ਬਜ਼ੁਰਗ ਗਿਆ ਸੀ ਸਰਪੰਚ ਕੋਲ, ਨੌਜਵਾਨਾਂ ਨੇ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ

Uncategorized

ਅੱਜਕੱਲ੍ਹ ਲੋਕ ਛੋਟੀਆਂ ਛੋਟੀਆਂ ਗੱਲਾਂ ਤੋਂ ਝਗਡ਼ਾ ਕਰਦੇ ਹਨ ਅਤੇ ਇਹ ਝਗੜੇ ਇੰਨੇ ਵਧ ਜਾਂਦੇ ਹਨ ਕਿ ਲੋਕ ਇੱਕ ਦੂਜੇ ਦਾ ਕਤਲ ਕਰਨ ਲਈ ਉਤਾਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅਬੋਹਰ ਦੇ ਇੱਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਬਜ਼ੁਰਗ ਬਾਬੇ ਦਾ ਕਤਲ ਕਰ ਦਿੱਤਾ ਗਿਆ । ਦੱਸ ਦਈਏ ਕਿ ਇਹ ਕਤਲ ਬਹੁਤ ਛੋਟੀ ਜਿਹੀ ਗੱਲ ਨੂੰ ਲੈ ਕੇ ਕੀਤਾ ਗਿਆ। ਜਾਣਕਾਰੀ ਮੁਤਾਬਕ ਇਸ ਬਜ਼ੁਰਗ ਬਾਬੇ ਦਾ ਨਾਮ ਨਾਜਰ ਸਿੰਘ ਸੀ, ਜਿਸ ਦੀ ਬੈਠਕ ਅੱਗੇ ਇਨ੍ਹਾਂ ਦੇ ਗਵਾਂਢੀ ਗੰਦਾ ਪਾਣੀ ਸੁੱਟ ਦਿੰਦੇ ਸੀ ਜਦੋਂਕਿ ਇਸ ਨੂੰ ਪ੍ਰੇਸ਼ਾਨੀ ਸੀ।

ਵਾਰ ਵਾਰ ਉਨ੍ਹਾਂ ਦਾ ਝਗੜਾ ਹੁੰਦਾ ਸੀ ਅਤੇ ਪੰਚਾਇਤ ਕੋਲ ਵੀ ਇਹ ਮਾਮਲਾ ਪਹੁੰਚ ਚੁੱਕਿਆ ਸੀ, ਪਰ ਫਿਰ ਵੀ ਇਸ ਦਾ ਨਿਬੇੜਾ ਨਹੀਂ ਹੋਇਆ। ਭਾਵ ਕੇ ਗੁਆਂਢੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹ ਨਾਜਰ ਸਿੰਘ ਦੀ ਬੈਠਕ ਸਾਹਮਣੇ ਪਾਣੀ ਨਹੀਂ ਸੁੱਟਣਗੇ । ਇਸੇ ਲਈ ਜਦੋਂ ਉਨ੍ਹਾਂ ਨੇ ਪਿਛਲੇ ਦਿਨੀਂ ਨਾਜਰ ਸਿੰਘ ਦੀ ਬੈਠਕ ਸਾਹਮਣੇ ਪਾਣੀ ਸੁੱਟਿਆ ਤਾਂ ਉਨ੍ਹਾਂ ਦੀ ਇੱਕ ਵਾਰ ਫਿਰ ਤੋਂ ਲੜਾਈ ਹੋਈ ਅਤੇ ਬਾਅਦ ਵਿੱਚ ਜਦੋਂ ਨਾਜਰ ਸਿੰਘ ਰਸਤੇ ਵਿੱਚ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਗੁਆਂਢੀਆਂ ਨੇ ਨਾਜਰ ਸਿੰਘ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਕੇ ਨਾਜਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਦੇ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ।

ਜਿਸ ਕਾਰਨ ਕੇ ਉਸ ਦੀ ਮੌਤ ਹੋ ਗਈ । ਇਸ ਬਜ਼ੁਰਗ ਬਾਬੇ ਦੇ ਪੋਤੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਦੇ ਤਿੰਨ ਮੈਂਬਰਾਂ ਨੇ ਉਸ ਦੇ ਦਾਦੇ ਨਾਲ ਕੁੱਟਮਾਰ ਕੀਤੀ ਉਨ੍ਹਾਂ ਨੇ ਇਹ ਮਾਮਲਾ ਪੁਲੀਸ ਕੋਲ ਦਰਜ ਕਰਵਾ ਦਿੱਤਾ ਹੈ ਅਤੇ ਪੁਲੀਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ, ਜਲਦੀ ਹੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *