ਨਸ਼ਿਆਂ ਦੇ ਦਲ ਦਲ ਚੋਂ ਨਿਕਲੀ ਡਾਂਸਰ ਤੋਂ ਸੁਣੋ ਸਾਰੀ ਕਹਾਣੀ,ਨਸ਼ੇ ਦੇ ਲਈ ਪੇਟ ਵਿੱਚ ਹੀ ਵੇਚ ਦਿੱਤਾ ਆਪਣਾ ਬੱਚਾ

Uncategorized

ਦੇਸ਼ ਵਿੱਚ ਲਾਕਡਾਊਨ ਕਾਰਨ ਹਰ ਵਰਗ ਦੇ ਲੋਕਾਂ ਨੂੰ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਇਸ ਲੌਕ ਡਾਊਨ ਕਾਰਨ ਬਹੁਤ ਸਾਰੇ ਲੋਕਾਂ ਦੇ ਕੰਮ ਧੰਦੇ ਠੱਪ ਹੋ ਚੁੱਕੇ ਹਨ। ਅੱਜਕੱਲ੍ਹ ਵਿਆਹ ਸ਼ਾਦੀਆਂ ਵਿੱਚ ਜ਼ਿਆਦਾ ਇਕੱਠ ਨਹੀਂ ਹੋਣ ਦਿੱਤਾ ਜਾਂਦਾ ਜਿਸ ਕਾਰਨ ਇਨ੍ਹਾਂ ਵਿਆਹਾਂ ਸ਼ਾਦੀਆਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਡਾਂਸਰਾਂ ਦੀ ਜ਼ਿੰਦਗੀ ਉੱਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੇ ਕੰਮ ਧੰਦੇ ਠੱਪ ਹੋ ਚੁੱਕੇ ਹਨ । ਉੱਥੇ ਹੀ ਗੁਰਦਾਸਪੁਰ ਦੇ ਸਭਿਆਚਾਰਕ ਗਰੁੱਪ ਦੀ ਇੱਕ ਡਾਂਸਰ ਨੇ ਇਸ ਮਾਮਲੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਲੌਕ ਡਾਊਨ ਕਾਰਨ ਬਹੁਤ ਸਾਰੇ ਲੋਕਾਂ ਦਾ ਕੰਮ ਠੱਪ ਹੋ ਚੁੱਕਿਆ ਹੈ। ਜਿਸ ਕਾਰਨ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਸ ਡਾਂਸਰ ਨੇ ਦੱਸਿਆ ਕਿ ਕੰਮ ਬੰਦ ਹੋਣ ਤੋਂ ਬਾਅਦ ਹੁਣ ਉਹ ਨਸ਼ਾ ਛੁਡਾਊ ਕੇਂਦਰ ਵਿਚ ਕੰਮ ਕਰ ਰਹੀ ਹੈ ਅਤੇ ਇੱਥੇ ਜੋ ਵੀ ਮਰੀਜ਼ ਆਉਂਦੇ ਹਨ ਉਨ੍ਹਾਂ ਨੂੰ ਡਾਂਸ ਸਿਖਾਉਂਦੀ ਹੈ। ਨਾਲ ਹੀ ਜੋਗਾ ਸਿਖਾ ਰਹੀ ਹੈ ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ ਹਨ ਕਿਉਂਕਿ ਜਦੋਂ ਉਸ ਨੂੰ ਡਾਂਸ ਕਰਨਾ ਪੈਂਦਾ ਸੀ ਤਾਂ ਕਈ ਵਾਰ ਨਸ਼ੇ ਦਾ ਸੇਵਨ ਕਰਨਾ ਪੈਂਦਾ ਸੀ ਅਤੇ ਇੱਕ ਵਾਰ ਉਸ ਨੂੰ ਨਸ਼ੇ ਦੀ ਲੱਤ ਵੀ ਲੱਗ ਚੁੱਕੀ ਸੀ। ਪਰ ਜਦੋਂ ਲੱਗਦਾ ਹੋਇਆ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਇਆ

ਅਤੇ ਹੁਣ ਉਹ ਨਸ਼ਾ ਛੁਡਾਊ ਕੇਂਦਰ ਵਿਚ ਕੰਮ ਕਰਦੀ ਹੈ ਤਾਂ ਜੋ ਹੋਰਨਾਂ ਲੋਕਾਂ ਦੀ ਜ਼ਿੰਦਗੀ ਨੂੰ ਵੀ ਸੁਧਾਰਿਆ ਜਾ ਸਕੇ। ਉਸ ਨੇ ਦੱਸਿਆ ਕਿ ਨਸ਼ੇ ਅੱਜਕੱਲ੍ਹ ਕੁੜੀਆਂ ਵੀ ਕਰਦੀਆਂ ਹਨ ਅਤੇ ਜਿਹੜੇ ਡਾਂਸਰ ਲੋਕਾਂ ਦੀਆਂ ਵਿਆਹ ਸ਼ਾਦੀਆਂ ਵਿੱਚ ਡਾਂਸ ਕਰਨ ਲਈ ਜਾਂਦੇ ਹਨ ਉਹ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਫੋਰਸ ਕਰਦੇ ਹਨ ਕਿ ਉਹ ਨਸ਼ਾ ਕਰਨ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਨਸ਼ੇ ਦੀ ਪੂਰਤੀ ਲਈ ਕਈ ਵਾਰ ਕੁਝ ਅਜਿਹੇ ਕਦਮ ਚੁੱਕਣੇ ਪੈਂਦੇ ਹਨ

ਜੋ ਕਿ ਹੈਰਾਨ ਕਰਨ ਵਾਲੇ ਹੁੰਦੇ ਹਨ ਉਸ ਨੇ ਦੱਸਿਆ ਕਿ ਇਕ ਔਰਤ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਪੇਟ ਚ ਪਲਦੇ ਬੱਚੇ ਵੇਚ ਦਿੱਤਾ ਸੀ।

Leave a Reply

Your email address will not be published.