ਐਮ ਪੀ ਤੋਂ ਲੈ ਆਏ ਮੁੰਡੇ ਅਸਲਾ ,ਖੰਨੇ ਵਿੱਚ ਚੜ੍ਹ ਗਏ ਪੁਲਸ ਦੇ ਹੱਥ,ਤਲਾਸ਼ੀ ਲਾਏ ਪੁਲੀਸ ਦੇ ਉੱਡੇ ਹੋਸ਼

Uncategorized

ਖੰਨਾ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲ ਕੇ ਅਸਲਾ ਬਰਾਮਦ ਹੋਇਆ ਹੈ। ਪੁਲੀਸ ਦੇ ਦੱਸਣ ਮੁਤਾਬਕ ਇਨ੍ਹਾਂ ਦੋਨਾਂ ਵਿਅਕਤੀਆਂ ਵੱਲੋਂ ਮੱਧ ਪ੍ਰਦੇਸ਼ ਤੋਂ ਇਹ ਅਸਲਾ ਤਰਨਤਾਰਨ ਲਿਜਾਇਆ ਜਾ ਰਿਹਾ ਸੀ ।ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਨਾਜਾਇਜ਼ ਹਥਿਆਰ ਮੱਧ ਪ੍ਰਦੇਸ਼ ਤੋਂ ਤਰਨਤਾਰਨ ਜਾ ਰਹੇ ਹਨ।ਸੋ ਇਸ ਲਈ ਪੁਲੀਸ ਦੁਆਰਾ ਇਸ ਰਸਤੇ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਕੇ ਉਨ੍ਹਾਂ ਨੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ,ਜਿਨ੍ਹਾਂ ਕੋਲੋਂ ਕੇ ਅੱਠ ਪਿਸਤੌਲ ਫੜੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦਾ ਨਾਮ ਲਵਜੀਤ ਅਤੇ ਦੂਸਰੇ ਦਾ ਨਾਮ ਜੋਬਨਪ੍ਰੀਤ ਹੈ।

ਦੋਨੋਂ ਹੀ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਲਵਜੀਤ ਉੱਤੇ ਪਹਿਲਾਂ ਵੀ ਤਰਨਤਾਰਨ ਪੁਲੀਸ ਵੱਲੋਂ ਪਰਚਾ ਦਰਜ ਕੀਤਾ ਹੋਇਆ ਹੈ, ਭਾਵ ਕਿ ਪਹਿਲਾਂ ਹੀ ਉਸ ਦੇ ਰਿਕਾਰਡ ਚੰਗੇ ਨਹੀਂ ਹਨ। ਪੁਲਿਸ ਮੁਲਾਜ਼ਮਾਂ ਦਾ ਦੱਸਣਾ ਹੈ ਕਿ ਪਹਿਲਾਂ ਵੀ ਉਨ੍ਹਾਂ ਨੇ ਇਸੇ ਰਸਤੇ ਤੋਂ ਗਿਆਰਾਂ ਪਿਸਤੌਲ ਫੜੇ ਹਨ ਜੋ ਕਿ ਨਾਜਾਇਜ਼ ਤਰੀਕੇ ਨਾਲ ਲਿਜਾਏ ਜਾ ਰਹੇ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਮਹੀਨਿਆਂ ਦੇ ਅੰਦਰ ਅੰਦਰ ਉਨ੍ਹਾਂ ਨੇ ਚਾਲੀ ਪਿਸਤੌਲ ਬਰਾਮਦ ਕੀਤੇ ਹਨ ਜੋ ਕਿ ਨਾਜਾਇਜ਼ ਤਰੀਕੇ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਏ ਜਾ ਰਹੇ ਸੀ। ਉਨ੍ਹਾਂ ਨੇ ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਦੱਸਿਆ

ਕਿ ਇਨ੍ਹਾਂ ਦੋਨਾਂ ਨੌਜਵਾਨਾਂ ਤੋਂ ਧਰਮਬੀਰ ਸਿੰਘ ਨਾਂ ਦਾ ਇੱਕ ਵਿਅਕਤੀ ਕੰਮ ਕਰਵਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਨੂੰ ਜੋੜ ਕੇ ਦੇਖਿਆ ਜਾਵੇਗਾਕਿ ਮੱਧ ਪ੍ਰਦੇਸ਼ ਵਿਚ ਕਿਹੜਾ ਗਰੋਹ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ, ਕਿਉਂਕਿ ਅਜਿਹੇ ਨਾਜਾਇਜ਼ ਹਥਿਆਰਾਂ ਕਾਰਨ ਹੀ ਅੱਜ ਕੱਲ੍ਹ ਪੰਜਾਬ ਦੇ ਮਾਹੌਲ ਵਿੱਚ ਖ਼ਰਾਬੀ ਹੋ ਰਹੀ ਹੈ ਅਤੇ ਅੱਜ ਹੀ ਤਰਨਤਾਰਨ ਤੋਂ ਇਹ ਖ਼ਬਰ ਆਈ ਸੀ ਕਿ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ।

ਜਿਸ ਤੋਂ ਬਾਅਦ ਕੇ ਪੁਲੀਸ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।

Leave a Reply

Your email address will not be published.