ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੇ ਦਿਖਾਇਆ ਜਾ ਰਿਹਾ ਹੈ, ਕਿ ਇਕ ਸਾਂਢ ਜਿਸ ਦਾ ਇਕ ਸਾਥੀ ਸਾਂਢ ਮਰ ਚੁੱਕਿਆ ਹੈ। ਜਿਸਤੋਂ ਬਾਅਦ ਕੇ ਇਹ ਸਾਂਡ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਉਸ ਮਰੇ ਹੋਏ ਸਾਂਢ ਨੂੰ ਲਿਜਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਸ ਦਾ ਸਾਥੀ ਸਾਂਡ ਉਸ ਜਗ੍ਹਾ ਉੱਤੇ ਖੜ੍ਹ ਕੇ ਰੋ ਰਿਹਾ ਹੈ, ਜਿੱਥੇ ਕਿ ਉਹ ਅਕਸਰ ਬੈਠਿਆ ਕਰਦੇ ਸੀ।ਕਾਫ਼ੀ ਸਮਾਂ ਇਹ ਸਾਡਾ ਉਸ ਜ਼ਮੀਨ ਨੂੰ ਸੁੰਘਦਾ ਹੈ ਅਤੇ ਰੋਂਦਾ ਕੁਰਲਾਉਂਦਾ ਦਿਖਾਈ ਦੇ ਰਿਹਾ ਹੈ। ਸੋ ਇਹ ਇਕ ਬਹੁਤ ਹੀ ਭਾਵੁਕ ਕਰਨ ਵਾਲੀ ਵੀਡੀਓ ਸਾਹਮਣੇ ਆ ਰਹੀ ਹੈ,
ਜਿਸ ਵਿੱਚ ਇੱਕ ਜਾਨਵਰ ਦੂਸਰੇ ਜਾਨਵਰ ਦੇ ਮਰ ਜਾਣ ਤੇ ਦੁੱਖ ਜਤਾ ਰਿਹਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਹਨ ।ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਾਨਵਰਾਂ ਵਿੱਚ ਵੀ ਬਹੁਤ ਵੱਡਾ ਦਿਲ ਹੁੰਦਾ ਹੈ ਜੋ ਕਿ ਆਪਣੇ ਸਾਥੀਆਂ ਲਈ ਧੜਕਦਾ ਹੈ। ਸਿਰਫ਼ ਇਨਸਾਨ ਹੀ ਇੱਕ ਦੂਜੇ ਦੀ ਪਰਵਾਹ ਨਹੀਂ ਕਰਦੇ ਜਾਨਵਰ ਵੀ ਆਪਣੇ ਸਾਥੀਆਂ ਦੀ ਪ੍ਰਵਾਹ ਕਰਦੇ ਹਨ ਅਤੇ ਉਨ੍ਹਾਂ ਦਾ ਖਿਆਲ ਰੱਖਦੇ ਹਨ। ਜਦੋਂ ਕੋਈ ਉਨ੍ਹਾਂ ਦਾ ਸਾਥੀ ਚਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਓਨਾ ਹੀ ਦੁੱਖ ਹੁੰਦਾ ਹੈ,
ਜਿੰਨਾ ਕਿ ਇੱਕ ਇਨਸਾਨ ਦੇ ਚਲੇ ਜਾਣ ਤੇ ਦੂਜੇ ਇਨਸਾਨ ਨੂੰ ਹੁੰਦਾ ਹੈ। ਪਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕੁਝ ਲੋਕਾਂ ਵੱਲੋਂ ਜਿਹੜੇ ਕਿ ਜਾਨਵਰਾਂ ਨਾਲ ਨਫ਼ਰਤ ਕਰਦੇ ਹਨ ਉਹ ਇਨ੍ਹਾਂ ਜਾਨਵਰਾਂ ਨੂੰ ਬੇਰਹਿਮੀ ਨਾਲ ਕੁੱਟਦੇ ਹਨ, ਮਾਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਜਾਨਵਰਾਂ ਨੂੰ ਮਾਰ ਕੇ ਖਾਧਾ ਵੀ ਜਾਂਦਾ ਹੈ ,ਪਰ ਅਜਿਹੇ ਬੇਰਹਿਮ ਲੋਕ ਕਦੇ ਇਹ ਨਹੀਂ ਸੋਚਦੇ ਕੀ ਇਨ੍ਹਾਂ ਵਿੱਚ ਵੀ ਜਾਨ ਹੈ ਅਤੇ ਇਨ੍ਹਾਂ ਨੂੰ ਵੀ ਦਰਦ ਹੁੰਦਾ ਹੈ। ਇਸ ਲਈ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਜਾਨਵਰਾਂ ਦੇ ਪ੍ਰਤੀ ਪਿਆਰ ਦਿਖਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਜੇਕਰ ਉਹ ਉਨ੍ਹਾਂ ਲਈ ਕੁਝ ਵਧੀਆ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਨਾ ਮਾਰੋ। ਇਸ ਕੁਦਰਤ ਵਿੱਚ ਹਰ ਕਿਸੇ ਨੂੰ ਸਾਹ ਲੈਣ ਦਾ ਹੱਕ ਹੈ ਅਤੇ ਅਸੀਂ ਕਿਸੇ ਤੋਂ ਵੀ ਇਹ ਹੱਕ ਨਹੀਂ ਖੋਹ ਸਕਦੇ।
ਅੱਜਕੱਲ੍ਹ ਬਹੁਤ ਸਾਰੇ ਜਾਨਵਰਾਂ ਨੂੰ ਬੇਰਹਿਮੀ ਨਾਲ ਮਾਰਿਆ ਜਾਂਦਾ ਹੈ, ਜਿਸ ਕਾਰਨ ਕਿ ਅੱਜ ਇਨਸਾਨ ਸਾਹਮਣੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ ਜਿਨ੍ਹਾਂ ਦਾ ਜ਼ਿੰਮੇਵਾਰ ਉਹ ਖ਼ੁਦ ਹੈ।