ਪੰਜਾਬ ਵਿੱਚ ਸ਼ਰਾਬ ਮਾਫ਼ੀਆ ਨੂੰ ਲੋਕਾਂ ਸਾਹਮਣੇ ਕਰਦੀ ਪਹਿਲੀ ਇੰਟਰਵਿਊ ,ਦੇਖੋ ਇੰਨੇ ਅਤੇ ਕਿਵੇਂ ਹੋਏ ਸ਼ਰਾਬ ਦੇ ਘਪਲੇ

Uncategorized

ਅਕਸਰ ਹੀ ਅਸੀਂ ਸੁਣਿਆ ਹੈ ਕਿ ਸ਼ਰਾਬ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਹੈ, ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਇਹ ਟੁੱਟੇ ਦਿਲਾਂ ਨੂੰ ਸਹਾਰਾ ਦੇਣ ਵਾਲੀ ਨਹੀਂ ਬਲਕਿ ਵੱਡੇ ਵੱਡੇ ਲੀਡਰਾਂ ਨੂੰ ਸਹਾਰਾ ਦੇਣ ਵਾਲੀ ਹੁੰਦੀ ਹੈ ਕਿਉਂਕਿ ਅੱਜਕੱਲ੍ਹ ਲੀਡਰ ਇਸ ਸ਼ਰਾਬ ਨਾਲ ਹੀ ਆਪਣੀਆਂ ਜੇਬਾਂ ਭਰ ਰਹੇ ਹਨ ਅਤੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹਨ।ਇਸ ਸ਼ਰਾਬ ਮਾਫ਼ੀਆ ਕਾਰਨ ਅੱਜਕੱਲ੍ਹ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ, ਖ਼ਾਸਕਰ ਮਹਿਲਾਵਾਂ ਜਿਨ੍ਹਾਂ ਦੇ ਘਰ ਵਿੱਚ ਅਕਸਰ ਹੀ ਇਸ ਸ਼ਰਾਬ ਕਾਰਨ ਕਲੇਸ਼ ਰਹਿੰਦਾ ਹੈ। ਪਰ ਪੰਜਾਬ ਸਰਕਾਰ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਭਾਵੇਂ ਕਿ ਰੋਜ਼ਾਨਾ ਬਹੁਤ ਸਾਰੀਆਂ ਮੌਤਾਂ ਸ਼ਰਾਬ ਪੀਣ ਵਾਲੇ ਲੋਕਾਂ ਦੀਆਂ ਹੁੰਦੀਆਂ ਹਨ।

ਪਰ ਉੱਥੇ ਵੀ ਸਰਕਾਰਾਂ ਅਤੇ ਪੰਜਾਬ ਪੁਲੀਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।ਇੱਕ ਦੋ ਖ਼ਬਰਾਂ ਏਥੇ ਜ਼ਰੂਰ ਆ ਜਾਂਦੀਆਂ ਹਨ ਕਿ ਪੰਜਾਬ ਪੁਲੀਸ ਦੁਆਰਾ ਛਾਪੇਮਾਰੀ ਕੀਤੀ ਗਈ ਤੇ ਸ਼ਰਾਬ ਨੂੰ ਡੋਲ੍ਹਿਆ ਗਿਆ, ਪਰ ਇਸ ਤਰ੍ਹਾਂ ਦੀ ਖ਼ਬਰ ਅੱਜ ਤੱਕ ਸਾਹਮਣੇ ਨਹੀਂ ਆਈ ਕਿ ਪੰਜਾਬ ਪੁਲੀਸ ਵਾਲਾ ਬਹੁਤ ਵੱਡੇ ਨਸ਼ਾ ਤਸਕਰ ਨੂੰ ਫੜ ਲਿਆ ਗਿਆ ਹੋਵੇ। ਅਕਸਰ ਹੀ ਛੋਟੇ ਛੋਟੇ ਪਿੰਡਾਂ ਵਿੱਚ ਜਾ ਕੇ ਪੰਜਾਬ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹੀ ਜੇਲ੍ਹਾਂ ਵਿੱਚ ਘਸੀਟਿਆ ਜਾਂਦਾ ਹੈ, ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਇਸ ਸ਼ਰਾਬ ਮਾਫੀਏ ਪਿੱਛੇ ਵੱਡੇ ਵੱਡੇ ਲੀਡਰਾਂ ਦਾ ਹੱਥ ਹੁੰਦਾ ਹੈ।

ਕਿਉਂਕਿ ਜੇਕਰ ਇਹਨਾਂ ਲੀਡਰਾਂ ਦੀ ਸ਼ਹਿ ਲੋਕਾਂ ਨੂੰ ਨਾ ਹੋਵੇ ਤਾਂ ਇਹ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਇਸ ਤੋਂ ਇਲਾਵਾ ਸਰਕਾਰਾਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰਵਾਉਂਦੀਆਂ ਕਿਉਂਕਿ ਉਨ੍ਹਾਂ ਦੇ ਖੁਦ ਦੇ ਹਿੱਸੇ ਇਸ ਸ਼ਰਾਬ ਮਾਫ਼ੀਏ ਵਿਚ ਪਾਏ ਗਏ ਹਨ।ਇਸ ਉੱਤੇ ਗੱਲਬਾਤ ਕਰਦੇ ਹੋਏ ਐਡਵੋਕੇਟ ਸੰਦੀਪ ਪਾਠਕ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬਹੁਤ ਵੱਡੇ ਘਪਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬਾਦਲ ਸਰਕਾਰ ਦਾ ਇੱਕ ਦੂਜੇ ਨਾਲ ਮਿਲੀਆਂ ਹੋਈਆਂ ਹਨ ਅਤੇ ਦੋਨਾਂ ਦੀ ਰਿਪੋਰਟ ਇੱਕ ਦੂਜੇ ਨੂੰ ਰਹਿੰਦੀ ਹੈ, ਪਰ ਦੋਨੋਂ ਇੱਕ ਦੂਜੇ ਉੱਤੇ ਕਦੇ ਵੀ ਕਾਰਵਾਈ ਨਹੀਂ ਕਰਵਾਉਂਦੀਆਂ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਪੁਲੀਸ ਪ੍ਰਸ਼ਾਸਨ ਉੱਤੇ ਵੀ ਉਂਗਲ ਚੁੱਕੀ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲੀਸ ਆਪਣਾ ਕੰਮਕਾਰ ਸਹੀ ਤਰੀਕੇ ਨਾਲ ਕਰੇ ਤਾਂ ਅਜਿਹਾ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਪਰ ਉੱਥੇ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਫ਼ਸਰ ਵੀ ਸਰਕਾਰਾਂ ਦੀ ਉਂਗਲ ਤੇ ਚੱਲਦੇ ਹਨ, ਜਿਸ ਤਰੀਕੇ ਨਾਲ ਉਨ੍ਹਾਂ ਨੂੰ ਵੱਡੇ ਲੀਡਰਾਂ ਵੱਲੋਂ ਆਗਿਆ ਦਿੱਤੀ ਜਾਂਦੀ ਹੈ ਉਸੇ ਤਰੀਕੇ ਨਾਲ ਉਹ ਕੰਮਕਾਰ ਕਰਦੇ ਹਨ।

Leave a Reply

Your email address will not be published.