ਕੋਰੋਨਾ ਵਾਇਰਸ ਪੰਜਾਬ ਦੇ ਵਿੱਚ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ;ਜਿਸ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ ਹੀ ਲੁਧਿਆਣਾ ਦੇ ਵਿਚ ਅੱਜ ਲਾਕਡਾਊਨ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਸ ਵਿੱਚ ਦੱਸਿਆ ਗਿਆ ਹੈ ਕਿ ਲੁਧਿਆਣਾ ਦੇ ਵਿਚ ਹੁਣ ਕਰਫਿਊ ਨੂੰ ਵਧਾ ਕੇ ਦੱਸ ਜੂਨ ਤੱਕ ਕਰ ਦਿੱਤਾ ਗਿਆ ਹੈ।ਕਰਫਿਊ ਲੱਗਣ ਦਾ ਸਮਾਂ ਤਿੰਨ ਵਜੇ ਤੋਂ ਸ਼ੁਰੂ ਹੁੰਦਾ ਹੈ।ਦੁਕਾਨਾਂ ਸ਼ਾਮ ਦੇ ਤਿੰਨ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਉਸ ਤੋਂ ਬਾਅਦ ਕਰਫਿਊ ਦਾ ਸਮਾਂ ਸਟਾਰਟ ਹੋ ਜਾਇਆ ਕਰੇਗਾ।ਤਿੰਨ ਵਜੇ ਤੋਂ ਸ਼ੁਰੂ ਹੋ ਕੇ ਕਰਫਿਊ ਦੂਜੇ ਦਿਨ ਸਵੇਰੇ ਪੰਜ ਵਜੇ ਤੱਕ ਜਾਰੀ ਰਹੇਗਾ।
ਪਾਸਪੋਰਟ ਦੀਅਾਂ ਪਾਬੰਦੀਅਾਂ ਉੱਪਰ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ ਪਹਿਲਾਂ ਦੇ ਵਾਂਗ ਹੀ ਬੱਸਾਂ ਅਤੇ ਵਹੁਟੀ ਕਪਾਹਟ ਚਲਦੇ ਰਹਿਣਗੇ। ਪਰ ਇਨ੍ਹਾਂ ਦੇ ਵਿੱਚ ਬੈਠਣ ਦੇ ਲਈ ਸੰਵਾਰੀਆਂ ਤੇ ਪਾਬੰਦੀਆਂ ਜੋ ਵੀ ਹਨ ਜਿਸ ਤਰ੍ਹਾਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਓਨੀਆਂ ਹੀ ਸਵਾਰੀਆਂ ਵਾਹਨਾਂ ਦੇ ਵਿਚ ਬਿਠਾ ਸਕਦੇ ਹਾਂ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ । ਪਹਿਲਾਂ ਗੱਡੀ ਦੇ ਵਿੱਚ ਚਾਰ ਤੋਂ ਪੰਜ ਵਿਅਕਤੀ ਬੈਠ ਜਾਇਆ ਕਰਦੇ ਹਨ ਪਰ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ
ਕਿ ਗੱਡੀ ਦੇ ਵਿਚ ਸਿਰਫ ਦੋ ਵਿਅਕਤੀ ਸਾਫ ਕਰ ਸਕਦੇ ਹਨ ਇਸੇ ਤਰ੍ਹਾਂ ਹੀ ਹੁਣ ਦੱਸ ਜੂਨ ਤੱਕ ਚੱਲਣ ਵਾਲੇ ਇਸ ਲੌਕ ਡਾਊਨ ਵਿਚ ਵੀ ਇਹ ਪਾਬੰਦੀ ਜਾਰੀ ਰਹੇਗੀ।ਬਾਕੀ ਜੋ ਪਤਵੰਤਿਆਂ ਸਰਕਾਰ ਵੱਲੋਂ ਪਹਿਲਾਂ ਲਗਾਈਆਂ ਜਾ ਰਹੀਆਂ ਸਨ ਉਨ੍ਹਾਂ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ ਪਹਿਲਾਂ ਦੇ ਵਾਂਗ ਹੀ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ।ਮਾਸਕ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਕਰ ਦਿੱਤਾ ਗਿਆ ਹੈ ਜਿਸ ਵੀ ਵਿਅਕਤੀ ਦੇ ਮਾਸਕ ਨਹੀਂ ਲੱਗਿਆ ਹੁੰਦਾ ਉਸਦਾ ਚਲਾਨ ਕੱਟ ਦਿੱਤਾ ਜਾਂਦਾ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਇਹ ਕਰਫਿਊ ਕਿੰਨੇ ਸਮੇਂ ਲਈ ਜਾਰੀ ਰਹਿੰਦਾ ਹੈ ਅਤੇ ਕਦੋਂ ਤਕ ਸਰਕਾਰ ਇਸ ਕਰਫਿਊ ਨੂੰ ਬੰਦ ਕਰਨ ਬਾਰੇ ਸੋਚਦੀ ਹੈ ਕਿਉਂਕਿ ਇਸ ਆਗੂ ਦੇ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਮ ਜਨਜੀਵਨ ਬਿਲਕੁਲ ਠੱਪ ਹੋ ਗਿਆ ਹੈ ਕਿਉਂਕਿ ਹਰ ਰੋਜ਼ ਕਮਾ ਕੇ ਖਾਣ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਮਰ ਚੁੱਕੀ ਹੈ ਅਤੇ ਉਹ ਭੁੱਖ ਨਾਲ ਲੜਨ ਲਈ ਮਜਬੂਰ ਹੋ ਚੁੱਕੇ ਹਨ।