ਰੈਸਟੋਰੈਂਟ ਮਾਲਕ ਅਨੋਖੀ ਸੇਵਾ ਦੇਖ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਅੱਜਕੱਲ੍ਹ ਸਾਡੇ ਆਲੇ ਦੁਆਲੇ ਦਰੱਖਤਾਂ ਦੀ ਕਮੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਕੇ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਬਹੁਤ ਸਾਰੀਆਂ ਫੈਕਟਰੀਆਂ ਵਿਚੋਂ ਧੂੰਆਂ ਨਿਕਲਦਾ ਹੈ। ਜਿਸ ਕਾਰਨ ਕੇ ਹਵਾ ਦੂਸ਼ਿਤ ਹੋ ਰਹੀ ਹੈ ਅਤੇ ਲੋਕ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਪਰ ਕਿਸੇ ਵੱਲੋਂ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਕਿ ਜੇਕਰ ਉਹ ਦਰੱਖਤ ਲਗਾਉਣ ਤਾਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇੱਥੋਂ ਤਕ ਕੇ ਤਰੱਕੀ ਦੇ ਨਾਮ ਤੇ ਲੋਕ ਜਿਹੜੇ ਦਰੱਖਤ ਹੁੰਦੇ ਹਨ ਉਨ੍ਹਾਂ ਨੂੰ ਵੀ ਕੱਟ ਦਿੰਦੇ ਹਨ ਅਤੇ ਉਨ੍ਹਾਂ ਦੀ ਥਾਂ ਤੇ ਨਵੇਂ ਦਰੱਖਤ ਨਹੀਂ ਲਗਾਉਂਦੇ। ਜਿਸ ਕਰ ਕੇ ਅੱਜਕੱਲ੍ਹ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਉੱਥੇ ਹੀ ਮਲੇਰਕੋਟਲਾ ਦੇ ਇਕ ਰੈਸਟੋਰੈਂਟ ਦੇ ਮਾਲਕਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਥੇ ਜਿਹੜੇ ਵੀ ਲੋਕ ਖਾਣਾ ਖਾਣ ਲਈ ਆਉਣਗੇ ਉਨ੍ਹਾਂ ਨੂੰ ਇਕ ਪੌਦਾ ਦਿੱਤਾ ਜਾਵੇਗਾ ਤਾਂ ਜੋ ਉਹ ਪੌਦੇ ਨੂੰ ਲਗਾਉਣ ਅਤੇ ਉਸ ਦੀ ਦੇਖਭਾਲ ਕਰਕੇ ਉਸ ਨੂੰ ਵੱਡਾ ਕਰਨ। ਜਿਸ ਨਾਲ ਥੋੜ੍ਹਾ ਥੋੜ੍ਹਾ ਕਰਕੇ ਬਹੁਤ ਸਾਰੇ ਦਰੱਖਤ ਲੱਗ ਜਾਣਗੇ ਅਤੇ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੱਸ ਦੇਈਏ ਕਿ ਇਹ ਮਲੇਰਕੋਟਲਾ ਦਾ ਸ਼ਾਹ ਨੇ ਦਿੱਲੀ ਰੈਸਟੋਰੈਂਟ ਹੈ। ਜਿਥੇ ਕਿ ਇਹ ਕੰਮ ਕੀਤਾ ਜਾ ਰਿਹਾ ਹੈ। ਜਦੋਂ ਇਸ ਰੈਸਟੋਰੈਂਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ

ਕਿ ਅੱਜਕੱਲ੍ਹ ਜਿਸ ਤਰੀਕੇ ਨਾਲ ਦਰੱਖਤਾਂ ਦੀ ਕਮੀ ਹੋ ਰਹੀ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਉਹ ਅਜਿਹੇ ਹੋਰ ਬਹੁਤ ਸਾਰੇ ਕਦਮ ਚੁੱਕਣਗੇ ਤਾਂ ਜੋ ਦਰੱਖਤਾਂ ਦੀ ਕਮੀ ਨਾ ਹੋਵੇ। ਸੋ ਭਾਵੇਂ ਕਿ ਇਹ ਕੰਮ ਸਰਕਾਰਾਂ ਦੇ ਹਨ ਪਰ ਅੱਜਕੱਲ੍ਹ ਸਰਕਾਰ ਆਪਣੇ ਕੰਮ ਤੋਂ ਜੀਅ ਚੁਰਾਉਣ ਦੀ ਨਜ਼ਰ ਆ ਰਹੀ ਹੈ ,ਜਿਸ ਕਾਰਨ ਲੋਕਾਂ ਨੂੰ ਆਪਣਾ ਭਲਾ ਖ਼ੁਦ ਹੀ ਕਰਨਾ ਪੈ ਰਿਹਾ ਹੈ। ਇਸ ਲਈ ਰੈਸਟੋਰੈਂਟ ਦੇ ਮਾਲਕਾਂ ਨੇ ਇਹ ਫ਼ੈਸਲਾ ਲਿਆ ਕਿਉਂਕਿ ਜੇਕਰ ਉਹ ਖੁਦ ਹੀ ਸਾਰੇ ਦਰੱਖਤਾਂ ਲਗਾਉਂਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗਾ।

ਉੱਥੇ ਉਨ੍ਹਾਂ ਨੇ ਕਿਹਾ ਕਿ ਇਕ ਵਿਅਕਤੀ ਨੂੰ ਅਸੀਂ ਇੱਕ ਪੌਦਾ ਦੇ ਦਿੰਦੇ ਹਾਂ ਜਿਸ ਦੀ ਦੇਖਭਾਲ ਕਰਨ ਲਈ ਉਸ ਨੂੰ ਕਿਹਾ ਜਾਂਦਾ ਹੈ ਅਤੇ ਲੋਕ ਵੀ ਬੜੇ ਚਾਅ ਨਾਲ ਪੌਦੇ ਲਿਜਾਂਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਇਹ ਕਦਮ ਰੰਗ ਦਿਖਾਵੇਗਾ।

Leave a Reply

Your email address will not be published.