ਨਸ਼ਾ ਛੁਡਾਊ ਕੇਂਦਰ ਉੱਪਰ ਪਿਆ ਲਾਈਵ ਛਾਪਾ,ਵੇਖੋ ਮੁੰਡਿਆਂ ਨਾਲ ਕਿੰਜ ਹੁੰਦਾ ਹੈ ਧੱਕਾ

Uncategorized

ਨਸ਼ਾ ਛਡਾਊ ਕੇਂਦਰ ਨਾਲ ਜਦੋਂ ਵੀ ਕਦੇ ਕੋਈ ਵੀਡਿਓ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਹੇਠਾਂ ਕੁਝ ਅਜਿਹੇ ਕੁਮੈਂਟ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਲਿਖਿਆ ਜਾਂਦਾ ਹੈ ਕਿ ਨਸ਼ਾ ਛਡਾਊ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਬਹੁਤ ਸਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।ਇਸੇ ਗੱਲ ਦਾ ਖੁਲਾਸਾ ਕਰਨ ਲਈ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਇਕ ਪੱਤਰਕਾਰ ਪਹੁੰਚੇ,ਜਿੱਥੇ ਕਿ ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਨੂੰ ਬਾਹਰ ਰੱਖਿਆ ਅਤੇ ਨਸ਼ਾ ਛੁਡਾਊ ਕੇਂਦਰ ਵਿਚ ਜਿੰਨੇ ਵੀ ਨੌਜਵਾਨ ਸੀ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਨ੍ਹਾਂ ਦੇ ਇੱਥੇ ਕੀ ਹਾਲਾਤ ਹਨ ਤਾਂ ਉਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਥੇ ਬਹੁਤ ਹੀ ਸਹਿਯੋਗ ਕੀਤਾ ਜਾਂਦਾ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਨਸ਼ਾ ਮੁਕਤ ਹੋ ਸਕਣ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸ਼ੁਰੂਅਾਤ ਵਿੱਚ ਜਦੋਂ ਕੋਈ ਵੀ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਹੁੰਦਾ ਹੈ ਤਾਂ ਉਸ ਸਮੇਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਉਸ ਸਮੇਂ ਇਕੋ ਦਮ ਉਹ ਨਸ਼ਾ ਛੱਡ ਦੇਂਦੇ ਹਨ, ਜਿਸ ਤੋਂ ਬਾਅਦ ਕੇ ਉਨ੍ਹਾਂ ਦੀਆਂ ਲੱਤਾਂ ਬਾਹਾਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਲੱਤਾਂ ਬਾਹਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਕਿ ਨਸ਼ੀਲੀਆਂ ਨਹੀਂ ਹੁੰਦੀਆਂ,

ਪਰ ਉਨ੍ਹਾਂ ਨੂੰ ਦਰਦ ਤੋਂ ਰਾਹਤ ਜ਼ਰੂਰ ਦਵਾ ਦਿੰਦੀਆਂ ਹਨ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਦੇ ਖਾਣੇ ਪੀਣੇ ਦਾ ਵੀ ਚੰਗਾ ਧਿਆਨ ਰੱਖਿਆ ਜਾਂਦਾ ਹੈ। ਜਿਸ ਤਰੀਕੇ ਨਾਲ ਉਨ੍ਹਾਂ ਦੀ ਕੁੱਟਮਾਰ ਦੀ ਗੱਲਬਾਤ ਕੀਤੀ ਜਾਂਦੀ ਹੈ,ਉਹ ਬਿਲਕੁਲ ਗਲਤ ਹੈ। ਪੱਤਰਕਾਰ ਨੇ ਹੋਰਨਾਂ ਬਹੁਤ ਸਾਰੇ ਨੌਜਵਾਨਾਂ ਨਾਲ ਇਸ ਬਾਰੇ ਗੱਲਬਾਤ ਕੀਤੀ,ਪਰ ਕਿਸੇ ਨੌਜਵਾਨ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਨ੍ਹਾਂ ਨਾਲ ਇੱਥੇ ਕੁੱਟਮਾਰ ਹੁੰਦੀ ਹੈ।ਇਸ ਤੋਂ ਇਲਾਵਾ ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਤੇ

ਉਨ੍ਹਾਂ ਨੇ ਦੱਸਿਆ ਕਿ ਉਹ ਨੌਜਵਾਨਾਂ ਤੋਂ ਨਸ਼ਾ ਛੁਡਵਾਉਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਉਨ੍ਹਾਂ ਨੂੰ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ਦਾ ਇੱਥੇ ਮਨ ਲੱਗਿਆ ਰਹੇ।

Leave a Reply

Your email address will not be published.