ਮੱਝਾਂ ਤੇ ਕੋਲ ਪਏ ਬਜ਼ੁਰਗ ਨੂੰ ਨੌਜਵਾਨਾਂ ਨੇ ਸ਼ਰੇਆਮ ਵੱਢਿਆ ,ਵੇਖੋ ਵੀਡੀਓ

Uncategorized

ਅੱਜਕੱਲ੍ਹ ਕਤਲ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।ਇਸੇ ਤਰੀਕੇ ਨਾਲ ਹੁਸ਼ਿਆਰਪੁਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਬਜ਼ੁਰਗ ਰਾਤ ਨੂੰ ਖੇਤਾਂ ਵਿੱਚ ਹੀ ਸੌਂਦਾ ਸੀ ਅਤੇ ਜਦੋਂ ਸਵੇਰੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਇਸ ਬਜ਼ੁਰਗ ਦਾ ਕਤਲ ਹੋ ਚੁੱਕਿਆ ਸੀ। ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਦਾ ਨਾਮ ਹਰਭਜਨ ਸਿੰਘ ਜਿਸ ਦੀ ਉਮਰ ਲਗਪਗ ਅੱਸੀ ਸਾਲ ਦੱਸੀ ਜਾ ਰਹੀ ਹੈ, ਜਦੋਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ

ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਸਵੇਰੇ ਪੰਜ ਛੇ ਵਜੇ ਦੇ ਕਰੀਬ ਪਤਾ ਚੱਲਿਆ ।ਜਦੋਂ ਉਨ੍ਹਾਂ ਦੇ ਘਰ ਜਾ ਕੇ ਇੱਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿੱਚ ਬਜ਼ੁਰਗ ਦੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਉਹ ਖੇਤ ਵਿੱਚ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਰਿਵਾਰਕ ਮੈਂਬਰ ਮਰ ਚੁੱਕਿਆ ਸੀ ਅਤੇ ੳੁਨ੍ਹਾਂ ਦੀਅਾਂ ਮੱਝਾਂ ਖੁੱਲ੍ਹੀਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਮੱਝਾਂ ਹਨ ਜਿਨ੍ਹਾਂ ਵਿੱਚੋਂ ਦੋ ਮੱਝਾਂ ਖੁੱਲ੍ਹੀਆਂ ਹੋਈਆਂ ਸੀ ਅਤੇ ਇਕ ਕਿੱਲੇ ਉਤੇ ਬੰਨ੍ਹੀ ਹੋਈ ਸੀ,ਇਨ੍ਹਾਂ ਮੱਝਾਂ ਨੂੰ ਉਹ ਪਿੰਡ ਵਿੱਚੋਂ ਫੜ ਕੇ ਲਿਆਏ। ਨਾਲ ਹੀ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ,

ਜਿਸ ਤੋਂ ਉਨ੍ਹਾਂ ਨੂੰ ਕਿਸੇ ਤੇ ਸ਼ੱਕ ਹੋਵੇ ਕਿ ਕਿਸ ਨੇ ਇਹ ਕਤਲ ਕੀਤਾ ਹੈ । ਇਹ ਮਾਮਲਾ ਪੁਲੀਸ ਕੋਲ ਪਹੁੰਚ ਚੁੱਕਿਆ ਹੈ ਪੁਲੀਸ ਵਾਲਿਆਂ ਨੇ ਮੌਕੇ ਤੇ ਆ ਕੇ ਤਫਤੀਸ਼ ਸ਼ੁਰੂ ਕੀਤੀ ਪੁਲੀਸ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਜਿਸ ਤੋਂ ਬਾਅਦ ਕਿ ਇਹ ਪਤਾ ਚੱਲੇਗਾ ਕਿ ਕਤਲ ਕਿਸ ਤਰੀਕੇ ਨਾਲ ਹੋਇਆ ਹੈ ਅਤੇ ਕਿਹੜਾ ਹਥਿਆਰ ਵਰਤਿਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਚੋਰੀ ਦਾ ਮਾਮਲਾ ਵੀ ਨਹੀਂ ਲੱਗਦਾ ਕਿਉਂਕਿ ਮੱਝਾਂ ਖੁੱਲ੍ਹੀਆਂ ਹੋਈਆਂ ਸੀ। ਪਰ ਇੱਥੋਂ ਕੋਈ ਵੀ ਮੱਝ ਚੋਰੀ ਨਹੀਂ ਹੋਈ ਹੈ।

ਕਿਉਂਕਿ ਜੇਕਰ ਮੱਝ ਚੋਰ ਗਰੋਹ ਹੁੰਦਾ ਤਾਂ ਉਹ ਮੱਝਾਂ ਨੂੰ ਲੈ ਜਾਂਦੇ ਇਸ ਤਰੀਕੇ ਨਾਲ ਮੱਝਾਂ ਖੋਲ੍ਹ ਕੇ ਛੱਡ ਕੇ ਨਹੀਂ ਜਾਂਦੇ। ਸੋ ਇਸ ਮਾਮਲੇ ਵਿਚ ਕਾਫੀ ਉਲਝਣ ਨਾ ਦਿਖਾਈ ਦੇ ਰਹੀ ਹੈ ਪਰ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਛਾਣਬੀਣ ਕਰਕੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

Leave a Reply

Your email address will not be published.