ਭੈਣ ਬਣਾ ਕੇ ਪਤੀ ਪਤਨੀ ਨੇ ਕੀਤਾ ਵਿਸ਼ਵਾਸਘਾਤ ,ਮਾਂ ਬਾਪ ਦਾ ਰੋ ਰੋ ਬੁਰਾ ਹਾਲ

Uncategorized

ਅੱਜਕੱਲ੍ਹ ਦੇ ਸਮੇਂ ਵਿਚ ਕਿਸੇ ਤੇ ਵੀ ਅੰਨ੍ਹਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਜਿਹੇ ਲੋਕ ਸਾਡੇ ਸਮਾਜ ਵਿੱਚ ਮੌਜੂਦ ਹਨ ।ਜੋ ਕਿ ਪਹਿਲਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ ਜਦੋਂ ਉਨ੍ਹਾਂ ਦਾ ਦਾਅ ਲੱਗਦਾ ਹੈ ਤਾਂ ਉਹ ਧੋਖਾਧੜੀ ਕਰਦੇ ਹਨ । ਇਸੇ ਤਰ੍ਹਾਂ ਦੀ ਇੱਕ ਘਟਨਾ ਇਕ ਪਰਿਵਾਰ ਨਾਲ ਵਾਪਰੀ ਹੈ ਜਿੱਥੇ ਕਿ ਇਸ ਪਰਿਵਾਰ ਨਾਲ ਦੋ ਜਣਿਆਂ ਦੀ ਮੁਲਾਕਾਤ ਹੋਈ। ਜਿਨ੍ਹਾਂ ਵਿੱਚੋਂ ਇੱਕ ਆਦਮੀ ਸੀ ਅਤੇ ਇੱਕ ਔਰਤ ਇਨ੍ਹਾਂ ਨੂੰ ਨਹੀਂ ਪਤਾ ਕਿ ਉਹ ਪਤੀ ਪਤਨੀ ਸੀ ਜਾਂ ਉਨ੍ਹਾਂ ਦਾ ਕੋਈ ਹੋਰ ਰਿਸ਼ਤਾ ਸੀ। ਇਨ੍ਹਾਂ ਨੇ ਦੱਸਿਆ ਕਿ ਉਹ ਇਨ੍ਹਾਂ ਨਾਲ ਬਹੁਤ ਘੁਲ ਮਿਲ ਗਏ ਸੀ ਅਤੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਗੱਲਬਾਤ ਕਰਦੇ ਸੀ। ਇਨ੍ਹਾਂ ਨੂੰ ਵੀ ਉਹ ਉਨ੍ਹਾਂ ਉੱਤੇ ਪੂਰਾ ਯਕੀਨ ਹੋ ਗਿਆ ਸੀ।

ਇਸ ਤੋਂ ਇਲਾਵਾ ਉਨ੍ਹਾਂ ਦੋਨਾਂ ਨੇ ਇਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਏਜੰਟੀ ਦਾ ਕੰਮ ਕਰਦੇ ਹਨ ਅਤੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਦਾ ਇੰਤਜ਼ਾਮ ਕਰ ਦਿੰਦੇ ਹਨ । ਇਸੇ ਲਈ ਇਨ੍ਹਾਂ ਦੇ ਪਰਿਵਾਰ ਵਿਚ ਇਕ ਸਾਢੇ ਪੰਦਰਾਂ ਸਾਲ ਦੀ ਲੜਕੀ ਸੀ ਜਿਸ ਨੂੰ ਕਿ ਇਹ ਡੈਨਮਾਰਕ ਭੇਜਣਾ ਚਾਹੁੰਦੇ ਸੀ । ਜਿਵੇਂ ਕਿ ਅਸੀਂ ਦੱਸਿਆ ਕਿ ਇਸ ਪਰਿਵਾਰ ਨੂੰ ਉਨ੍ਹਾਂ ਦੋਨਾਂ ਉੱਤੇ ਅੰਨ੍ਹਾ ਵਿਸ਼ਵਾਸ ਸੀ ਇਸ ਲਈ ਇਨ੍ਹਾਂ ਨੇ ਲੱਖਾਂ ਰੁਪਿਆ ਇਕੱਠਾ ਕਰਕੇ ਪਹਿਲਾਂ ਉਨ੍ਹਾਂ ਨੂੰ ਦਿੱਤਾ ਬਾਅਦ ਵਿੱਚ ਇੱਕ ਦਿਨ ਆਪਣੀ ਲੜਕੀ ਵੀ ਉਨ੍ਹਾਂ ਨਾਲ ਭੇਜ ਦਿੱਤੀ,

ਤਾਂ ਕਿ ਉਹ ਲੜਕੀ ਦੀ ਇੰਟਰਵਿਊ ਕਰਵਾ ਸਕਣ। ਪਰ ਉਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੋਨਾਂ ਨੂੰ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਫੋਨ ਬੰਦ ਆਉਣ ਲੱਗੇ ।ਇਸ ਤੋਂ ਇਲਾਵਾ ਉਨ੍ਹਾਂ ਦੀ ਗੱਲਬਾਤ ਅਜੇ ਤੱਕ ਉਨ੍ਹਾਂ ਨਾਲ ਨਹੀਂ ਹੋ ਸਕੀ ਅਤੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਬੱਚੀ ਨੂੰ ਮਾਰ ਦਿੱਤਾ ਹੈ ਜਾਂ ਅੱਗੇ ਵੇਚ ਦਿੱਤਾ ਹੈ।

ਨਾਲ ਹੀ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਹੈ।

Leave a Reply

Your email address will not be published. Required fields are marked *