ਆਪਣੀ ਪ੍ਰੇਮਿਕਾ ਨੂੰ ਮਿਲ ਗਿਆ ਭਾਰਤੀ ਨੌਜਵਾਨ ਪਾਕਿਸਤਾਨ ਪੋਸਟ ਤੇ ਚੜ੍ਹਿਆ ਹੱਥ,ਜੇਲ੍ਹ ਕੱਟਣ ਤੋਂ ਬਾਅਦ ਮੁੜ ਆਇਆ ਭਾਰਤ

Uncategorized

ਕੁਝ ਲੋਕ ਆਸ਼ਕੀ ਦੇ ਚੱਕਰ ਚ ਹੱਦਾਂ ਟੱਪ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਪ੍ਰਸ਼ਾਂਤ ਵੈਂਡਰ ਨਾਂ ਦੇ ਲੜਕੇ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਛੁਡਾ ਕੇ ਹੁਣ ਭਾਰਤ ਵਿਚ ਲਿਆਂਦਾ ਗਿਆ ਹੈ। ਦੱਸ ਦਈਏ ਕਿ ਇਹ ਪ੍ਰਸ਼ਾਂਤ ਵੈਂਡਰ ਨਾਂ ਦਾ ਲਡ਼ਕਾ ਕਾਫੀ ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ। ਇਸ ਦਾ ਗੁਨਾਹ ਇਹ ਸੀ ਕਿ ਇਸ ਨੂੰ ਇੱਕ ਲੜਕੀ ਪਸੰਦ ਆ ਗਈ ਸੀ, ਜਿਸ ਨੂੰ ਮਿਲਨ ਦੇ ਚੱਕਰ ਵਿੱਚ ਇਹ ਹੈਦਰਾਬਾਦ ਤੋਂ ਸਵਿਟਜ਼ਰਲੈਂਡ ਜਾਣ ਦੀ ਤਿਆਰੀ ਕਰ ਰਿਹਾ ਸੀ। ਭਾਵ ਕਿ ਇਹ ਹੈਦਰਾਬਾਦ ਦਾ ਰਹਿਣ ਵਾਲਾ ਹੈ,

ਜਦੋਂ ਇਸ ਨੂੰ ਇੱਕ ਲੜਕੀ ਪਸੰਦ ਆਈ ਜੋ ਕਿ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਸੀ ਤਾਂ ਇਹ ਹੈਦਰਾਬਾਦ ਤੋਂ ਸਵਿਟਜ਼ਰਲੈਂਡ ਲਈ ਪੈਦਲ ਹੀ ਘਰੋਂ ਨਿਕਲਿਆ।ਜਦੋਂ ਇਹ ਭਾਰਤ ਤੋਂ ਪਾਕਿਸਤਾਨ ਪਹੁੰਚਿਆ ਤਾਂ ਉੱਥੇ ਪਾਕਿਸਤਾਨੀ ਰੇਂਜਰਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ।ਜਿਸ ਤੋਂ ਬਾਅਦ ਕੇ ਇਸ ਨੇ ਕਈ ਸਾਲ ਜੇਲ੍ਹ ਵਿੱਚ ਗੁਜ਼ਾਰੇ ਹਨ ਅਤੇ ਹੁਣ ਇਸ ਨੂੰ ਰਿਹਾਈ ਮਿਲੀ ਹੈ। ਦੱਸ ਦੇਈਏ ਕਿ ਇਹ ਪ੍ਰਸ਼ਾਂਤ ਵੈਂਡਰ ਨਾਂ ਦਾ ਲੜਕਾ ਲਗਪਗ ਸੱਤ ਹਜ਼ਾਰ ਕਿਲੋਮੀਟਰ ਦਾ ਫ਼ਾਸਲਾ ਪੈਦਲ ਚੱਲ ਕੇ ਜਾਣਾ ਚਾਹੁੰਦਾ ਸੀ। ਇਹ ਉਸ ਲੜਕੀ ਤਕ ਨਹੀਂ ਪਹੁੰਚ ਸਕਿਆ ਪਰ ਇਹ ਪਾਕਿਸਤਾਨ ਦੀ ਜੇਲ੍ਹ ਤਕ ਜ਼ਰੂਰ ਪਹੁੰਚ ਗਿਆ।

ਜਦੋਂ ਇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਜਾਣਾ ਚਾਹੁੰਦਾ ਸੀ,ਪਰ ਰਸਤੇ ਵਿਚ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਇਸ ਨੂੰ ਭਾਰਤ ਲਿਆਂਦਾ ਜਾ ਚੁੱਕਿਆ ਹੈ ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਲੜਕੇ ਦਾ ਮੈਡੀਕਲ ਕਰਵਾਇਆ ਜਾ ਚੁੱਕਿਆ ਹੈ

ਇਸ ਤੋਂ ਇਲਾਵਾ ਹੋਰ ਜੋ ਵੀ ਕਾਗਜ਼ੀ ਕਾਰਵਾਈ ਸੀ, ਉਹ ਹੋ ਚੁੱਕੀ ਹੈ ਅਤੇ ਹੁਣ ਇਸ ਨੂੰ ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।

Leave a Reply

Your email address will not be published.