ਐਮੀ ਵਿਰਕ ਅਤੇ ਗਿੱਪੀ ਗਰੇਵਾਲ ਨੇ ਐਲਬਮ ਨੂੰ ਬਾਰੇ ਕਰ ਦਿੱਤਾ ਵੱਡਾ ਐਲਾਨ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹੁਣ ਲਗਾਤਾਰ ਗਾਇਕਾਂ ਵੱਲੋਂ ਨਵੀਂਆਂ ਐਲਬਮ ਰਿਲੀਜ਼ ਕਰਨ ਦੀ ਖ਼ਬਰ ਆਪਣੇ ਪ੍ਰਸੰਸਕਾਂ ਨੂੰ ਦਿੱਤੀ ਜਾ ਰਹੀ ਹੈ ਜਿਵੇਂ ਕਿ ਪਹਿਲਾਂ ਸਿੱਧੂ ਮੂਸੇਵਾਲਾ, ਕਰਨ ਔਜਲਾ, ਸਿੱਪੀ ਗਿੱਲ ਅਤੇ ਐਲੀ ਮਾਂਗਟ ਵਰਗੇ ਹੋਰਨਾਂ ਕਲਾਕਾਰਾਂ ਨੇ ਵੀ ਆਪਣੀਆਂ ਐਲਬਮਾਂ ਆਉਣ ਦੀ ਗੱਲ ਸਾਰਿਆਂ ਦੇ ਸਾਹਮਣੇ ਰੱਖੀ। ਉਸੇ ਤਰ੍ਹਾਂ ਹੁਣ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਨੇ ਵੀ ਆਪਣੀ ਨਵੀਂ ਐਲਬਮ ਆਉਣ ਦਾ ਐਲਾਨ ਕਰ ਦਿੱਤਾ ਹੈ। ਦੋਨਾਂ ਨੇ ਹੀ ਆਪਣੇ ਆਪਣੇ ਅਕਾਊਂਟ ਤੋਂ ਪੋਸਟਾਂ ਪਾਈਆਂ ਹਨ ਜਿਸ ਵਿਚ ਉਨ੍ਹਾਂ ਨੇ ਐਲਬਮ ਲਿਖ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ

ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੁਆਰਾ ਕੋਈ ਨਾ ਕੋਈ ਐਲਬਮ ਰਿਲੀਜ਼ ਕੀਤੀ ਜਾ ਸਕਦੀ ਹੈ। ਪਰ ਇਸ ਦਾ ਅਜੇ ਤੱਕ ਕੋਈ ਪੱਕੇ ਤੌਰ ਤੇ ਉਨ੍ਹਾਂ ਵੱਲੋਂ ਅੈਲਾਨ ਨਹੀਂ ਕੀਤਾ ਗਿਆ ।ਪਰ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਨੂੰ ਪਸੰਦ ਕਰਨ ਵਾਲੇ ਲੋਕਾਂ ਵਿਚ ਇਸ ਨੂੰ ਲੈ ਕੇ ਖੁਸ਼ੀ ਦੇਖੀ ਜਾ ਰਹੀ ਹੈ ਕਿ ਉਨ੍ਹਾਂ ਦੇ ਪਸੰਦੀਦਾ ਗਾਣੇ ਹੁਣ ਆਉਣ ਵਾਲੇ ਹਨ। ਪਰ ਜੇਕਰ ਦੇਖਿਆ ਜਾਵੇ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਅੱਜਕੱਲ੍ਹ ਸਿੱਧੂ ਮੂਸੇਵਾਲਾ ਛਾਇਆ ਹੋਇਆ ਹੈ। ਉਨ੍ਹਾਂ ਦੀ ਮੂਸੇਟੇਪ ਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ।ਸਿੱਧੂ ਮੂਸੇ ਵਾਲੇ ਨੇ ਦੱਸਿਆ ਸੀ

ਕਿ ਉਨ੍ਹਾਂ ਦੀ ਮੂਸੇਟੇਪ ਵਿੱਚ ਕੁੱਲ ਤੀਹ ਗਾਣੇ ਹੋਣਗੇ ਅਤੇ ਦੱਸ ਦਈਏ ਕਿ ਹੁਣ ਤਕ ਇਸ ਮੂਸੇ ਟੇਪ ਦੇ ਪੰਜ ਗਾਣੇ ਆ ਚੁੱਕੇ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਲੋਕਾਂ ਵੱਲੋਂ ਅਗਲੇ ਗਾਣੇ ਰਿਲੀਜ਼ ਕਰਨ ਦੀ ਇੱਛਾ ਵੀ ਜਤਾਈ ਜਾ ਰਹੀ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪ੍ਰਸੰਸਕਾਂ ਵਿਚ ਬਹੁਤ ਹੀ ਜ਼ਿਆਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਸਿੱਧੂ ਮੂਸੇਵਾਲੇ ਦੇ ਚਰਚੇ ਹੋ ਰਹੇ ਹਨ ਨਾਲ ਹੀ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਵੀ ਉਨ੍ਹਾਂ ਦੀ ਪ੍ਰਸੰਸਾ ਕਰਦੇ ਦਿਖਾਈ ਦੇ ਰਹੇ ਹਨ।

ਨਾਲ ਹੀ ਉਨ੍ਹਾਂ ਦੀਆਂ ਵੀਡੀਓਜ਼ ਉਤੇ ਰਿਐਕਸ਼ਨ ਵੀ ਦਿੱਤਾ ਜਾ ਰਿਹਾ ਹੈ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਹੋਰਨਾਂ ਕਲਾਕਾਰਾਂ ਵੱਲੋਂ ਜੋ ਐਲਬਮ ਰਿਲੀਜ਼ ਕੀਤੀਅਾਂ ਜਾਣਗੀਅਾਂ ਕਿ ਉਨ੍ਹਾਂ ਨੂੰ ਵੀ ਲੋਕ ਇਸੇ ਤਰ੍ਹਾਂ ਪਸੰਦ ਕਰਨਗੇ ਜਾਂ ਨਹੀਂ।

Leave a Reply

Your email address will not be published.