ਪੈਟਰੋਲ ਪੰਪ ਉਪਰ ਕੰਮ ਕਰਦੇ 19 ਸਾਲਾ ਲੜਕੀ ਦੀ ਭੇਤਭਰੀ ਹਾਲਤ ਵਿਚ ਮਿਲੀ ਲਾਸ਼,ਮਾਂ ਬਾਪ ਦਾ ਰੋ ਰੋ ਬੁਰਾ ਹਾਲ

Uncategorized

ਸੰਗਰੂਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਉਨੀ ਸਾਲਾ ਲੜਕੀ ਦੀ ਭੇਤਭਰੇ ਹਾਲਾਤਾਂ ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਲੜਕੀ ਇਕ ਪੈਟਰੋਲ ਪੰਪ ਤੇ ਕੰਮ ਕਰਦੀ ਸੀ,ਜੋ ਕਿ ਪਟਿਆਲਾ ਰੋਡ ਤੇ ਸਥਿਤ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪੈਟਰੋਲ ਪੰਪ ਦੇ ਮੁਲਾਜ਼ਮਾਂ ਦੀ ਗਲਤੀ ਕਾਰਨ ਹੋਇਆ ਹੈ, ਕਿਉਂਕਿ ਜੇਕਰ ਉਨ੍ਹਾਂ ਦੀ ਲੜਕੀ ਦੀ ਤਬੀਅਤ ਖ਼ਰਾਬ ਹੋ ਗਈ ਸੀ ਤਾਂ ਉੱਥੇ ਮੌਜੂਦ ਕਰਮਚਾਰੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਸੀ। ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਉਥੇ ਹੀ ਲੜਕੀ ਤੜਪਦੀ ਰਹੀ ਅਤੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਜਿਸ ਤੋਂ ਬਾਅਦ ਕੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੀ ਲਾਸ਼ ਨੂੰ ਪੈਟਰੋਲ ਪੰਪ ਦੇ ਸਾਹਮਣੇ ਰੱਖ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਇਸ ਦੌਰਾਨ ਜਦੋਂ ਲਡ਼ਕੀ ਦੀ ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਹੱਸਦੀ ਖੇਡਦੀ ਸਵੇਰੇ ਕੰਮਾਂ ਉੱਤੇ ਆਈ ਸੀ ਅਤੇ ਸ਼ਾਮ ਨੂੰ ਉਨ੍ਹਾਂ ਦੇ ਘਰ ਇਹ ਫੋਨ ਗਿਆ ਕਿ ਤੁਹਾਡੀ ਲੜਕੀ ਦੀ ਤਬੀਅਤ ਖ਼ਰਾਬ ਹੈ ਤੁਸੀਂ ਇੱਥੇ ਆ ਜਾਵੋ।ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਲੜਕੀ ਦਾ ਚਾਚਾ ਪੈਟਰੋਲ ਪੰਪ ਉੱਤੇ ਪਹੁੰਚਿਆ

ਜਿਸ ਨੇ ਕਿ ਉਸ ਲੜਕੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ,ਪਰ ਉਦੋਂ ਤੱਕ ਲੜਕੀ ਮਰ ਚੁੱਕੀ ਸੀ।ਹੁਣ ਲੜਕੀ ਦੀ ਮਾਂ ਵੱਲੋਂ ਇਹ ਇਲਜ਼ਾਮ ਪੈਟਰੋਲ ਪੰਪ ਦੇ ਕਰਮਚਾਰੀਆਂ ਉੱਤੇ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਕਰਮਚਾਰੀਆਂ ਨੇ ਉਨ੍ਹਾਂ ਦੀ ਲੜਕੀ ਦੀ ਸਾਂਭ ਸੰਭਾਲ ਨਹੀਂ ਕੀਤੀ,ਜਿਸ ਕਾਰਨ ਕੇ ਉਸ ਦੀ ਮੌਤ ਹੋ ਗਈ।ਇਸ ਤੋਂ ਇਲਾਵਾ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ,ਜਿਸ ਕਾਰਨ ਕੇ ਉਨ੍ਹਾਂ ਨੂੰ ਅੱਜ ਆਪਣੀ ਲੜਕੀ ਦੀ ਲਾਸ਼ ਨੂੰ ਪੈਟਰੋਲ ਪੰਪ ਦੇ ਸਾਹਮਣੇ ਰੱਖ ਕੇ ਧਰਨਾ ਦੇਣ ਦੀ ਲੋੜ ਪੈ ਰਹੀ ਹੈ।

ਕਿਉਂਕਿ ਇਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਦੀ ਲੜਕੀ ਦੀ ਮੌਤ ਕਿਵੇਂ ਹੋਈ ਇਸ ਗੱਲ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published.