ਨਿੱਜੀ ਰੰਜਿਸ਼ ਦੇ ਚਲਦਿਆਂ ਗਵਾਂਢਣ ਨੇ ਲਗਾਈ ਗੁਆਂਢੀ ਦੀਆਂ ਦੁਧਾਰੂ ਮੱਝਾਂ ਨੂੰ ਅੱਗ

Uncategorized

ਤਰਨਤਾਰਨ ਦੇ ਪਿੰਡ ਤਲਵੰਡੀ ਬੁੱਧ ਸਿੰਘ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਗੁਆਂਢਣ ਨੇ ਆਪਣੇ ਗੁਆਂਢੀ ਦੇ ਘਰ ਖੜ੍ਹੀਆਂ ਦੋ ਦੁਧਾਰੂ ਮੱਝਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ। ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੁਆਂਢਣ ਦੁਆਰਾ ਉਨ੍ਹਾਂ ਦੀਆਂ ਮੱਝਾਂ ਨੂੰ ਅੱਗ ਲਗਾ ਦਿੱਤੀ ਗਈ।ਜਿਸ ਤੋਂ ਬਾਅਦ ਇੱਕ ਮੱਝ ਮੌਕੇ ਤੇ ਹੀ ਮਰ ਗਈ ਅਤੇ ਦੂਜੀ ਮੱਝ ਦੀ ਹਾਲਤ ਗੰਭੀਰ ਹੈ। ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਗੁਆਂਢਣ ਨਾਲ ਇਨ੍ਹਾਂ ਦਾ ਛੋਟਾ ਮੋਟਾ ਝਗੜਾ ਸੀ, ਜਿਸ ਨੂੰ ਲੈ ਕੇ ਇਨ੍ਹਾਂ ਦੀ ਗੁਆਂਢਣ ਦੁਆਰਾ ਇਹ ਘਟੀਆ ਕੰਮ ਕੀਤਾ ਗਿਆ।

ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਜਿਸ ਸਮੇਂ ਉਨ੍ਹਾਂ ਦੀ ਗੁਆਂਢਣ ਦੁਆਰਾ ਮੱਝਾਂ ਨੂੰ ਅੱਗ ਲਗਾਈ ਗਈ,ਉਸ ਸਮੇਂ ਉਹ ਘਰ ਵਿਚ ਮੌਜੂਦ ਨਹੀਂ ਸੀ ਉਹ ਕਿਸੇ ਮਰਗ ਤੇ ਗਏ ਹੋਏ ਸੀ ਅਤੇ ਜਦੋਂ ਆ ਕੇ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਦੀ ਇੱਕ ਮੱਝ ਮਰ ਚੁੱਕੀ ਸੀ ਅਤੇ ਦੂਜੀ ਮੱਝ ਦੀ ਹਾਲਤ ਕਾਫੀ ਗੰਭੀਰ ਸੀ। ਜਿਸਤੋਂ ਬਾਅਦ ਉਨ੍ਹਾਂ ਨੇ ਡਾਕਟਰ ਨੂੰ ਬੁਲਾਇਆ ਅਤੇ ਇਸ ਮੱਝ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ।ਇਸ ਤੋਂ ਇਲਾਵਾ ਪੁਲੀਸ ਕੋਲ ਵੀ ਇਹ ਮਾਮਲਾ ਪਹੁੰਚ ਚੁੱਕਿਆ ਹੈ, ਜਿਸ ਤੋਂ ਬਾਅਦ ਕੇ ਪੁਲੀਸ ਵਾਲਿਆਂ ਨੇ ਇਸ ਪਰਿਵਾਰ ਦੀ ਗਵਾਂਢਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਿਹਾ ਜਾ ਰਿਹਾ ਹੈ

ਕਿ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਸੋ ਇਹ ਇਕ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਥੇ ਕਿ ਆਪਸੀ ਰੰਜਿਸ਼ ਕਾਰਨ ਇਕ ਔਰਤ ਵੱਲੋਂ ਅਜਿਹਾ ਘਟੀਆ ਕੰਮ ਕੀਤਾ ਗਿਆ ,ਜੋ ਕੇ ਸਭ ਨੂੰ ਹੈਰਾਨ ਕਰਨ ਵਾਲਾ ਹੈ।ਇਸ ਘਟਨਾ ਤੋਂ ਬਾਅਦ ਪੀਡ਼ਤ ਪਰਿਵਾਰ ਦੇ ਘਰ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ,ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਪਿੰਡ ਵਾਸੀਆਂ ਵਲੋਂ ਆ ਕੇ ਉਨ੍ਹਾਂ ਨੂੰ ਹਮਦਰਦੀ ਦਿੱਤੀ ਜਾ ਰਹੀ ਹੈ।

ਸੋ ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕਾਂ ਵਿੱਚ ਗੁੱਸਾ ਕਿਸ ਹੱਦ ਤਕ ਵਧ ਚੁੱਕਿਆ ਹੈ ਕਿ ਉਹ ਬੇਜ਼ਬਾਨ ਜਾਨਵਰਾਂ ਦੀ ਜਾਨ ਲੈਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ।

Leave a Reply

Your email address will not be published. Required fields are marked *