ਤਰਨਤਾਰਨ ਤੂੰ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਇੱਕ ਗ਼ਰੀਬ ਮਾਂ ਵੱਲੋਂ ਆਪਣੀ ਧੀ ਦੇ ਵਿਆਹ ਕਰਵਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ।ਉਸ ਗ਼ਰੀਬ ਮਾਂ ਦੇ ਦੱਸਣ ਦੇ ਅਨੁਸਾਰ ਸੱਤ ਸਾਲ ਪਹਿਲਾਂ ਉਸ ਦੇ ਪੁੱਤਰ ਨੂੰ ਇੱਕ ਗੰਭੀਰ ਬਿਮਾਰੀ ਲੱਗ ਗਈ ਸੀ ਜਿਸ ਦਾ ਕਿ ਗ਼ਰੀਬੀ ਦੇ ਕਾਰਨ ਸਹੀ ਇਲਾਜ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਸ ਦਾ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।ਉਸ ਔਰਤ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀਆਂ ਧੀਆਂ ਵੀ ਹੁਣ ਉਸ ਦੇ ਕੋਲ ਹੀ ਰਹਿ ਰਹੀਆਂ ਹਨ ਅਤੇ ਹੁਣ ਉਹ ਉਨ੍ਹਾਂ ਦਾ ਵਿਆਹ ਕਰਨਾ ਚਾਹੁੰਦੀ ਹੈ ਜਿਸ ਦੇ ਲਈ ਉਸ ਦੇ ਕੋਲ ਕੋਈ ਵੀ ਰੁਪਏ ਪੈਸਾ ਨਹੀਂ ਹੈ।
ਇਸ ਦੇ ਲਈ ਉਸ ਔਰਤ ਨੇ ਸਮਾਜ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਸਮਾਜ ਸੇਵੀ ਵਿਅਕਤੀ ਉਸ ਦਾ ਦਰਦ ਸਮਝ ਕੇ ਉਸ ਦੀ ਮਦਦ ਕਰੇ ਤਾਂ ਜੋ ਉਹ ਆਪਣੀਆਂ ਧੀਆਂ ਨੂੰ ਉਨ੍ਹਾਂ ਦੇ ਘਰ ਭੇਜ ਸਕੇ।ਇਸਦੇ ਨਾਲ ਹੀ ਜਿਸ ਲੜਕੀ ਦਾ ਵਿਆਹ ਹੈ ਉਸ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਆਟਾ ਤੱਕ ਨਹੀਂ ਹੈ।ਉਸ ਧੀ ਨੇ ਵੀ ਸਮਾਂ ਸੀ ਵੀਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਜਿਸ ਨਾਲ ਉਨ੍ਹਾਂ ਦਾ ਵੀ ਦੂਜੀਆਂ ਕੁੜੀਆਂ ਦੇ ਵਾਂਗ ਵਿਆਹ ਹੋ ਸਕੇ।
ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਤਕ ਇਨ੍ਹਾਂ ਮਾਂ ਅਤੇ ਧੀਆਂ ਦੀ ਪੁਕਾਰ ਸੁਣਦਾ ਹੋਇਆ ਕੋਈ ਸਮਾਜ ਸੇਵੀ ਇਹਨਾਂ ਦੀ ਆਣ ਕੇ ਮਦਦ ਕਰਦਾ ਹੈ ਅਤੇ ਇਨ੍ਹਾਂ ਲੜਕੀਆਂ ਦੇ ਵਿਆਹ ਪੂਰ ਚੜ੍ਹਦੇ ਹਨ।ਇਸ ਘਰ ਦੀ ਹਾਲਤ ਵੇਖ ਕੇ ਹਰ ਇੱਕ ਵਿਅਕਤੀ ਨੂੰ ਯਕੀਨ ਹੋ ਸਕਦਾ ਹੈ ਕਿ ਇਸ ਘਰ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਇਸ ਲਈ ਹਰ ਇਕ ਸਮਾਜ ਸੇਵੀ ਨੂੰ ਚਾਹੀਦਾ ਹੈ ਕਿ ਇਸ ਘਰ ਵਿੱਚ ਰਹਿੰਦੀਆਂ ਔਰਤਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ
ਜਿਸ ਨਾਲ ਇਨ੍ਹਾਂ ਧੀਆਂ ਦਾ ਵਿਆਹ ਹੋ ਸਕੇ ਅਤੇ ਇਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਜਾ ਸਕਣ ।ਜਿਸ ਦੇ ਨਾਲ ਇਨ੍ਹਾਂ ਦੀ ਮਾਤਾ ਦੀ ਵੀ ਮੁਸੀਬਤਾਂ ਅਤੇ ਭਾਅ ਥੋੜ੍ਹਾ ਘਟੇ।