ਕਿਸਾਨਾਂ ਨੇ ਮਨਾਇਆ ਕਾਲਾ ਦਿਵਸ ਪਰ ਸ਼ਿਵ ਸੈਨਾ ਸਮਰਥਕਾਂ ਨੇ ਵੰਡੇ ਲੱਡੂ, ਫਿਰ ਦੇਖੋ ਕੀ ਹੋਇਆ

Uncategorized

ਛੱਬੀ ਮਈ ਨੂੰ ਕਿਸਾਨਾਂ ਨੇ ਕਾਲਾ ਦਿਵਸ ਮਨਾਇਆ ।ਜਿਸ ਦੌਰਾਨ ਕੇ ਉਨ੍ਹਾਂ ਨੇ ਆਪਣੇ ਘਰਾਂ ਦੀਆਂ ਕਾਲੇ ਤੇ ਕਾਲੀਆਂ ਝੰਡੀਆਂ ਲਗਾਈਆਂ ਇਸ ਤੋਂ ਇਲਾਵਾ ਸੜਕਾਂ ਉਤੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਕਾਲੇ ਕੱਪੜੇ ਪਹਿਨ ਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ।ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠਿਆ ਹੋਇਆ ਛੇ ਮਹੀਨੇ ਪੂਰੇ ਹੋ ਗਏ ਹਨ ਪਰ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ।ਜਿਸ ਨੂੰ ਦੇਖਦੇ ਹੋਏ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਹਰੇਕ ਮਹੀਨੇ ਦੀ ਛੱਬੀ ਤਾਰੀਖ਼ ਨੂੰ ਨਵਾਂ ਪ੍ਰੋਗਰਾਮ ਉਲੀਕਿਆ ਜਾਇਆ ਕਰੇਗਾ।

ਜਿਸ ਨਾਲ ਕਿ ਇਸ ਅੰਦੋਲਨ ਨੂੰ ਹੋਰ ਵੀ ਤਾਕਤ ਮਿਲੇਗੀ ਕਿਸਾਨਾਂ ਨੇ ਇਸ ਗੱਲ ਦਾ ਐਲਾਨ ਬਹੁਤ ਟਾਈਮ ਪਹਿਲਾਂ ਕਰ ਦਿੱਤਾ ਸੀ ਕਿ ਉਹ ਛੱਬੀ ਮਈ ਨੂੰ ਕਾਲਾ ਦਿਵਸ ਮਨਾਉਣਗੇ ।ਪਰ ਉੱਥੇ ਹੀ ਸ਼ਿਵ ਸੈਨਾ ਦੇ ਆਗੂ ਸੰਜੀਵ ਘਨੌਲੀ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਉਹ ਛੱਬੀ ਮਈ ਨੂੰ ਮੋਦੀ ਸਰਕਾਰ ਦੇ ਸਮਰਥਨ ਵਿੱਚ ਲੱਡੂ ਵੰਡਣਗੇ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਬਣੇ ਹੋਏ ਛੱਬੀ ਮਈ ਨੂੰ ਸੱਤ ਸਾਲ ਪੂਰੇ ਹੋ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਸ ਕੋਰੂਨਾ ਮਹਾਂਮਾਰੀ ਵਿੱਚ ਲੋਕਾਂ ਦਾ ਸਾਥ ਦਿੱਤਾ। ਇਸ ਤੋਂ ਇਲਾਵਾ ਵੈਕਸੀਨਾਂ ਬਣਾ ਕੇ ਵਿਦੇਸ਼ਾਂ ਵਿੱਚ ਵੀ ਭੇਜੀ ਅਤੇ ਆਪਣੇ ਲੋਕਾਂ ਨੂੰ ਵੀ ਦਿੱਤੀ।

ਇਸ ਲਈ ਉਨ੍ਹਾਂ ਨੂੰ ਖੁਸ਼ੀ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਲੋਕਾਂ ਦਾ ਸਾਥ ਦੇ ਰਹੇ ਹਨ ਅਤੇ ਇਸੇ ਖੁਸ਼ੀ ਵਿੱਚ ਉਹਨਾਂ ਨੇ ਲੱਡੂ ਵੀ ਵੰਡੇ ਗਏ ।ਪਰ ਉੱਥੇ ਹੀ ਪੰਜਾਬ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਹੈ ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਛੱਬੀ ਮਈ ਨੂੰ ਕਾਲਾ ਦਿਵਸ ਮਨਾਇਆ ਗਿਆ। ਉਸੇ ਦਿਨ ਹੀ ਜੇਕਰ ਸ਼ਿਵ ਸੈਨਾ ਵਾਲੇ ਭਾਜਪਾ ਸਰਕਾਰ ਦੇ ਸਮਰਥਨ ਵਿੱਚ ਲੱਡੂ ਵੰਡਦੇ ਹਨ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਸੀ।

ਇਸੇ ਲਈ ਪੰਜਾਬ ਪੁਲੀਸ ਨੇ ਸ਼ਿਵ ਸੈਨਾ ਦੇ ਆਗੂ ਸੰਜੀਵ ਘਨੌਲੀ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਘਰਾਂ ਵਿੱਚ ਰਹਿ ਕੇ ਹੀ ਖ਼ੁਸ਼ੀ ਮਨਾ ਸਕਦੇ ਹੋ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਨੇ ਵਧੀਆ ਕੰਮ ਕੀਤਾ ਹੈ।

Leave a Reply

Your email address will not be published. Required fields are marked *