ਸਿੱਧੂ ਮੂਸੇਵਾਲੇ ਦੇ ਇਸ ਗੀਤ ਨੇ ਮਚਾਈ ਪੰਜਾਬੀ ਇੰਡਸਟਰੀ ਚ ਹਲਚਲ

Uncategorized

ਸਿੱਧੂ ਮੂਸੇ ਵਾਲੇ ਦੇ ਗੀਤਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਪਰ ਉੱਥੇ ਹੀ ਕੁਝ ਲੋਕ ਉਨ੍ਹਾਂ ਦਾ ਵਿਰੋਧ ਵੀ ਕਰਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਹਥਿਆਰਾਂ ਨੂੰ ਲੈ ਕੇ ਗਾਣੇ ਗਾਉਂਦਾ ਹੈ ਅਤੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ ਹੈ। ਪਰ ਜਦੋਂ ਸਿੱਧੂ ਮੂਸੇਵਾਲੇ ਵੱਲੋਂ ਮੂਸਾਟੇਪ ਦਾ ‘ਅਸ’ ਗੀਤ ਰਿਲੀਜ਼ ਕੀਤਾ ਗਿਆ ਉਸ ਤੋਂ ਬਾਅਦ ਅਜਿਹੇ ਲੋਕਾਂ ਵੱਲੋਂ ਵੀ ਸਿੱਧੂ ਮੂਸੇਵਾਲੇ ਦੀ ਤਾਰੀਫ਼ ਕੀਤੀ ਜਾਣ ਲੱਗੀ, ਜੋ ਕਿ ਉਨ੍ਹਾਂ ਨੂੰ ਨਾਪਸੰਦ ਕਰਦੇ ਹਨ ।ਕਿਉਂਕਿ ਇਹ ਗਾਣਾ ਬਹੁਤ ਹੀ ਰੋਮਾਂਟਿਕ ਹੈ ਅਤੇ ਇਸ ਦੀ ਵੀਡੀਓ ਉਸ ਤੋਂ ਵੀ ਜ਼ਿਆਦਾ ਸੋਹਣੀ ਹੈ ,ਇਸ ਲਈ ਇਹ ਗੀਤ ਕੁਝ ਹੀ ਘੰਟਿਆਂ ਵਿੱਚ ਟ੍ਰੈਂਡਿੰਗ ਵਿਚ ਆ ਗਿਆ ਸੀ ਤੇ ਨਾਲ ਹੀ ਅਜੇ ਤਕ ਵੀ ਟ੍ਰੇਨਿੰਗ ਦੋ ਤੇ ਚੱਲ ਰਿਹਾ ਹੈ।

ਦੱਸਦਈਏ ਕਿ ਮੂਸੇ ਟੇਪ ਦੇ ਤੀਹ ਗਾਣੇ ਆਉਣੇ ਹਨ ਜੋ ਕਿ ਸਿੱਧੂ ਮੂਸੇਵਾਲੇ ਨੇ ਖੁਦ ਦੱਸਿਆ ਸੀ ਅਤੇ ਹੁਣ ਇਹ ਮੂਸੇਟੇਪ ਦਾ ਚੌਥਾ ਗਾਣਾ ਸੀ ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਵੱਲੋਂ ਵੀ ਇਸ ਗਾਣੇ ਨੂੰ ਪਸੰਦ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਕੇ ਸਿੱਧੂ ਮੂਸੇਵਾਲੇ ਦੇ ਵਿਰੋਧ ਵਿੱਚ ਹੁੰਦੇ ਹਨ । ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਸਿੱਧੂ ਮੂਸੇਵਾਲੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਪੱਗ ਬੰਨ੍ਹ ਕੇ ਗੀਤ ਗਾਉਂਦੇ ਹਨ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਪਤਾ ਚਲਦਾ ਹੈ ਕੀ ਇੱਕ ਸਰਦਾਰ ਮੁੰਡਾ ਸੀ ਜੋ ਕਿ ਬਹੁਤ ਮਸ਼ਹੂਰ ਹੈ ਅਤੇ ਬਹੁਤ ਸੋਹਣੇ ਗਾਣੇ ਗਾਉਂਦਾ ਹੈ।

ਸੋ ਇਹ ਪੱਗ ਬੰਨ੍ਹਣ ਵਾਲੇ ਸਰਦਾਰਾਂ ਲਈ ਇੱਕ ਫ਼ਖ਼ਰ ਦੀ ਗੱਲ ਹੈ, ਇਸ ਲਈ ਸਿੱਧੂ ਮੂਸੇਵਾਲੇ ਦਾ ਹਮੇਸ਼ਾਂ ਸਪੋਰਟ ਕਰਨਾ ਚਾਹੀਦਾ ਹੈ ਨਾ ਕੇ ਵਿਰੋਧ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਵੱਲੋਂ ਆਪਣੇ ਚਾਹੁਣ ਵਾਲਿਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਤੀਹ ਗਾਣੇ ਰਿਲੀਜ਼ ਕਰਨ ਵਾਲੇ ਹਨ ਅਤੇ ਉਨ੍ਹਾਂ ਗਾਣਿਆਂ ਵਿੱਚ ਹਰ ਤਰੀਕੇ ਦਾ ਗਾਣਾ ਮੌਜੂਦ ਹੋਵੇਗਾ, ਜੋ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ। ਸੋ ਲੋਕਾਂ ਨੂੰ ਅਜੇ ਸਬਰ ਰੱਖਣ ਦੀ ਲੋੜ ਹੈ

ਅਤੇ ਤੀਹ ਗਾਣੇ ਸੁਣਨ ਤੋਂ ਬਾਅਦ ਹੀ ਉਨ੍ਹਾਂ ਨੂੰ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਕਿਸ ਤਰੀਕੇ ਦੇ ਗਾਣੇ ਗਾਉਂਦਾ ਹੈ ਨਾ ਕਿ ਉਨ੍ਹਾਂ ਦਾ ਹੁਣੇ ਤੋਂ ਵਿਰੋਧ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *