ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰ ਵਿੱਚ ਹੋਇਆ ਹੰਗਾਮਾ,ਸਾਲੀਆਂ ਅਤੇ ਸਾਡੂਆਂ ਤੇ ਲਾਏ ਆਰਓ

Uncategorized

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ,ਜਿਨ੍ਹਾਂ ਨੇ ਕੇ ਬਹੁਤ ਸਾਰੇ ਗਾਣੇ ਗਾਏ ਅਤੇ ਉਨ੍ਹਾਂ ਦੁਆਰਾ ਗਾਏ ਗਏ ਗਾਣੇ ਸੁਪਰਹਿੱਟ ਵੀ ਹੁੰਦੇ ਰਹੇ ਹਨ।ਪਰ ਅੱਜਕੱਲ੍ਹ ਲੈੰਬਰ ਹੁਸੈਨਪੁਰੀ ਵਿਵਾਦਾਂ ਵਿੱਚ ਘਿਰੇ ਹੋਏ ਹਨ ਕਿਉਂਕਿ ਉਨ੍ਹਾਂ ਦੀ ਪਤਨੀ, ਉਨ੍ਹਾਂ ਦੀਆਂ ਸਾਲੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੁਆਰਾ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਲੈਂਬਰ ਹੁਸੈਨਪੁਰੀ ਦੁਆਰਾ ਉਨ੍ਹਾਂ ਨੂੰ ਕੁੱਟਿਆ ਗਿਆ ਹੈ।ਇਸ ਤੋਂ ਇਲਾਵਾ ਇਹ ਮਾਮਲਾ ਪੁਲਸ ਕੋਲ ਵੀ ਪਹੁੰਚ ਗਿਆ ਹੈ, ਜਿਥੇ ਕਿ ਲੈਂਬਰ ਹੁਸੈਨਪੁਰੀ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।

ਇਸ ਮਾਮਲੇ ਸੰਬੰਧੀ ਲਹਿੰਬਰ ਹੁਸੈਨਪੁਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਉਪਰ ਜਿਹੜੇ ਵੀ ਇਲਜ਼ਾਮ ਲੱਗੇ ਹਨ ਉਹ ਸਭ ਝੂਠੇ ਹਨ।ਉਨ੍ਹਾਂ ਦੀਆਂ ਸਾਲੀਆਂ ਦੁਬਾਰਾ ਉਨ੍ਹਾਂ ਦੇ ਘਰ ਵਿਚ ਕਲੇਸ਼ ਪਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਸਾਲੀਆਂ ਅਤੇ ਸਾਡੂਆਂ ਦੀ ਨਿਗ੍ਹਾ ਉਨ੍ਹਾਂ ਦੀ ਜਾਇਦਾਦ ਉੱਪਰ ਹੈ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਾਲੀਆਂ ਅਤੇ ਸਾਢੂ ਉਸ ਨਾਲ ਗੱਲਬਾਤ ਨਹੀਂ ਕਰਦੇ, ਪਰ ਉਨ੍ਹਾਂ ਦੇ ਘਰ ਆ ਕੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਗ਼ਲਤ ਸਲਾਹਾਂ ਦਿੰਦੇ ਹਨ।ਜਿਸ ਕਾਰਨ ਉਨ੍ਹਾਂ ਦੇ ਘਰ ਵਿੱਚ ਕਲੇਸ਼ ਪੈਂਦਾ ਹੈ

ਅਤੇ ਹੁਣ ਜੋ ਤਾਜ਼ਾ ਮਾਮਲਾ ਹੋਇਆ ਹੈ ਉਸ ਬਾਰੇ ਉਨ੍ਹਾਂ ਨੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰ ਕੁਝ ਬੰਦੇ ਆਏ ਸੀ। ਜਿਸਦਾ ਪਤਾ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਲੱਗੇ ਹੋਏ ਕੈਮਰਿਆਂ ਤੋਂ ਲੱਗ ਗਿਆ।ਜਦੋਂ ਉਹ ਦਫ਼ਤਰ ਤੋਂ ਆਪਣੇ ਘਰ ਆਏ ਤਾਂ ਉਨ੍ਹਾਂ ਦੇ ਘਰ ਉਸ ਦੀਆਂ ਸਾਲ਼ੀਆਂ ਬੈਠੀਆਂ ਸੀ।ਜਿਸ ਤੋਂ ਬਾਅਦ ਉਸ ਨੇ ਸਿਰਫ਼ ਇੰਨੀ ਗੱਲ ਕਹਿ ਕੇ ਘਰ ਵਿੱਚ ਬਿਨਾਂ ਮਤਲਬ ਤੋਂ ਕਿਸੇ ਨੂੰ ਵੀ ਨਾ ਬੁਲਾਇਆ ਕਰੋ, ਕਿਉਂਕਿ ਅੱਜਕੱਲ੍ਹ ਕਿਸੇ ਵੀ ਵਿਅਕਤੀ ਦਾ ਕੋਈ ਭੇਤ ਨਹੀਂ ਹੈ।ਕਿਸੇ ਸਮੇਂ ਵੀ ਕੋਈ ਨੁਕਸਾਨ ਹੋ ਸਕਦਾ ਹੈ

ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਸਾਲੀਆਂ ਅਤੇ ਉਸਦੀ ਪਤਨੀ ਦੁਬਾਰਾ ਉਸ ਨਾਲ ਕੁੱਟਮਾਰ ਕੀਤੀ ਜਾਣ ਲੱਗੀ, ਜਿਸ ਤੋਂ ਬਾਅਦ ਕੇ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।

Leave a Reply

Your email address will not be published.