ਕਪੂਰਥਲਾ ਦੇ ਵਿੱਚ ਲੱਗੀ ਭਿਆਨਕ ਅੱਗ ,ਸਾਰੀ ਉਮਰ ਦੀ ਕਮਾਈ ਅੱਖਾਂ ਦੇ ਸਾਹਮਣੇ ਹੋ ਗਈ ਸੜ ਕੇ ਸੁਆਹ

Uncategorized

ਕਪੂਰਥਲਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਰੇਲ ਕੋਚ ਫੈਕਟਰੀ ਦੇ ਨਜ਼ਦੀਕ ਅੱਗ ਲੱਗਣ ਤੋਂ ਬਾਅਦ ਕਰੀਬ ਦੋ ਸੌ ਝੁੱਗੀਆਂ ਜਲ ਕੇ ਸੁਆਹ ਹੋ ਗਈਆਂ ਅਤੇ ਇਨ੍ਹਾਂ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ ਕਿਉਂਕਿ ਇਨ੍ਹਾਂ ਝੁੱਗੀਆਂ ਵਿਚ ਇਨ੍ਹਾਂ ਦੀਆਂ ਮੋਟਰਸਾਈਕਲਾਂ ਵੀ ਖੜ੍ਹੀਆਂ ਸੀ ।ਇਸ ਤੋਂ ਇਲਾਵਾ ਬਹੁਤ ਸਾਰਾ ਸਾਮਾਨ ਇੱਥੇ ਪਿਆ ਹੋਇਆ ਸੀ ਜੋ ਕਿ ਅੱਗ ਕਾਰਨ ਜਲ ਕੇ ਸੁਆਹ ਹੋ ਗਿਆ । ਇਸ ਸਾਰੀ ਘਟਨਾ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਰੋ ਰੋ ਕੇ ਆਪਣੇ ਹਾਲਾਤ ਦੱਸੇ ਕਿ ਇਨ੍ਹਾਂ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ

।ਇਹ ਅੱਗ ਕਿਉਂ ਲੱਗੀ ਅਜੇ ਤਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ। ਪਰ ਇਨ੍ਹਾਂ ਝੁੱਗੀਆਂ ਵਾਲਿਆਂ ਦਾ ਇੱਥੇ ਬਹੁਤ ਸਾਰਾ ਨੁਕਸਾਨ ਹੋ ਗਿਆ। ਜਿਸ ਤੋਂ ਬਾਅਦ ਕੇ ਫਾਇਰ ਬ੍ਰਿਗੇਡ ਵਾਲਿਆਂ ਨੇ ਇੱਥੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਇਸ ਤੋਂ ਇਲਾਵਾ ਇਥੇ ਪੁਲੀਸ ਪ੍ਰਸ਼ਾਸਨ ਵੀ ਪਹੁੰਚਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿਚ ਕਹਿ ਦਿੱਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਲਈ ਖਾਣਾ ਪਹੁੰਚਾਇਆ ਜਾਵੇ।

ਇਸ ਤੋਂ ਇਲਾਵਾ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਅੱਗ ਕਿਸ ਕਾਰਨ ਲੱਗੀ। ਜਿਸ ਤਰੀਕੇ ਨਾਲ ਇਹ ਅੱਗ ਲੱਗੀ ਹੈ ਤਾਂ ਇਨ੍ਹਾਂ ਝੁੱਗੀਆਂ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪਰ ਅਜੇ ਤੱਕ ਕਿਸੇ ਵੀ ਸਿਆਸੀ ਲੀਡਰ ਵੱਲੋਂ ਇਨ੍ਹਾਂ ਦੀ ਮਦਦ ਲਈ ਹੱਥ ਅੱਗੇ ਨਹੀਂ ਕੀਤਾ ਗਿਆ ।ਭਾਵੇਂ ਕਿ ਵੋਟਾਂ ਆਉਣ ਸਮੇਂ ਬਹੁਤ ਸਾਰੇ ਦੀ ਮਦਦ ਕਰਨ ਦੀ ਗੱਲ ਸਰਕਾਰ ਵੱਲੋਂ ਕਹੀ ਜਾਂਦੀ ਹੈ ਪਰ

ਜਦੋਂ ਅਜਿਹੀਆਂ ਆਫ਼ਤਾਂ ਲੋਕਾਂ ਉੱਤੇ ਆਉਂਦੀਆਂ ਹਨ ਤਾਂ ਸਰਕਾਰ ਦੇ ਬੰਦੇ ਕਿਸੇ ਪਾਸੇ ਨਹੀਂ ਦਿਖਦੇ ।ਜਿਸ ਤਰੀਕੇ ਨਾਲ ਇਹ ਲੋਕ ਰੋ ਰੋ ਕੇ ਆਪਣੇ ਹਾਲਾਤ ਦੱਸ ਰਹੇ ਹਨ ਕਿਸੇ ਕੋਲ ਇਨ੍ਹਾਂ ਦੀ ਵੀਡੀਓ ਨਹੀਂ ਪਹੁੰਚੇਗੀ ਅਤੇ ਜੇਕਰ ਪਹੁੰਚੇਗੀ ਤਾਂ ਉਹ ਅਣਦੇਖਾ ਕਰ ਦੇਣਗੇ।

Leave a Reply

Your email address will not be published.