ਦਾਦੇ ਦੇ ਮਾਰਨ ਉਪਰ ਪੁੱਤ ਅਤੇ ਪੋਤਿਆਂ ਵੱਲੋਂ ਪਾਇਆ ਗਿਆ ਭੰਗੜਾ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅੱਕੇ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਢੋਲ ਵਜਾ ਕੇ ਭੰਗੜੇ ਪਾਏ ਜਾ ਰਹੇ ਹਨ।ਜਾਣਕਾਰੀ ਮੁਤਾਬਕ ਇਹ ਵੀਡੀਓ ਫ਼ਾਜ਼ਿਲਕਾ ਦੀ ਦੱਸੀ ਜਾ ਰਹੀ ਹੈ ਜਿਥੇ ਕਿ ਇੱਕ ਟਹਿਲ ਸਿੰਘ ਨਾਂ ਦੇ ਬਜ਼ੁਰਗ ਦੀ ਮੌਤ ਹੋਈ ਹੈ। ਦਸ ਦਈਏ ਕਿ ਇਸ ਬਜ਼ੁਰਗ ਦੀ ਉਮਰ ਇੱਕ ਸੌ ਸਤਾਈ ਸਾਲ ਦੱਸੀ ਜਾ ਰਹੀ ਹੈ ,ਜਿਸ ਕਾਰਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਭੰਗੜੇ ਪਾਏ ਜਾ ਰਹੇ ਹਨ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਬਾਬੇ ਨੇ ਇਕ ਚੰਗੀ ਉਮਰ ਹੰਢਾ ਕੇ ਮੌਤ ਨੂੰ ਗਲੇ ਲਗਾਇਆ ਹੈ।ਜਿਸਤੋਂ ਬਾਅਦ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਐਨੀ ਲੰਬੀ ਉਮਰ ਭੋਗੀ ਹੈ ।

ਉਨ੍ਹਾਂ ਨੇ ਦੱਸਿਆ ਕਿ ਟਹਿਲ ਸਿੰਘ ਦੇ ਭਰਾ ਦੀ ਉਮਰ ਵੀ ਸੌ ਸਾਲ ਤੋਂ ਉੱਪਰ ਹੋ ਚੁੱਕੀ ਹੈ।ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਉਠ ਰਿਹਾ ਹੈ ਕਿ ਇਹ ਬਾਬੇ ਆਖਰ ਖਾਂਦੇ ਕੀ ਸੀ ਜਿਸ ਕਾਰਨ ਕੇ ਇਨ੍ਹਾਂ ਦੀ ਉਮਰ ਇੰਨੀ ਲੰਬੀ ਹੋ ਗਈ।ਕਿਉਂਕਿ ਅੱਜਕੱਲ੍ਹ ਲੋਕਾਂ ਦੀ ਉਮਰ ਬਹੁਤ ਜ਼ਿਆਦਾ ਛੋਟੀ ਹੁੰਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਅੱਜਕੱਲ੍ਹ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਕੁਦਰਤ ਨਾਲ ਛੇੜਛਾੜ ਕਰ ਰਹੇ ਹਨ।

ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਈ ਲੋਕ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ ਅਤੇ ਰੋਜ਼ਾਨਾ ਦਵਾਈਆਂ ਖਾਂਦੇ ਹਨ। ਜਿਸ ਹਿਸਾਬ ਨਾਲ ਤਰੱਕੀ ਦੇ ਨਾਮ ਤੇ ਅੱਜਕੱਲ੍ਹ ਦਰੱਖਤ ਕੱਟੇ ਜਾ ਰਹੇ ਹਨ ਉਸ ਕਾਰਨ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਲੋਕ ਇਸ ਕਾਰਨ ਆਪਣੀ ਜਾਨ ਗਵਾ ਰਹੇ ਹਨ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਵੀ ਇਨ੍ਹਾਂ ਦਰੱਖਤ ਕੱਟਣ ਵਾਲੇ ਲੋਕਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਦਰੱਖਤਾਂ ਨੂੰ ਕੱਟ ਕੇ ਵੱਡੀਆਂ ਵੱਡੀਆਂ ਫੈਕਟਰੀਆਂ ਲਗਾਈਆਂ ਜਾ ਰਹੀਆਂ ਹਨ।ਸੋ ਇਸ ਕਾਰਨ ਅੱਜਕੱਲ੍ਹ ਲੋਕਾਂ ਦੀ ਉਮਰ ਵੀ ਘਟਦੀ ਜਾ ਰਹੀ ਹੈ

ਅਤੇ ਲੋਕ ਬੀਮਾਰੀਆਂ ਨਾਲ ਗ੍ਰਸਤ ਹੁੰਦੇ ਜਾ ਰਹੇ ਹਨ।ਪਰ ਜੇਕਰ ਛੇਤੀ ਹੀ ਇਨਸਾਨ ਨੇ ਆਪਣੀਆਂ ਗਲਤੀਆਂ ਨੂੰ ਨਹੀਂ ਸਮਝਿਆ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਅੰਕਰ ਹੋਵੇਗਾ।

Leave a Reply

Your email address will not be published.