ਲੱਖੇ ਸਿਧਾਣੇ ਦੀ ਲੋਕਾਂ ਦੇ ਵਿਚ ਜ਼ਬਰਦਸਤ ਐਂਟਰੀ,ਨੌਜਵਾਨਾਂ ਨੇ ਲਗਾਏ ਜੈਕਾਰੇ ,ਬੀਬੀਆਂ ਨੇ ਪਲੋਸਿਆ ਸਿਰ

Uncategorized

ਲੱਖਾ ਸਧਾਣਾ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਦਿੱਲੀ ਜਾਣ ਅਤੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਿੱਤ ਸਕਣ ।ਇਸ ਲਈ ਪਿਛਲੇ ਲੰਬੇ ਸਮੇਂ ਤੋਂ ਲੱਖਾ ਸਿਧਾਣਾ ਵੱਲੋਂ ਬਹੁਤ ਸਾਰੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਵੱਧ ਤੋਂ ਵੱਧ ਲੋਕ ਦਿੱਲੀ ਵੱਲ ਨੂੰ ਚਾਲੇ ਪਾਉਣ। ਇਸੇ ਦੌਰਾਨ ਹੋਣਾ ਲੱਖੇ ਸਿਧਾਣੇ ਵੱਲੋਂ ਪਿੰਡਾਂ ਵਿੱਚ ਵੱਡੇ ਇਕੱਠ ਵੀ ਕੀਤੇ ਜਾਣ ਲੱਗੇ ਹਨ ਇਸ ਦੌਰਾਨ ਜਦੋਂ ਸੰਗਰੂਰ ਵਿਚ ਕਿਸਾਨਾਂ ਵਲੋਂ ਵੱਡਾ ਇਕੱਠ ਕੀਤਾ ਗਿਆ, ਜਿਥੇ ਕਿ ਲੱਖਾ ਸਧਾਣਾ ਨੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਨਾ ਸੀ ਅਤੇ ਸਮਝਾਉਣਾ ਸੀ ਕਿ ਕਿਸ ਤਰੀਕੇ ਨਾਲ ਉਹ ਦਿੱਲੀ ਧਰਨੇ ਵਿੱਚ ਪਹੁੰਚ ਕੇ ਇਸ ਅੰਦੋਲਨ ਨੂੰ ਜਿੱਤ ਸਕਦੇ ਹਨ।

ਪਰ ਉਥੇ ਹੀ ਕਿਸਾਨਾਂ ਵੱਲੋਂ ਗੁੱਸਾ ਜਤਾਇਆ ਗਿਆ ਜਦੋਂ ਵੱਡੀ ਗਿਣਤੀ ਵਿਚ ਪੁਲਸ ਪ੍ਰਸ਼ਾਸਨ ਇਸ ਇਕੱਠ ਵਿੱਚ ਸ਼ਾਮਿਲ ਹੋਇਆ। ਕਿਸਾਨਾਂ ਨੇ ਪੰਜਾਬ ਪੁਲਸ ਤੇ ਇਹ ਇਲਜ਼ਾਮ ਲਗਾਇਆ ਕਿ ਉਨ੍ਹਾਂ ਵੱਲੋਂ ਲੱਖਾ ਸਧਾਣਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਪੁਲਸ ਦੀਆਂ ਗੱਡੀਆਂ ਵੱਡੀ ਗਿਣਤੀ ਵਿਚ ਇਸ ਇਕੱਠ ਵਿੱਚ ਹਨ। ਪਰ ਉੱਥੇ ਹੀ ਪੰਜਾਬ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਿੱਲੀ ਪੁਲੀਸ ਨਾਲ ਕੋਈ ਰਾਬਤਾ ਨਹੀਂ ਹੋਇਆ ਕਿ ਲੱਖਾ ਸਧਾਣਾ ਨੂੰ ਗ੍ਰਿਫ਼ਤਾਰ ਕਰਨਾ ਹੈ, ਉਨ੍ਹਾਂ ਵੱਲੋਂ ਪੁਲਸ ਦੀ ਜ਼ਿਆਦਾ ਤੈਨਾਤੀ ਤਾਂ ਕਰਕੇ ਕੀਤੀ ਗਈ ਤਾਂ ਜੋ ਇੱਥੇ ਕੋਈ ਹਿੰਸਾ ਨਾ ਹੋਵੇ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਪ੍ਰੋਗਰਾਮ ਨੂੰ ਅੱਜ ਨਹੀਂ ਕੀਤਾ ਜਾਵੇਗਾ। ਪਰ ਦਸ ਦਈਏ ਕਿ ਸੰਗਰੂਰ ਵਿੱਚ ਹੋਏ ਇਸ ਪ੍ਰੋਗਰਾਮ ਦੌਰਾਨ ਲੱਖਾ ਸਧਾਣਾ ਪਹੁੰਚੇ ।ਜਿਸ ਦੌਰਾਨ ਕੇ ਨੌਜਵਾਨਾਂ ਵਿੱਚ ਜੋਸ਼ ਦੇਖਣ ਨੂੰ ਮਿਲਿਆ। ਨਾਲ ਹੀ ਮਾਤਾਵਾਂ ਵੱਲੋਂ ਭੀ ਲੱਖੇ ਸਿਧਾਣੇ ਦਾ ਸਿਰ ਪਲੋਸਿਆ ਅਤੇ ਦੁਆਵਾਂ ਦਿੱਤੀਆਂ ਗਈਆਂ।ਲੱਖੇ ਸਿਧਾਣੇ ਦੀ ਇਸ ਕਿਸਾਨੀ ਅੰਦੋਲਨ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਨੌਜਵਾਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸ਼ਾਂਤੀ ਨਾਲ

ਇਸ ਅੰਦੋਲਨ ਨੂੰ ਜਿੱਤਣ ਅਤੇ ਵੱਧ ਤੋਂ ਵੱਧ ਇਸ ਅੰਦੋਲਨ ਵਿੱਚ ਇਕੱਠ ਕੀਤਾ ਜਾਵੇ ਤਾਂ ਜੋ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਕੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।

Leave a Reply

Your email address will not be published.