ਪੰਜਾਬ ਪੁਲੀਸ ਦੇ ਅਫਸਰਾਂ ਵੱਲੋਂ ਦੁਕਾਨਦਾਰਾਂ ਨਾਲ ਕੀਤੀ ਗਈ ਧੱਕੇਸ਼ਾਹੀ ,ਦੁਕਾਨਦਾਰ ਨੇ ਪੇਸ਼ ਕੀਤੇ ਸਬੂਤ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਸੀਸੀਟੀਵੀ ਫੁਟੇਜ ਦਿਖਾ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਕਿਸ ਤਰੀਕੇ ਨਾਲ ਪੁਲੀਸ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਹੈ ਜਿੱਥੇ ਗਏ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਸੀ, ਪਰ ਜਦੋਂ ਪੁਲੀਸ ਵਾਲਿਆਂ ਦੀਆਂ ਗੱਡੀਆਂ ਆਈਆਂ ਤਾਂ ਸਿਰਫ਼ ਉਸ ਦੀ ਦੁਕਾਨ ਅੱਗੇ ਹੀ ਘੇਰਾ ਪਾਇਆ ਗਿਆ ਅਤੇ ਪੁਲੀਸ ਵਾਲਿਆਂ ਵੱਲੋਂ ਉਸ ਦਾ ਚਲਾਨ ਕੱਟਿਆ ਗਿਆ।

ਉਸ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਔਡ ਈਵਨ ਫਾਰਮੂਲਾ ਲਾਗੂ ਹੈ, ਉਸੇ ਤਰੀਕੇ ਨਾਲ ਪੁਲੀਸ ਵਾਲਿਆਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਤੁਹਾਡੀ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ ਸੀ ,ਪਰ ਉੱਥੇ ਇਸ ਵਿਅਕਤੀ ਨੇ ਕਿਹਾ ਕਿ ਸਾਰੀਆਂ ਹੀ ਦੁਕਾਨਾਂ ਉਸ ਸਮੇਂ ਖੁੱਲ੍ਹੀਆਂ ਸੀ। ਪਰ ਪੁਲੀਸ ਵਾਲਿਆਂ ਵੱਲੋਂ ਸਿਰਫ ਉਨ੍ਹਾਂ ਦੀ ਦੁਕਾਨ ਉੱਤੇ ਹੀ ਛਾਪੇਮਾਰੀ ਕੀਤੀ ਗਈ , ਜਿਵੇਂ ਕਿ ਉਹ ਕੋਈ ਅਫ਼ੀਮ ਵੇਚਦਾ ਹੋਵੇ । ਸੋ ਇਸ ਵੀਡੀਓ ਵਿਚ ਇਹ ਵਿਅਕਤੀ ਬਹੁਤ ਹੀ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅੱਜਕੱਲ੍ਹ ਸਾਡੇ ਦੇਸ਼ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ।

ਇਸ ਲਈ ਨੌਜਵਾਨ ਇਸ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦੇ ਅਤੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਨਾਲ ਹੀ ਉਸ ਵਿਅਕਤੀ ਨੇ ਕਿਹਾ ਕਿ ਅੱਜ ਮੇਰੀ ਉਮਰ ਸੱਠ ਸਾਲ ਦੀ ਹੈ ਅਤੇ ਮੈਂ ਵੀ ਇਸ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦਾ । ਸੋ ਜੇਕਰ ਦੇਖਿਆ ਜਾਵੇ ਤਾਂ ਅਸਲ ਵਿੱਚ ਹੀ ਦੇਸ਼ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ ਕਿਉਂਕਿ ਪੁਲੀਸ ਵੱਲੋਂ ਨਾਜਾਇਜ਼ ਹੀ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਤੋਂ ਇਹ ਖ਼ਬਰਾਂ ਆਉਂਦੀਆਂ ਹਨ ਕਿ ਪੁਲੀਸ ਵਾਲਿਆਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ ।

ਨਾਲ ਹੀ ਧੱਕੇ ਨਾਲ ਚਲਾਨ ਵੀ ਕੀਤੇ ਜਾ ਰਹੇ ਹਨ ਪਿਛਲੇ ਸਮੇਂ ਇੱਕ ਰਿਪੋਰਟ ਆਈ ਸੀ ਕਿ ਪੁਲੀਸ ਦੁਆਰਾ ਇਸ ਕੋਰੋਨਾ ਕਾਲ ਵਿੱਚ ਬਹੁਤ ਸਾਰੇ ਲੋਕਾਂ ਦੇ ਚਲਾਨ ਕੱਟੇ ਗਏ।

Leave a Reply

Your email address will not be published.