ਸਾਬਕਾ ਫ਼ੌਜੀ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ,ਪਰਿਵਾਰ ਦਾ ਰੋ ਰੋ ਬੁਰਾ ਹਾਲ

Uncategorized

ਮਾਛੀਵਾੜੇ ਦੇ ਨੇੜੇ ਪੈਂਦੇ ਪਿੰਡ ਮਨਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿਥੇ ਕਿ ਕਿਹਾ ਜਾ ਰਿਹਾ ਹੈ ਕਿ ਇੱਕ ਸਾਬਕਾ ਫੌਜੀ ਦੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਕੇ ਹੁਣ ਸਾਬਕਾ ਫੌਜੀ ਦੀ ਮੌਤ ਹੋ ਚੁੱਕੀ ਹੈ । ਸਾਬਕਾ ਫੌਜੀ ਦੀ ਮੌਤ ਤੋਂ ਬਾਅਦ ਹੁਣ ਉਸ ਦੇ ਪੁੱਤਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਅਤੇ ਉਸ ਦੇ ਮਾਮਿਆਂ ਨੇ ਉਸ ਦੇ ਪਿਤਾ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਹੈ ਕਿਉਂਕਿ ਇਹ ਸਾਰਾ ਮਾਮਲਾ ਜਾਇਦਾਦ ਨੂੰ ਲੈ ਕੇ ਹੈ ।ਕਿਉਂਕਿ ਉਸ ਦੇ ਪਿਤਾ ਇਕ ਆਰਮੀ ਮੈਨ ਸੀ ਅਤੇ ਉਹ ਰਿਟਾਇਰ ਹੋ ਚੁੱਕੇ ਸੀ ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਜੋ ਵੀ ਪੈਸਾ ਮਿਲਿਆ ਸੀ ਉਸ ਉੱਤੇ ਉਸਦੀ ਮਾਂ ਅਤੇ ਉਸ ਦੇ ਮਾਮਿਆਂ ਦੀ ਅੱਖ ਸੀ।

ਜਿਸ ਤੋਂ ਬਾਅਦ ਕੇ ਲਗਾਤਾਰ ਉਸ ਦੀ ਮਾਂ ਅਤੇ ਮਾਮਿਆਂ ਵੱਲੋਂ ਉਸਦੇ ਪਿਤਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਦੇ ਲੜਕੇ ਨੇ ਦੱਸਿਆ ਕਿ ਉਸ ਕੋਲ ਸਾਰੀਆਂ ਰਿਕਾਰਡਿੰਗ ਪਈਆਂ ਹੋਈਆਂ ਹਨ ਜਿਸਦੇ ਵਿਚ ਉਸ ਦੇ ਪਿਤਾ ਉਸ ਨੂੰ ਕਹਿ ਰਹੇ ਹਨ ਕਿ ਜੋ ਵੀ ਜਾਇਦਾਦ ਹੈ ਉਹ ਉਸ ਦੇ ਨਾਮ ਕਰਵਾਏਗਾ ।ਕਿਉਂਕਿ ਉਸ ਦੇ ਮਾਮੇ ਅਤੇ ਮਾਂ ਵੱਲੋਂ ਉਸ ਨੂੰ ਕੁੱਟਿਆ ਜਾ ਰਿਹਾ ਹੈ ।ਇਸ ਤੋਂ ਇਲਾਵਾ ਇੱਕ ਵੀਡੀਓ ਵੀ ਦਿਖਾਈ ਜਾ ਰਹੀ ਹੈ ਜਿਸ ਵਿਚ ਕੇ ਮ੍ਰਿਤਕ ਸਾਬਕਾ ਫੌਜੀ ਦੱਸ ਰਿਹਾ ਹੈ ਕਿ ਉਸ ਦੀ ਪਤਨੀ ਅਤੇ ਉਸ ਦੇ ਸਾਲੇ ਉਸ ਨਾਲ ਗਲਤ ਵਿਵਹਾਰ ਕਰ ਰਹੇ ਹਨ

ਅਤੇ ਉਸ ਨੂੰ ਕੁੱਟ ਮਾਰ ਰਹੇ ਹਨ ਇਸ ਤੋਂ ਇਲਾਵਾ ਉਹ ਕਹਿ ਰਿਹਾ ਹੈ ਕਿ ਉਸ ਨੇ ਜਿਹੜੇ ਆਪਣੇ ਪੁੱਤਰ ਅਤੇ ਧੀ ਨੂੰ ਬੇਦਖ਼ਲ ਕੀਤਾ ਸੀ ਉਹ ਉਨ੍ਹਾਂ ਨੂੰ ਵਾਪਸ ਆਪਣੇ ਪਰਿਵਾਰ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਅਤੇ ਆਪਣੇ ਪੁੱਤਰ ਅਤੇ ਧੀਆਂ ਨਾਲ ਰਹਿਣਾ ਚਾਹੁੰਦਾ ਹੈ । ਇਸ ਤੋਂ ਇਲਾਵਾ ਉਸ ਦੇ ਮਰਨ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਉਸ ਦੇ ਪੁੱਤਰ ਦੇ ਨਾਮ ਹੀ ਹੋਵੇਗੀ। ਜਦੋਂ ਇਸ ਸਾਬਕਾ ਫੌਜੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਸ ਦੀ ਪਤਨੀ ਅਤੇ ਇਸਦੇ ਸਾਲਿਆਂ ਵੱਲੋਂ ਕਿਹਾ ਗਿਆ ਕਿ ਇਸ ਦੀ ਮੌਤ ਕੋਠੇ ਉੱਤੋਂ ਡਿੱਗਣ ਕਾਰਨ ਹੋਈ ਹੈ। ਪਰ ਪੁਲੀਸ ਵੱਲੋਂ ਇਹ ਮਾਮਲਾ ਗੰਭੀਰ ਰੂਪ ਵਿੱਚ ਲਿਆ ਜਾ ਰਿਹਾ ਹੈ

ਜਿਸ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਹੈ ਅਤੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਜਾਵੇਗਾ ਕਿ ਇਸ ਸਾਬਕਾ ਫੌਜੀ ਦੀ ਮੌਤ ਕਿਸ ਪ੍ਰਕਾਰ ਹੋਈ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published.