ਅੱਧੀ ਰਾਤ ਨੂੰ ਨੌਜਵਾਨਾਂ ਵੱਲੋਂ ਕਰ ਦਿੱਤਾ ਗਿਆ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ ,ਘਟਨਾ ਸੀਸੀਟੀਵੀ ਵਿੱਚ ਕੈਦ

Uncategorized

ਅੱਜਕੱਲ੍ਹ ਲੋਕਾਂ ਵਿੱਚ ਗੁੱਸਾ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਜਿਸ ਕਾਰਨ ਕਿ ਛੋਟੇ ਜਿਹੇ ਝਗੜੇ ਹੋਣ ਤੇ ਵੀ ਕਤਲ ਕਰ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਅਕਤੀ ਜੋ ਕਿ ਚੌਕੀਦਾਰ ਸੀ, ਉਸ ਦਾ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਸੀ ਅਤੇ ਉਸ ਵਿਅਕਤੀ ਨੇ ਇਸ ਚੌਕੀਦਾਰ ਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਰਹੀ ਹੈ। ਜਿਸ ਵਿਚ ਕੇ ਦਿਖਾਈ ਦੇ ਰਿਹਾ ਹੈ ਕਿ ਰਾਤ ਦੇ ਸਮੇਂ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਦੋਂਕਿ ਚੌਕੀਦਾਰ ਆਪਣੀ ਡਿਊਟੀ ਤੇ ਸੀ

ਇਕ ਵਿਅਕਤੀ ਵਲੋਂ ਆ ਕੇ ਇਸ ਉੱਤੇ ਲੱਕੜਾਂ ਨਾਲ ਵਾਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਹੈ।ਜਿਸ ਤੋਂ ਬਾਅਦ ਇਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਸੋ ਹੁਣ ਇਸ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਮੁਲਾਜ਼ਮਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਥੋਂ ਦੇ ਇੱਕ ਚੌਕੀਦਾਰ ਦਾ ਕਿਸੇ ਨਾਲ ਝਗੜਾ ਹੋਇਆ ਸੀ।

ਜਿਸ ਤੋਂ ਬਾਅਦ ਕੇ ਉਹ ਵਿਅਕਤੀ ਗੁੱਸੇ ਵਿੱਚ ਆਇਆ ਅਤੇ ਇਸ ਦਾ ਕਤਲ ਕਰ ਦਿੱਤਾ।ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ। ਸੋ ਅੱਜਕੱਲ੍ਹ ਕਤਲ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਕਿਉਂਕਿ ਲੋਕ ਕਿਸੇ ਵੀ ਝਗੜੇ ਦੌਰਾਨ ਬੈਠ ਕੇ ਗੱਲਬਾਤ ਨਿਬੇੜਨ ਵਿੱਚ ਵਿਸ਼ਵਾਸ ਰੱਖਣਾ ਭੁੱਲ ਗਏ ਹਨ ਅਤੇ ਹਮੇਸ਼ਾ ਕੁੱਟਮਾਰ ਲਈ ਤਿਆਰ ਰਹਿੰਦੇ ਹਨ। ਇਸ ਮਾਮਲੇ ਵਿੱਚ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਜਦੋਂ ਇੱਕ ਦੂਜੇ ਨਾਲ ਝਗੜਾ ਕਰਨ ਤੋਂ ਬਾਅਦ ਕਤਲ ਹੋ ਜਾਂਦੇ ਹਨ ਕਤਲ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਤਾਂ ਘਾਟਾ ਪੈਂਦਾ ਹੀ ਹੈ, ਦੂਜੇ ਪਾਸੇ ਜਿਸ ਵਿਅਕਤੀ ਨੇ ਕਤਲ ਕੀਤਾ ਹੁੰਦਾ ਹੈ ਉਸ ਨੂੰ ਜੇਲ੍ਹਾਂ ਵਿੱਚ ਆਪਣੀ ਉਮਰ ਗੁਜ਼ਾਰਨੀ ਪੈਂਦੀ ਹੈ।

ਸੋ ਇੱਥੇ ਲੋਕਾਂ ਨੂੰ ਸਬਕ ਲੈਣ ਦੀ ਜ਼ਰੂਰਤ ਹੈ ਅਤੇ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਣ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਹੋਰ ਨਾ ਹੋ ਸਕਣ।

Leave a Reply

Your email address will not be published.