ਪਤੀ ਕਰਵਾਉਣ ਜਾ ਰਿਹਾ ਸੀ ਦੂਜਾ ਵਿਆਹ ,ਮੌਕੇ ਉਪਰ ਪੁੱਜੀ ਪਹਿਲੀ ਪਤਨੀ, ਦੇਖੋ ਫਿਰ ਕੀ ਵਾਪਰਿਆ

Uncategorized

ਉੱਤਰ ਪ੍ਰਦੇਸ਼ ਦੇ ਪੀਲੀਭੀਤ ਦਾ ਇੱਕ ਮਾਮਲਾ ਹੈ, ਜਿੱਥੇ ਕਿ ਇੱਕ ਆਦਮੀ ਵੱਲੋਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਸਰਾ ਵਿਆਹ ਕੀਤਾ ਜਾ ਰਿਹਾ ਸੀ।ਪਰ ਜਦੋਂ ਉਸ ਦੀ ਪਹਿਲੀ ਪਤਨੀ ਨੂੰ ਇਸ ਗੱਲ ਦੀ ਖਬਰ ਹੋਈ ਤਾਂ ਉਹ ਪੁਲਸ ਲੈ ਕੇ ਵਿਆਹ ਸਮਾਗਮ ਵਿੱਚ ਪਹੁੰਚ ਗਈ, ਜਿੱਥੇ ਕਿ ਪੁਲੀਸ ਦੁਆਰਾ ਉਸ ਆਦਮੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਵਿਆਹ ਨੂੰ ਵੀ ਰੁਕਵਾ ਦਿੱਤਾ।ਪੀਡ਼ਤ ਅੌਰਤ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਦੋ ਹਜਾਰ ਬਾਰਾਂ ਵਿੱਚ ਸ਼ਾਜਾਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ ਸੀ। ਪਰ ਕੁਝ ਮਹੀਨੇ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨਾਲ ਉਸ ਦੀ ਅਣਬਣ ਹੋ ਗਈ ਸੀ।

ਜਿਸਤੋਂ ਬਾਅਦ ਕੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਉੱਤੇ ਦਹੇਜ ਦਾ ਦਬਾਅ ਬਣਾਇਆ ਜਾ ਰਿਹਾ ਸੀ। ਬਾਅਦ ਵਿੱਚ ਉਸ ਨੇ ਇਹ ਮਾਮਲਾ ਪੁਲੀਸ ਸਟੇਸ਼ਨ ਵਿੱਚ ਵੀ ਦਰਜ ਕਰਵਾਇਆ ਸੀ ਅਤੇ ਉਸ ਦਾ ਇਸ ਮਾਮਲੇ ਸਬੰਧੀ ਕੋਰਟ ਕੇਸ ਵੀ ਚੱਲ ਰਿਹਾ ਹੈ। ਹਾਲੇ ਤਕ ਉਸ ਕੋਰਟ ਕੇਸ ਦਾ ਕੋਈ ਵੀ ਫ਼ੈਸਲਾ ਨਹੀਂ ਹੋਇਆ, ਪਰ ਫਿਰ ਵੀ ਉਸ ਦੇ ਪਤੀ ਦੁਆਰਾ ਦੂਸਰਾ ਵਿਆਹ ਕੀਤਾ ਜਾ ਰਿਹਾ ਹੈ। ਨਾਲ ਹੀ ਇਸ ਔਰਤ ਨੇ ਦੱਸਿਆ ਕਿ ਉਸ ਦਾ ਉਸ ਦੇ ਪਤੀ ਨਾਲ ਕੋਈ ਵੀ ਸਮਝੌਤਾ ਨਹੀਂ ਹੋਇਆ ਹੈ।ਇਸ ਲਈ ਉਸ ਦੁਆਰਾ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਨਾ ਨਿਯਮ ਦੇ ਉਲਟ ਹੈ।

ਇਸ ਲਈ ਉਸ ਨੇ ਪੁਲੀਸ ਸਟੇਸ਼ਨ ਵਿੱਚ ਇਸ ਦੀ ਜਾਣਕਾਰੀ ਪੁਲਸ ਵਾਲਿਆਂ ਨੂੰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਦਾ ਵਿਆਹ ਪੁਲਸ ਵਾਲਿਆਂ ਨੇ ਰੁਕਵਾ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਛਾਣਬੀਨ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਇੱਕ ਵਾਰ ਉਨ੍ਹਾਂ ਨੇ

ਇਸ ਆਦਮੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਛਾਣਬੀਣ ਹੋਣ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *