ਤਾਊਤੇ ਤੂਫਾਨ ਤੋਂ ਬਾਅਦ ਯਾਸ ਤੂਫ਼ਾਨ ਦਾ ਕਹਿਰ ਜਾਰੀ, ਹੋ ਸਕਦਾ ਹੈ ਭਾਰੀ ਨੁਕਸਾਨ

Uncategorized

ਪਿਛਲੇ ਕੁਝ ਦਿਨਾਂ ਵਿਚ ਤਾਊਤੇ ਤੂਫਾਨ ਨੇ ਬਹੁਤ ਆਤੰਕ ਮਚਾਇਆ ਸੀ, ਜਿਸ ਦੌਰਾਨ ਕੇ ਕੇਰਲ, ਕਰਨਾਟਕ ਗੋਆ ,ਮੁੰਬਈ ਅਤੇ ਗੁਜਰਾਤ ਦੇ ਤੱਟਾਂ ਉੱਤੇ ਬਹੁਤ ਜ਼ਿਆਦਾ ਤਬਾਹੀ ਹੋਈ ਸੀ। ਜਿਸ ਦੌਰਾਨ ਕਿ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋਈ ਇਸ ਤੋਂ ਇਲਾਵਾ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ। ਇਸ ਤੂਫ਼ਾਨ ਦੇ ਦੌਰਾਨ ਬਹੁਤ ਤੇਜ਼ ਹਵਾਵਾਂ ਚੱਲੀਆਂ ਨਾਲ ਹੀ ਸਮੁੰਦਰ ਵਿੱਚ ਲਹਿਰਾਂ ਉੱਚੀਆਂ ਉੱਠੀਆਂ। ਜਿਸ ਨਾਲ ਕਿ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਸੀ ਕਿ ਇਸ ਤੂਫ਼ਾਨ ਦਾ ਰੁਖ਼ ਹੋਰ ਵੀ ਤੇਜ਼ ਹੋ ਸਕਦਾ ਹੈ ,

ਪਰ ਬਾਅਦ ਵਿੱਚ ਮੌਸਮ ਵਿਭਾਗ ਨੇ ਇਹ ਸੂਚਨਾ ਲੋਕਾਂ ਤੱਕ ਪਹੁੰਚਾਈ ਕਿ ਤਾਊਤੇ ਤੂਫਾਨ ਪੰਜਾਬ ਤੋਂ ਹੁੰਦਾ ਹੋਇਆ ਕਸ਼ਮੀਰ ਵੱਲ ਚਲਾ ਗਿਆ ਸੀ ਅਤੇ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਊਤੇ ਤੂਫ਼ਾਨ ਦੀ ਤਰ੍ਹਾਂ ਇਕ ਹੋਰ ਤੂਫਾਨ ਜਿਸਦਾ ਨਾਮ ਕੇ ‍’ਯਾਮ’ ਰੱਖਿਆ ਗਿਆ ਹੈ ।ਇਹ ਹੁਣ ਭਾਰਤ ਦੇ ਸੂਬਿਆਂ ਵਿੱਚ ਤਬਾਹੀ ਕਰ ਸਕਦਾ ਹੈ ।ਜ਼ਿਆਦਾਤਰ ਇਸ ਦਾ ਅਸਰ ਪੱਛਮੀ

ਬੰਗਾਲ ਅਤੇ ਉੜੀਸਾ ਵਿੱਚ ਦੇਖਣ ਨੂੰ ਮਿਲੇਗਾ।ਜਦੋਂ ਹੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਤਾਂ ਪੱਛਮੀ ਬੰਗਾਲ ਅਤੇ ਉੜੀਸਾ ਦੇ ਲੋਕਾਂ ਨੂੰ ਉਥੋਂ ਹਟਾਇਆ ਜਾ ਰਿਹਾ । ਜਾਣਕਾਰੀ ਮੁਤਾਬਕ ਵੀਹ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ

ਇਸ ਤੋਂ ਇਲਾਵਾ ਬਹੁਤ ਸਾਰੀਆਂ ਟੀਮਾਂ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਕੰਮ ਕਰ ਰਹੀਆਂ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਕੀਤੀ ਜਾ ਸਕੇ ।ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਬਹੁਤ ਤੇਜ਼ ਬਾਰਿਸ਼ ਅਤੇ ਹਵਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਾਮ ਤੂਫ਼ਾਨ ਇਨ੍ਹਾਂ ਇਲਾਕਿਆਂ ਦੇ ਵਿਚ ਕਾਫੀ ਤਬਾਹੀ ਕਰੇਜਿਸ ਨੂੰ ਦੇਖਦੇ ਹੋਏ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਉੱਥੇ ਮੌਜੂਦ ਲੋਕਾਂ ਨੂੰ ਉਥੋਂ ਹਟਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।

Leave a Reply

Your email address will not be published.