ਗ਼ਰੀਬ ਮੁਸਲਿਮ ਪਰਿਵਾਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ, ਬੱਕਰੀਆਂ ਸਾਮਾਨ ਅਤੇ ਬੰਦੇ ਵੀ ਸੜੇ

Uncategorized

ਪੰਜਾਬ ਦੇ ਪਿੰਡ ਮਦਵਾੜਾ ਵਿੱਚੋਂ ਇੱਕ ਬਹੁਤ ਹੀ ਭਿਆਨਕ ਅੱਗ ਲੱਗੀ ਜਿੱਥੇ ਕਿ ਮੁਸਲਮਾਨ ਜਗਤ ਨਾਲ ਸਬੰਧਤ ਲੋਕਾਂ ਦੀਆਂ ਝੁੱਗੀਆਂ ਝੌਂਪੜੀਆਂ ਜਲ ਕੇ ਸੁਆਹ ਹੋ ਗਈਆਂ । ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਜਿਸ ਵਿੱਚ ਕੇਵਲ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ । ਜਿਨ੍ਹਾਂ ਲੋਕਾਂ ਦੀਆਂ ਝੁੱਗੀਆਂ ਝੌਂਪੜੀਆਂ ਇੱਥੇ ਚੱਲੀਆਂ ਹਨ ਉਨ੍ਹਾਂ ਵਿੱਚ ਹੁਣ ਸੋਗ ਦੀ ਲਹਿਰ ਹੈ ਕਿਉਂਕਿ ਉਨ੍ਹਾਂ ਦਾ ਹਰ ਇੱਕ ਸਮਾਨ ਇਸ ਭਿਆਨਕ ਅੱਗ ਵਿੱਚ ਜਲ ਕੇ ਸੁਆਹ ਹੋ ਗਿਆ। ਉੱਥੇ ਹੀ ਉਨ੍ਹਾਂ ਵੱਲੋਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ।

ਇਸ ਤੋਂ ਇਲਾਵਾ ਇਥੇ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਜਗਦੀਪ ਥਲੀ ਪਹੁੰਚੇ ਉਨ੍ਹਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋਕਾਂ ਦੀ ਮੱਦਦ ਕੀਤੀ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਇੱਥੋਂ ਦੇ ਹਾਲਾਤ ਬਣ ਚੁੱਕੇ ਹਨ ਕੋਈ ਵੀ ਚੀਜ਼ ਅਜਿਹੀ ਨਹੀਂ ਰਹੀ, ਜੋ ਇਸ ਅੱਗ ਤੋਂ ਬਚ ਸਕੀ ਹੋਵੇ। ਉਨ੍ਹਾਂ ਨੇ ਉਨ੍ਹਾਂ ਨੂੰ ਕਰਨ ਨਾਲ ਵੀ ਮਿਲਵਾਇਆ ਜਿਹੜੇ ਲੋਕ ਇਸ ਭਿਆਨਕ ਅੱਗ ਵਿਚ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦੀਆਂ ਬਾਹਵਾਂ ਸੜ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਪਿਓ ਪੁੱਤ ਵੱਲੋਂ ਕੁਰਾਨ ਸ਼ਰੀਫ ਨੂੰ ਚੁੱਕਣ ਲਈ ਬਲਦੀ ਅੱਗ ਵਿੱਚ ਛਲਾਂਗ ਲਗਾ ਦਿੱਤੀ ਗਈ ਤਾਂ ਜੋ ਕੁਰਾਨ ਸ਼ਰੀਫ ਨੂੰ ਅੱਗ ਤੋਂ ਬਚਾਇਆ ਜਾ ਸਕੇ ।ਇਸ ਦੌਰਾਨ ਪਿਓ ਪੁੱਤ ਦੀ ਕਾਫੀ ਹਾਲਤ ਖ਼ਰਾਬ ਹੋ ਚੁੱਕੀ ਹੈ। ਪਰ ਉਨ੍ਹਾਂ ਨੇ ਗੱਲਬਾਤ ਕਰਨ ਦੌਰਾਨ ਕਿਹਾ ਕਿ ਭਾਵੇਂ ਉਨ੍ਹਾਂ ਦਾ ਸਭ ਕੁਝ ਜਲ ਚੁੱਕਿਆ ਹੈ ਪਰ ਕੁਰਾਨ ਸ਼ਰੀਫ ਨੂੰ ਬਚਾ ਕੇ ਉਨ੍ਹਾਂ ਨੂੰ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਉਨ੍ਹਾਂ ਨੇ ਜਿਸ ਚੀਜ਼ ਨੂੰ ਬਚਾਉਣਾ ਸੀ ਉਸ ਨੂੰ ਬਚਾ ਲਿਆ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਹੈ ਜੋ ਕਿ ਗੰਭੀਰ ਰੂਪ ਵਿੱਚ ਇੱਥੇ ਜ਼ਖ਼ਮੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਸੀ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸਮੇਂ ਸਿਰ ਇੱਥੇ ਨਹੀਂ ਪਹੁੰਚ ਸਕਿਆ ਜਿਸ ਕਾਰਨ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।

Leave a Reply

Your email address will not be published.