮਈ ਨੂੰ ਕਿਸਾਨੀ ਅੰਦੋਲਨ ਸ਼ੁਰੂ ਹੋਏ ਨੂੰ ਛੇ ਮਹੀਨੇ ਪੂਰੇ ਹੋ ਜਾਣਗੇ ,ਜਿਸ ਲਈ ਕਿ ਕਿਸਾਨਾਂ ਵੱਲੋਂ ਛੱਬੀ ਮਈ ਨੂੰ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ।ਇਸ ਦਿਨ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਦੇ ਬਨੇਰਿਆਂ ਉੱਤੇ ਕਾਲੇ ਝੰਡੇ ਲਗਾਉਣ। ਇਸੇ ਕਾਲੇ ਦਿਵਸ ਦੇ ਸਬੰਧ ਵਿੱਚ ਲੱਖਾ ਸਧਾਣਾ ਨੇ ਵੀ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਹਰ ਘਰ ਦੇ ਬਨੇਰੇ ਉੱਤੇ ਰੋਸ ਵਜੋਂ ਕਾਲੀ ਝੰਡੀ ਲੱਗਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਹਰ ਘਰ ਦੇ ਬਨੇਰੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਵੀ ਝੂਲਣਾ ਚਾਹੀਦਾ ਹੈ । ਇਸ ਤੋਂ ਇਲਾਵਾ ਲਗਾਤਾਰ ਲੱਖਾ ਸਿਧਾਣਾ ਵੱਲੋਂ ਨੌਜਵਾਨਾਂ ਨੂੰ ਅਤੇ ਪੰਜਾਬ ਦੇ ਹਰ ਇਕ ਇਨਸਾਨ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਦਿੱਲੀ ਵਿਚ ਪਹੁੰਚੇ ਤਾਂ ਜੋ ਛੇਤੀ ਤੋਂ ਛੇਤੀ ਕਿਸਾਨੀ ਅੰਦੋਲਨ ਨੂੰ ਜਿੱਤਿਆ ਜਾ ਸਕੇ। ਕਿਉਂਕਿ ਜਿਵੇਂ ਕਿ ਪਿਛਲੇ ਸਮੇਂ ਵਾਢੀ ਦਾ ਸੀਜ਼ਨ ਆਇਆ ਸੀ ਜਿਸ ਲਈ ਬਹੁਤ ਸਾਰੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਆ ਗਏ ਸੀ ।ਇਸ ਲਈ ਕਿਸਾਨੀ ਅੰਦੋਲਨ ਵਿੱਚ ਲੋਕਾਂ ਦੀ ਭੀੜ ਘਟ ਗਈ ਸੀ

ਜਿਸ ਕਾਰਨ ਕੇ ਸਰਕਾਰ ਨੂੰ ਇਹ ਲੱਗਣ ਲੱਗਾ ਹੈ ਕਿ ਹੁਣ ਕਿਸਾਨੀ ਅੰਦੋਲਨ ਆਪਣੇ ਆਪ ਖ਼ਤਮ ਹੋ ਜਾਵੇਗਾ ।ਪਰ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਲਗਾਤਾਰ ਕਹਿਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਓਨਾ ਚਿਰ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਨਹੀਂ ਆਉਣਗੇ। ਇਸ ਲਈ ਕਿਸਾਨਾਂ ਵੱਲੋਂ ਦੁਬਾਰਾ ਦਿੱਲੀ ਵੱਲ ਨੂੰ ਚਾਲੇ ਪਾਏ ਜਾ ਰਹੇ ਹਨ ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਵਿਚ ਥੋੜ੍ਹੀ ਠੱਲ੍ਹ ਪੈਂਦੀ ਦਿਖਾਈ ਦੇ ਰਹੀ ਸੀ ।ਇਸ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਹੈ ਕਿ ਛੱਬੀ ਮਈ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ ਤਾਂ ਜੋ ਸਰਕਾਰ ਉੱਤੇ ਉਹ ਦਬਾਅ ਬਣਾ ਸਕਣ ਅਤੇ ਉਨ੍ਹਾਂ ਨੂੰ ਦੱਸ ਸਕਣ ਕਿ ਅਜੇ ਵੀ ਲੋਕ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਲਗਾਤਾਰ ਕਰਦੇ ਰਹਿਣਗੇ।

ਸੋ ਇਸੇ ਮਾਮਲੇ ਉਤੇ ਲੱਖਾ ਸਧਾਣਾ ਜੋ ਕੇਸ ਕਿਸਾਨੀ ਅੰਦੋਲਨ ਵਿਚ ਬਹੁਤ ਉੱਭਰ ਕੇ ਸਾਹਮਣੇ ਆਏ ਅਤੇ ਲੋਕਾਂ ਨੂੰ ਕਿਸਾਨੀ ਅੰਦੋਲਨ ਨਾਲ ਜੋੜਨ ਦੀ ਉਨ੍ਹਾਂ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ ਅਤੇ ਹੁਣ ਵੀ ਉਹ ਇਹੀ ਕੰਮ ਕਰ ਰਹੇ ਹਨ ਤਾਂ ਜੋ ਕਿਸਾਨੀ ਅੰਦੋਲਨ ਵਿੱਚ ਵੱਧ ਤੋਂ ਵੱਧ ਲੋਕ ਪਹੁੰਚਣ।

Leave a Reply

Your email address will not be published. Required fields are marked *