ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ ਅਤੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਪਤਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਕੁਝ ਗੱਲ ਮੰਨਣ ਲਈ ਕਿਹਾ ਜਾ ਰਿਹਾ ਹੈ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਰ ਉੱਥੇ ਹੀ ਕਪਤਾਨ ਨੇ ਲਾਈਵ ਹੋ ਕੇ ਇਸ ਵੀਡੀਓ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ ਦੀ ਹੈ। ਜਿਥੇ ਕਿ ਇੱਕ ਲੜਕੇ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ
ਕਿ ਉਸ ਦਾ ਜੀਅ ਨਹੀਂ ਲੱਗ ਰਿਹਾ ਤਾਂ ਉਨ੍ਹਾਂ ਦੇ ਘਰ ਆਉਣਾ ਚਾਹੁੰਦਾ ਹੈ।ਜਦੋਂ ਉਸ ਨੇ ਹਾਂ ਕੀਤੀ ਸੀ ਤਾਂ ਉਹ ਲੜਕਾ ਉਨ੍ਹਾਂ ਦੇ ਘਰ ਆਇਆ ਅਤੇ ਬੈਠ ਕੇ ਗੱਲਬਾਤ ਵੀ ਕੀਤੀ। ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਦੱਸ ਬਾਰਾਂ ਬੰਦੇ ਲੈ ਕੇ ਆਇਆ ਹੈ ਅਤੇ ਉਸ ਨੂੰ ਕੁੱਟਣ ਦੀ ਸਕੀਮ ਪਾਈ ਹੈ।ਜਿਸ ਤੋਂ ਬਾਅਦ ਕੀ ਉਨ੍ਹਾਂ ਦਸ ਬਾਰਾਂ ਲੜਕਿਆਂ ਨੇ ਉਸ ਨੂੰ ਕੁੱਟਿਆ ਅਤੇ ਉਸ ਦੀ ਵੀਡੀਓ ਬਣਾਈ ਅਤੇ ਉਸ ਤੋਂ ਇਹ ਗੱਲ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹ ਕੁੜੀਆਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਦਾ ਹੈ।
ਕਪਤਾਨ ਨੇ ਕਿਹਾ ਕਿ ਅਜਿਹੇ ਘਟੀਆ ਕੰਮ ਉਹੀ ਲੜਕੇ ਕਰਦੇ ਹਨ ਜੋ ਕੁੜੀਆਂ ਉੱਤੇ ਇੰਪ੍ਰੈਸ਼ਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਕ ਇਕੱਲੇ ਬੰਦੇ ਨੂੰ ਦਸ ਬਾਰਾਂ ਬੰਦਿਆਂ ਵੱਲੋਂ ਕੁੱਟਣਾ ਇਹ ਕੋਈ ਜਾਇਜ਼ ਗੱਲ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਸ਼ੁਰੂਆਤੀ ਦਿਨਾਂ ਵਿੱਚ ਗਾਉਣਾ ਸ਼ੁਰੂ ਕਰ ਰਹੇ ਸੀ ਅਤੇ ਹੁਣ ਉਨ੍ਹਾਂ ਲੜਕਿਆਂ ਵੱਲੋਂ ਇਹ ਵੀਡਿਓ ਉਦੋਂ ਵਾਇਰਲ ਕੀਤੀ ਗਈ ਹੈ। ਜਦੋਂ ਉਨ੍ਹਾਂ ਦੀ ਪੂਰੀ ਚੜ੍ਹਾਈ ਹੋ ਚੁੱਕੀ ਹੈ ਭਾਵ ਕਿ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਨਾਂ ਬਣਾ ਲਿਆ ਹੈ ਅਤੇ ਉਨ੍ਹਾਂ ਦੀ ਤਸਵੀਰ ਨੂੰ ਖ਼ਰਾਬ ਕਰਨ ਲਈ ਉਨ੍ਹਾਂ ਲੜਕਿਆਂ ਵੱਲੋਂ ਅਜਿਹਾ ਘਟੀਆ ਕੰਮ ਕੀਤਾ ਗਿਆ ਹੈ।
ਨਾਲ ਹੀ ਕਪਤਾਨ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਉਨ੍ਹਾਂ ਲੜਕਿਆਂ ਦੀ ਸਰਵਿਸ ਕੀਤੀ ਸੀ,ਜਿਸ ਦੀ ਵੀਡੀਓ ਉਨ੍ਹਾਂ ਕੋਲ ਹੈ ਅਤੇ ਅਜੇ ਤੱਕ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਉਸ ਨੂੰ ਵਾਇਰਲ ਨਹੀਂ ਕੀਤਾ।ਪਰ ਜਲਦੀ ਹੀ ਉਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨਗੇ।