ਰਾਜਾ ਕੁਮਾਰੀ ਨੇ ਆਪਣਾ ਸੁਪਨਾ ਪੂਰਾ ਹੋਣ ਬਾਰੇ ਦੱਸੀ ਇਹ ਗੱਲ ,ਸਿੱਧੂ ਨਾਲ ਕਰਨਾ ਚਾਹੁੰਦੀ ਸੀ ਗਾਣਾ

Uncategorized

ਮਸ਼ਹੂਰ ਰੈਪਰ ਰਾਜਾ ਕੁਮਾਰੀ ਜਿਸ ਨੇ ਕਿ ਸਿੱਧੂ ਮੂਸੇਵਾਲੇ ਨਾਲ ਇੱਕ ਗੀਤ ਵਿੱਚ ਕੰਮ ਕੀਤਾ ਹੈ। ਜਿਸ ਤੋਂ ਬਾਅਦ ਕੀ ਉਨ੍ਹਾਂ ਦੀਆਂ ਕੁਝ ਪੋਸਟਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਇਹ ਸੁਪਨਾ ਸੀ ਕਿ ਉਹ ਸਿੱਧੂ ਮੂਸੇਵਾਲੇ ਨਾਲ ਕੰਮ ਕਰਨਾ ਚਾਹੁੰਦੇ ਸੀ ਅਤੇ ਹੁਣ US ਗਾਣਾ ਆਉਣ ਤੋਂ ਬਾਅਦ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ । ਦੱਸ ਦੇਈਏ ਕਿ ਰਾਜਾ ਕੁਮਾਰੀ ਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਉਹ ਅਮਰੀਕਾ ਵਿਚ ਜੰਮੇ ਪਲੇ ਹਨ ,ਪਰ ਉਨ੍ਹਾਂ ਦੇ ਮਾਤਾ ਪਿਤਾ ਇੰਡੀਆ ਵਿੱਚ ਹੀ ਰਹਿੰਦੇ ਹਨ। ਸਿੱਧੂ ਮੂਸੇ ਵਾਲੇ ਦੇ ਇਸ ਗਾਣੇ ਨੂੰ ਸਮਝਾਉਣ ਲਈ ਰਫ਼ਤਾਰ ਮਿਊਜ਼ਿਕ ਨੇ ਉਨ੍ਹਾਂ ਦੀ ਮਦਦ ਕੀਤੀ।

ਕੁਝ ਵੀਡੀਓਜ਼ ਵੀ ਸਾਹਮਣੇ ਆਇਆ ਜਿੱਥੇ ਕਿ ਉਹ ਉਨ੍ਹਾਂ ਨੂੰ ਗਾਣਾ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜਿਸ ਵਿਚ ਕੇ ਰਾਜਾ ਕੁਮਾਰੀ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ। ਨਾਲ ਹੀ ਰਫ਼ਤਾਰ ਮਿਊਜ਼ਿਕ ਵਾਲ਼ੇ ਵੀ ਬੜੇ ਚਾਵਾਂ ਨਾਲ ਉਨ੍ਹਾਂ ਨੂੰ ਗਾਣਾ ਸਮਝਾ ਰਹੇ ਹਨ ਜਿਵੇਂ ਕਿ ਰਾਜਾ ਕੁਮਾਰੀ ਨੇ ਸਿੱਧੂ ਮੂਸੇ ਵਾਲੇ ਦੇ ਗੀਤ ਵਿੱਚ ਰੈਪ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਵੱਖਰੀ ਪਹਿਚਾਣ ਬਣ ਗਈ ਹੈ ਕਿਉਂਕਿ ਇਹ ਗਾਣਾ ਬਹੁਤ ਹੀ ਮਸ਼ਹੂਰ ਹੋਇਆ ਹੈ ਅਤੇ ਹੁਣ ਤਕ ਇਹ ਗਾਣਾ ਟ੍ਰੈਂਡਿੰਗ ਦੋ ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਨ ਵਾਲੇ ਲੋਕਾਂ ਵੱਲੋਂ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਨਾਲ ਹੀ ਉਨ੍ਹਾਂ ਦੇ ਫੋਲੋਅਰਸ ਹੋਰ ਵੀ ਵਧ ਚੁੱਕੇ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਗੀਤਾਂ ਉੱਤੇ ਬੌਲੀਵੁੱਡ ਸਿਤਾਰਿਆਂ ਵੱਲੋਂ ਵੀ ਰਿਐਕਸ਼ਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀਆਂ ਵੀਡੀਓਜ਼ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਰਾਜਾ ਕੁਮਾਰੀ ਨੇ ਉਨ੍ਹਾਂ ਦੇ ਗਾਣੇ ਵਿਚ ਰੈਪ ਕੀਤਾ ਹੈ ਉਹ ਬੇਹੱਦ ਖੂਬਸੂਰਤ ਹੈ ਅਤੇ ਲੋਕਾਂ ਵੱਲੋਂ ਰਾਜਾ ਕੁਮਾਰੀ ਦੇ ਇਸ ਰੈਪ ਨੂੰ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਰਾਜਾ ਕੁਮਾਰੀ ਵੱਲੋਂ ਕੁਝ ਇੰਸਟਾਗ੍ਰਾਮ ਪੋਸਟ ਅਤੇ ਰਿਕਾਰਡਿੰਗ ਲੋਕਾਂ ਨਾਲ ਸ਼ੇਅਰ ਕੀਤੀਆਂ ਗਈਆਂ।

ਜਿਸ ਵਿੱਚ ਉਹ ਸਿੱਧੂ ਮੂਸੇ ਵਾਲੇ ਨਾਲ ਇਸ ਗਾਣੇ ਬਾਰੇ ਗੱਲਬਾਤ ਕਰ ਰਹੇ ਹਨ । ਸੋ ਇਹ ਪੋਸਟਾਂ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ।ਆਪਣਾ ਸੁਪਨਾ ਪੂਰਾ ਹੋਣ ਬਾਰੇ ਦੱਸੀ ਇਹ ਗੱਲ

Leave a Reply

Your email address will not be published.