ਬਾਈਕ ਸਵਾਰ ਨੂੰ ਮੁਰਗਾ ਬਣਾਉਣ ਲਈ ਅੜਿਆ ਪੁਲਸਵਾਲਾ ,ਪਰ ਬਾਈਕ ਸਵਾਰ ਨੇ ਬਣਾ ਦਿੱਤੀ ਰੇਲ

Uncategorized

ਅੱਜਕੱਲ੍ਹ ਕੋਰੋਨਾ ਕਾਲ ਦੇ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿੱਥੇ ਕਿ ਪੁਲੀਸ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਿਹਾਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਵਿਅਕਤੀ ਘਰੋਂ ਬਾਹਰ ਆਇਆ ਸੀ ਕਿਉਂਕਿ ਉਹ ਦਵਾਈ ਲੈਣ ਜਾ ਰਿਹਾ ਸੀ। ਪਰ ਰਸਤੇ ਵਿਚ ਉਸ ਨੂੰ ਪੁਲਸ ਵਾਲਿਆਂ ਨੇ ਰੋਕ ਲਿਆ ਅਤੇ ਇਕ ਪੁਲੀਸ ਮੁਲਾਜ਼ਮ ਨੇ ਉਸ ਨੂੰ ਰਸਤੇ ਵਿੱਚ ਮੁਰਗਾ ਬਣਨ ਲਈ ਕਿਹਾ , ਜਿੱਥੇ ਕਿ ਇਸ ਵਿਅਕਤੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਪੁਲੀਸ ਵਾਲੇ ਨਾਲ ਕਾਫੀ ਬਹਿਸ ਕੀਤੀ।

ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਵਿਅਕਤੀ ਤੋਂ ਉਸਦੇ ਲਾਇਸੈਂਸ ਅਤੇ ਹੋਰਨਾਂ ਕਾਗਜ਼ਾਤਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ, ਜਦੋਂਕਿ ਇਹ ਵਿਅਕਤੀ ਸਾਫ਼ ਸਾਫ਼ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਉਹ ਲਾਈਸੈਂਸ ਤਾਂ ਕੀ ਆਪਣੀ ਜਨਮ ਕੁੰਡਲੀ ਦੇ ਦੇਵੇਗਾ। ਪਰ ਉਹ ਇੱਥੇ ਮੁਰਗਾ ਨਹੀਂ ਬਣੇਗਾ । ਇਸ ਤੋਂ ਇਲਾਵਾ ਵੀ ਇਹ ਨੌਜਵਾਨ ਗੁੱਸੇ ਵਿੱਚ ਹੋਰ ਬਹੁਤ ਕੁਝ ਬੋਲਦਾ ਹੈ ਅਤੇ ਪੁਲੀਸ ਵਾਲੇ ਨੂੰ ਇਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਅੌੜ੍ਦਾ।ਸੋ ਕਾਫੀ ਲੰਬਾ ਸਮਾਂ ਇਨ੍ਹਾਂ ਦੋਨਾਂ ਦੇ ਵਿਚਕਾਰ ਬਹਿਸ ਹੁੰਦੀ ਰਹਿੰਦੀ ਹੈ,

ਜਿਸਤੋਂ ਬਾਅਦ ਕਿ ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ,ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਵਾਲਿਆਂ ਵੱਲੋਂ ਲਗਾਤਾਰ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦਵਾਈ ਲੈਣ ਜਾਣਾ ਕੋਈ ਗੁਨਾਹ ਨਹੀਂ ਹੈ ਕਿਉਂਕਿ ਇਹ ਜ਼ਰੂਰੀ ਕੰਮਾਂ ਵਿਚੋਂ ਇਕ ਹੈ, ਇਸ ਲਈ ਪੁਲਸ ਮੁਲਾਜ਼ਮਾਂ ਨੂੰ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝਣਾ ਚਾਹੀਦਾ ਹੈ; ਨਾਲ ਹੀ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ; ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ

ਕਿ ਪੁਲੀਸ ਮੁਲਾਜ਼ਮ ਆਪਣੀ ਡਿਊਟੀ ਘੱਟ ਨਿਭਾਉਂਦੇ ਹਨ ਪਰ ਲੋਕਾਂ ਨਾਲ ਬਦਸਲੂਕੀ ਜ਼ਿਆਦਾ ਕਰਦੇ ਹਨ ।ਜਿਸ ਕਾਰਨ ਕਈ ਵਾਰ ਲੋਕ ਇਨ੍ਹਾਂ ਨਾਲ ਵੀ ਬਹਿਸ ਕਰਦੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ।

Leave a Reply

Your email address will not be published.