ਜੈਸਮੀਨ ਸੈਂਡਲਸ ਨੇ ਦਿੱਤਾ ਗੈਰੀ ਸੰਧੂ ਨੂੰ ਠੋਕਵਾਂ ਜਵਾਬ

Uncategorized

ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦੇ ਬਾਰੇ ਪੰਜਾਬੀ ਇੰਡਸਟਰੀ ਵਿੱਚ ਮੁੱਦਾ ਬਹੁਤ ਭਖਿਆ ਹੋਇਆ ਹੈ ।ਜਿਸ ਦੇ ਵਿੱਚ ਗੈਰੀ ਸੰਧੂ ਵੱਲੋਂ ਪਹਿਲਾਂ ਇਕ ਪੋਸਟ ਪਾ ਕੇ ਦੱਸਿਆ ਗਿਆ ਸੀ ਕਿ ਉਸ ਨੂੰ ਇਕ ਨਵੀਂ ਕੁੜੀ ਲੱਭ ਚੁੱਕੀ ਹੈ।ਜੋ ਕਿ ਉਸ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ ਅਤੇ ਉਸ ਦੇ ਖਾਣ ਪੀਣ ਪਹਿਨਣ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ।ਇਸ ਤੋਂ ਬਾਅਦ ਗੈਰੀ ਸੰਧੂ ਦੇ ਪ੍ਰਸੰਸਕਾਂ ਨੇ ਉਸ ਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਸਨ ਜਿਸ ਨੂੰ ਕਿ ਜੈਸਮੀਨ ਸੈਂਡਲਸ ਨੂੰ ਇੱਕ ਰਿਪਲਾਈ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ।ਪਰ ਇਸ ਗੱਲ ਦਾ ਜਵਾਬ ਦਿੰਦੇ ਹੋਏ ਜੈਸਮੀਨ ਸੈਂਡਲਸ ਵੱਲੋਂ ਵੀ ਇਕ ਸਟੋਰੀ ਸਾਂਝੀ ਕੀਤੀ ਗਈ ਹੈ

ਜਿਸ ਵਿਚ ਜੈਸਮੀਨ ਸੈਂਡਲਸ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਆਪਣਾ ਦੁੱਖ ਦੱਸਦਾ ਹੈ ਤਾਂ ਉਸ ਦਾ ਦੁੱਖ ਸੁਣ ਲੈਣਾ ਚਾਹੀਦਾ ਹੈ ਅਤੇ ਜੇਕਰ ਕੋਈ ਵਿਅਕਤੀ ਤੁਹਾਡੇ ਕੋਲ ਆ ਕੇ ਆਪਣਾ ਦੁੱਖ ਸਾਂਝਾ ਕਰਦਾ ਹੈ ਤਾਂ ਉਸਦਾ ਚੁੱਕ ਜ਼ਰੂਰ ਸੋਚਣਾ ਚਾਹੀਦਾ ਹੈ।ਜੈਸਮੀਨ ਸੈਂਡਲਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਮੈਂ ਸੈਡ ਸੌਂਗ ਕਰਦੀ ਹਾਂ ਤਾਂ ਲੋਕਾਂ ਵੱਲੋਂ ਉਸ ਨੂੰ ਬੇਚਾਰੀ ਕਿਹਾ ਜਾਂਦਾ ਹੈ ਪਰ ਜੇਕਰ ਉਹ ਦੂਜੇ ਗਾਣੇ ਕਰੇਗੀ ਤਾਂ ਲੋਕਾ ਨੂੰ ਮਿਰਚ ਨਾ ਲੱਗੇ ਕਿਉਂਕਿ ਹੁਣ ਉਹ ਇਹ ਸਭ ਚੀਜ਼ਾਂ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੀ ਹੈ ਅਤੇ ਉਸ ਵੱਲੋਂ ਹੁਣ ਨੱਚਣ ਟੱਪਣ ਵਾਲੇ ਗਾਣੇ ਜ਼ਰੂਰ ਆਉਣਗੇ।

ਜੈਸਮੀਨ ਸੈਂਡਲਸ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਆਪਣੀ ਕਹਾਣੀ ਦਾਸੀ ਰਹੇਗੀ ਜੋ ਜੋ ਉਸਦੇ ਨਾਲ ਬੀਤਿਆ ਹੈ ਉਹ ਚਾਹੁੰਦੀ ਹੈ ਕਿ ਜੋ ਉਸ ਉਸਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋਵੇ।ਇਸ ਦੇ ਲਈ ਉਹ ਜੋ ਕੁਝ ਵੀ ਉਸ ਦੇ ਦਿਲ ਵਿਚ ਆਵੇਗਾ ਉਹ ਲੋਕਾਂ ਦੇ ਨਾਲ ਸ਼ੇਅਰ ਕਰਦੀ ਰਹੇਗੀ ਇਸ ਲਈ ਉਸ ਨੇ ਕਿਹਾ ਹੈ ਕਿ ਹਰ ਕੋਈ ਉਸ ਦੇ ਦਿਲ ਦੀਆਂ ਗੱਲਾਂ ਸੁਣਨ ਲਈ ਤਿਆਰ ਰਹੇ।ਹੁਣ ਵੇਖਣਾ ਇਹ ਹੋਵੇਗਾ

ਕਿ ਜੈਸਮੀਨ ਸੈਂਡਲਸ ਦੀ ਇਸ ਵੀਡੀਓ ਤੋਂ ਬਾਅਦ ਗੈਰੀ ਸੰਧੂ ਵੱਲੋਂ ਇਸ ਵੀਡੀਓ ਦਾ ਕੀ ਰਿਪਲਾਈ ਦਿੱਤਾ ਜਾਂਦਾ ਹੈ।

Leave a Reply

Your email address will not be published.