ਨਸ਼ੇ ਤੇ ਵਿੱਚ ਭਰਾ ਨੇ ਭਰਾ ਦਾ ਹੀ ਕਰ ਦਿੱਤਾ ਕਤਲ ,ਇਨਸਾਨੀਅਤ ਹੋਈ ਸ਼ਰਮਸਾਰ

Uncategorized

ਨਾਭਾ ਦੇ ਰਾਇਮਲ ਮਾਜਰੀ ਪਿੰਡ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦੋ ਸਕੇ ਭਰਾਵਾਂ ਵਿੱਚ ਲੜਾਈ ਹੋਈ ਜਿਸ ਤੋਂ ਬਾਅਦ ਕੇ ਇੱਕ ਪੁਰਾਣੀ ਦੂਜੇ ਭਰਾ ਦਾ ਕ-ਤ-ਲ ਕਰ ਦਿੱਤਾ ।ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਸੁਖਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਜਿਸ ਨੇ ਇਹ ਕਤਲ ਕੀਤਾ ਹੈ, ਉਸ ਦਾ ਨਾਮ ਬਲਵਿੰਦਰ ਸਿੰਘ ਹੈ । ਸੁਖਜਿੰਦਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ ਗੱਡੀ ਚਲਾਉਣ ਦਾ ਕੰਮ ਕਰਦੇ ਸੀ ਅਤੇ ਪਿਛਲੇ ਦਿਨੀਂ ਉਹ ਗੱਡੀ ਲੈ ਕੇ ਆ ਰਿਹਾ ਸੀ। ਪਰ ਰਸਤੇ ਵਿੱਚ ਉਸ ਦੇ ਚਾਚੇ ਨੇ ਉਸਦੇ ਇੱਟ ਮਾਰੀ, ਜਿਸ ਤੋਂ ਬਾਅਦ ਸ਼ੀਸ਼ਾ ਟੁੱਟ ਗਿਆ।

ਨਾਲ ਹੀ ਇੱਟ ਉਸ ਦੇ ਚਿਹਰੇ ਉੱਤੇ ਵੀ ਲੱਗੀ , ਜਿਸ ਤੋਂ ਬਾਅਦ ਕੇ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਸਾਰੀ ਗੱਲਬਾਤ ਦੱਸੀ ਕਿ ਉਸ ਦੇ ਸੱਟ ਲੱਗੀ ਹੈ ਅਤੇ ਉਸ ਦੇ ਚਾਚੇ ਨੇ ਉਸ ਉੱਤੇ ਹਮਲਾ ਕੀਤਾ ਹੈ। ਉਸ ਤੋਂ ਬਾਅਦ ਉਸ ਦੇ ਪਿਤਾ ਨੇ ਕਿਹਾ ਕਿ ਉਹ ਉੱਥੇ ਆ ਰਹੇ ਹਨ, ਜਿਸ ਤੋਂ ਬਾਅਦ ਉਸ ਦੇ ਪਿਤਾ ਉੱਥੇ ਪਹੁੰਚੇ ਜਿਸ ਤੋਂ ਬਾਅਦ ਕੇ ਉਸ ਦੇ ਚਾਚੇ ਨੇ ਬਹੁਤ ਸਾਰੇ ਬੰਦਿਆਂ ਨੂੰ ਬੁਲਾ ਕੇ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ। ਜਿਸ ਨਾਲ ਉਸ ਦੇ ਪਿਤਾ ਬਹੁਤ ਬੁਰੀ ਤਰੀਕੇ ਨਾਲ ਜ਼ਖ਼ਮੀ ਹੋਏ ਬਾਅਦ ਵਿੱਚ ਉਨ੍ਹਾਂ ਨੂੰ ਭਾਦਸੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਪਰ ਉੱਥੋਂ ਉਨ੍ਹਾਂ ਨੂੰ ਪਟਿਆਲਾ ਭੇਜ ਦਿੱਤਾ ਗਿਆ ।

ਉਥੇ ਪੰਜ ਹਜ਼ਾਰ ਰੁਪਏ ਦੀ ਮੰਗ ਡਾਕਟਰਾਂ ਵੱਲੋਂ ਕੀਤੀ ਗਈ, ਜੋ ਉਸ ਸਮੇਂ ਉਨ੍ਹਾਂ ਕੋਲ ਨਹੀਂ ਸੀ। ਬੜੀ ਮੁਸ਼ਕਿਲ ਨਾਲ ਇਨ੍ਹਾਂ ਨੇ ਡਾਕਟਰਾਂ ਨੂੰ ਪੈਸੇ ਦਿੱਤੇ ਬਾਅਦ ਵਿੱਚ ਜਦੋਂ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ । ਸੋ ਮੁੜ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ

ਉਨ੍ਹਾਂ ਵੱਲੋਂ ਸੱਤ ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਾਰੇ ਹੀ ਫ਼ਰਾਰ ਹਨ ਜਲਦੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.