ਪਿਛਲੇ ਦਿਨੀਂ ਆਪਣੀ ਡਿਊਟੀ ਉਪਰ ਖੁਦਕੁਸ਼ੀ ਕਰਨ ਵਾਲੇ ਫੌਜੀ ਦੀ ਮੌਤ ਦਾ ਕਾਰਨ ਆਇਆ ਸਾਹਮਣੇ

Uncategorized

ਪਿਛਲੇ ਦਿਨੀਂ ਇੱਕ ਖ਼ਬਰ ਸਾਹਮਣੇ ਆਈ ਸੀ ਜਿਸ ਵਿਚ ਕਿ ਮਾਨਸਾ ਦੇ ਪਿੰਡ ਬੁਰਜ ਹਰੀਕੇ ਦੇ ਰਹਿਣ ਵਾਲੇ ਫੌਜੀ ਪ੍ਰਭਦਿਆਲ ਸਿੰਘ ਨੇ ਇਕ ਕੈਂਪ ਵਿਚ ਹੀ ਆਤਮਹੱਤਿਆ ਕਰ ਲਈ ਸੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪ੍ਰਭਦਿਆਲ ਸਿੰਘ ਨੂੰ ਘਰੋਂ ਕੋਈ ਵੀ ਪ੍ਰੇਸ਼ਾਨੀ ਨਹੀਂ ਸੀ ਕਿਉਂਕਿ ਘਰ ਚ ਹਾਲਾਤ ਬਿਲਕੁਲ ਸਹੀ ਸੀ।ਇਸ ਤੋਂ ਇਲਾਵਾ ਜਦੋਂ ਵੀ ਉਹ ਘਰ ਵਾਲਿਆਂ ਨਾਲ ਗੱਲਬਾਤ ਕਰਦਾ ਸੀ ਤਾਂ ਉਹ ਹੱਸ ਖੇਡ ਕੇ ਹੀ ਗੱਲ ਕਰਦਾ ਸੀ ।ਇਸੇ ਦੌਰਾਨ ਇਕ ਕਾਲ ਰਿਕਾਰਡਿੰਗ ਦੀ ਗੱਲਬਾਤ ਵੀ ਸਾਹਮਣੇ ਆ ਰਹੀ ਸੀ, ਜਿਸ ਵਿਚ ਕੇ ਪ੍ਰਭਦਿਆਲ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਉਸ ਨੂੰ ਮੁਆਫ਼ ਕਰ ਦੇਣ।

ਇਸ ਤੋਂ ਇਲਾਵਾ ਉਹ ਇਸ ਕਾਲ ਰਿਕਾਰਡਿੰਗ ਵਿੱਚ ਗੁਲਾਮੀ ਸ਼ਬਦ ਦਾ ਜ਼ਿਕਰ ਕਰ ਰਹੇ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਕੋਲੋਂ ਹੋਰ ਗੁਲਾਮੀ ਨਹੀਂ ਸਹੀ ਜਾ ਰਹੀ। ਪਰ ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਜੇ ਤਕ ਇਸ ਮਾਮਲੇ ਬਾਰੇ ਨਹੀਂ ਪਤਾ ਕਿ ਉਹ ਕਿਉਂ ਕਹਿ ਰਿਹਾ ਸੀ ਕਿ ਉਸ ਤੋਂ ਗੁਲਾਮੀ ਨਹੀਂ ਸੀ ਜਾ ਰਹੀ ਅਤੇ ਹੁਣ ਰਾਜਸਥਾਨ ਦੀ ਪੁਲੀਸ ਨੇ ਭਾਰਤੀ ਸੈਨਾ ਦੇ ਤਿੰਨ ਅਫ਼ਸਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਤਿੰਨ ਅਫ਼ਸਰਾਂ ਦੇ ਦੁਆਰਾ ਪ੍ਰਭਦਿਆਲ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉੱਥੇ ਹੀ ਪ੍ਰਭਦਿਆਲ ਸਿੰਘ ਦੀ ਭੈਣ ਦਾ ਇੱਕ ਬਿਆਨ ਸਾਹਮਣੇ ਆਇਆ ਹੈ

ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਭਰਾ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਨੂੰ ਕਿ ਉਹ ਸਹਿ ਨਹੀਂ ਸਕੇ ਅਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ। ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨ ਅਫ਼ਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਨੂੰ ਕਿਸੇ ਹੋਰ ਅਜਿਹੀ ਘਟਨਾ ਬਾਰੇ ਸੁਣਨਾ ਨਾ ਪਵੇ। ਸੋ ਹੁਣ ਦੇਖਣਾ ਇਹ ਹੋਵੇਗਾ ਕਿ

ਇਨ੍ਹਾਂ ਤਿੰਨ ਫ਼ੌਜੀ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ ਜਾਂ ਨਹੀਂ ਜਾਂ ਫਿਰ ਇਹ ਮਾਮਲਾ ਵੀ ਹੋਰਨਾਂ ਮਾਮਲਿਆਂ ਦੀ ਤਰ੍ਹਾਂ ਹੀ ਅੱਧ ਵਿਚਾਲੇ ਲਟਕ ਜਾਵੇਗਾ।

Leave a Reply

Your email address will not be published. Required fields are marked *