ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਦੇ ਵਿਚ ਇਕ ਗ੍ਰੰਥੀ ਸਿੰਘ ਵੱਲੋਂ ਡੇਰਾ ਸੌਦਾ ਸਾਧ ਦੀ ਰਿਹਾਈ ਦੀ ਅਰਦਾਸ ਕੀਤੀ ਗਈ ਹੈ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਰੇ ਹੀ ਪੰਜਾਬ ਵਿੱਚੋਂ ਉਸ ਗ੍ਰੰਥੀ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਬੋਲਿਆ ਜਾ ਰਿਹਾ ਹੈ।ਬਹੁਤ ਸਾਰੇ ਲੋਕਾਂ ਵੱਲੋਂ ਉਸ ਗ੍ਰੰਥੀ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ।ਪਰ ਅੱਜ ਜਦੋਂ ਪੱਤਰਕਾਰ ਉਸ ਗ੍ਰੰਥੀ ਦੇ ਘਰ ਪਹੁੰਚੇ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।ਉਸ ਗ੍ਰੰਥੀ ਦੇ ਘਰਵਾਲੀ ਨੇ ਦੱਸਿਆ ਕਿ ਉਸ ਗ੍ਰੰਥੀ ਨੂੰ ਦਿਮਾਗ ਦੀ ਪ੍ਰਾਬਲਮ ਹੈ।
ਇਹ ਵਿਅਕਤੀ ਦਿਮਾਗੀ ਤੌਰ ਤੇ ਹਿੱਲਿਆ ਹੋਇਆ ਹੈ।ਪਰਿਵਾਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਜਦੋਂ ਇਹ ਪਾਗਲਪਣ ਦਾ ਦੌਰਾ ਪੈਂਦਾ ਹੈ ਤਾਂ ਇਸ ਨੂੰ ਕੁਝ ਪਤਾ ਨਹੀਂ ਰਹਿੰਦਾ ਕਿ ਇਹ ਕੀ ਕਰ ਰਿਹਾ ਹੈ ਇਸ ਲਈ ਇਸ ਨੂੰ ਮੁਆਫ ਕਰ ਦਿੱਤਾ। ਇਸ ਉਪਰੰਤ ਗ੍ਰੰਥੀ ਸਿੰਘ ਦੀ ਪਤਨੀ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਜੋ ਕਿ ਗ੍ਰੰਥੀ ਨੇ ਇਹ ਕਰਤੂਤ ਕੀਤੀ ਹੈ ਇਸ ਦੇ ਬਾਰੇ ਵਿਚ ਉਸ ਨੇ ਕਿਹਾ ਕਿ ਇਹ ਉਸ ਤੋਂ ਦਿਮਾਗੀ ਤੌਰ ਤੇ ਅਪਸੈੱਟ ਹੋਣ ਕਰਕੇ ਹੋਵੇ।ਇਸ ਉਪਰ ਹੀ ਪਿੰਡ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਹ ਗ੍ਰੰਥੀ ਸਿੰਘ ਪਹਿਲਾਂ ਤੋਂ ਹੀ ਅਪਸੈੱਟ ਰਹਿੰਦਾ ਹੈ
ਇਸ ਦੇ ਦਿਮਾਗ ਦੇ ਮਾਹਿਰਾਂ ਕੋਲੋਂ ਦਵਾਈ ਵੀ ਚਲਦੀ ਹੈ।ਉਸ ਵਿਅਕਤੀ ਦਾ ਦੱਸਣਾ ਹੈ ਕਿ ਇੱਕ ਵਾਰ ਇਹ ਵਿਅਕਤੀ ਉਨ੍ਹਾਂ ਦੇ ਨੇੜੇ ਲੱਗਦੇ ਥਾਣੇ ਨੂੰ ਬਿਠਾਉਣ ਲਈ ਚਲਿਆ ਗਿਆ ਸੀ ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਪੁਲਸ ਵਲੋਂ ਬਹੁਤ ਸਮਝਾਇਆ ਗਿਆ ਸੀ।ਦੱਸਣਯੋਗ ਹੈ ਕਿ ਉਸ ਗ੍ਰੰਥੀ ਦੀ ਪਤਨੀ ਬੀੜ ਤਲਾਬ ਪਿੰਡ ਦੀ ਸਰਪੰਚਣੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗ੍ਰੰਥੀ ਸਿੰਘ ਬਹੁਤ ਵਾਰ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਜਾਂਦੇ ਹਨ ਅਤੇ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਨ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਬਿਮਾਰੀ ਉਨ੍ਹਾਂ ਨੂੰ ਗਰਮੀਆਂ ਤੇ ਸਰਦੀਆਂ ਦੋਵਾਂ ਵਿੱਚ ਹੀ ਹੋ ਜਾਂਦੀ ਹੈ।ਜਦੋਂ ਇਹ ਬਿਮਾਰੀ ਉਨ੍ਹਾਂ ਨੂੰ ਹੁੰਦੀ ਹੈ ਤਾਂ ਗ੍ਰੰਥੀ ਸਿੰਘ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਹੇ ਹਨ ਇਸ ਲਈ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇ ਜੋ ਵੀ ਉਨ੍ਹਾਂ ਤੋਂ ਇਹ ਵੱਡੀ ਗਲਤੀ ਹੋਈ ਹੈ।ਇਸ ਸ਼ੋਅ ਵਿੱਚ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਵੀ ਇਹੀ ਕਿਹਾ ਕਿ ਇਸ ਵਿਅਕਤੀ ਨੂੰ ਦਿਮਾਗੀ ਤੌਰ ਤੇ ਬਿਮਾਰੀ ਹੈ ਇਸ ਲਈ ਇਸ ਨੇ ਇਹ ਹਰਕਤ ਕੀਤੀ ਹੈ।ਪਿੰਡ ਦੇ ਕੁਝ ਲੋਕਾਂ ਦਾ ਵੀ ਕਹਿਣਾ ਹੈ
ਕਿ ਇਹ ਅਰਦਾਸ ਉਹਨਾਂ ਨੇ ਮੈਂਟਲੀ ਤੌਰ ਤੇ ਬੀਮਾਰ ਹੋਣ ਕਰਕੇ ਕੀਤੀ ਆਏ ਅਤੇ ਪਿੰਡ ਦੇ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ ।ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਰਪੰਚ ਵੱਲੋਂ ਕੀਤੀ ਗਈ ਇਹ ਅਰਦਾਸ ਬਹੁਤ ਹੀ ਘਟੀਆ ਹਰਕਤ ਹੈ।ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗ੍ਰੰਥੀ ਸਰਪੰਚ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਇਸ ਨਾਲ ਸਿੱਖਾਂ ਸੰਗਤਾਂ ਵੱਲੋਂ ਕੀ ਸਲੂਕ ਕੀਤਾ ਜਾਂਦਾ ਹੈ।