ਪੈਟਰੋਲ ਦਾ ਮੁੱਲ 100 ਰੁਪਏ ਵੇਖ ਨੌਜਵਾਨ ਨੂੰ ਪੈ ਗਿਆ ਦੌਰਾ ,ਵੇਖੋ ਕਿੰਜ ਨੌਜਵਾਨਾਂ ਨੇ ਕੱਢਿਆ ਸਰਕਾਰ ਦਾ ਜਲੂਸ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੇ ਦੇਖਿਆ ਜਾ ਸਕਦਾ ਹੈ ਕੁਝ ਨੌਜਵਾਨ ਇਕ ਪੈਟਰੋਲ ਪੰਪ ਉਤੇ ਬੇਹੋਸ਼ ਹੋਣ ਦਾ ਡਰਾਮਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਹ ਵੀਡੀਓ ਨਾਗਪੁਰ ਦੀ ਹੈ ਜਿਥੇ ਕਿ ਕੁਝ ਕਾਂਗਰਸੀ ਵਰਕਰਾਂ ਵੱਲੋਂ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਮੋਦੀ ਸਰਕਾਰ ਸੁੱਤੀ ਪਈ ਹੈ,ਉਹ ਵੀ ਹੁਣ ਪੈਟਰੋਲ ਪੰਪ ਦੇ ਅੱਗੇ ਸੌਣਗੇ। ਜਿਸ ਤਰੀਕੇ ਨਾਲ ਪੈਟਰੋਲ ਦੀ ਕੀਮਤ ਵੱਧਦੀ ਜਾ ਰਹੀ ਹੈ ਉਸ ਹਿਸਾਬ ਨਾਲ ਆਮ ਜਨਤਾ ਨੂੰ ਪੈਟਰੋਲ ਖਰੀਦਣਾ ਬਹੁਤ ਹੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਇਸ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਲਈ ਇਨ੍ਹਾਂ ਕਾਂਗਰਸੀ ਵਰਕਰਾਂ ਵੱਲੋਂ ਇਹ ਅਨੋਖਾ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪੈਟਰੋਲ ਪੰਪ ਤੇ ਜਾ ਕੇ ਇਨ੍ਹਾਂ ਵਰਕਰਾਂ ਨੇ ਬੇਹੋਸ਼ੀ ਦਾ ਡਰਾਮਾ ਕੀਤਾ।ਨਾਲ ਹੀ ਇਨ੍ਹਾਂ ਨੇ ਇੱਕ ਪੋਸਟਰ ਲਗਾ ਰੱਖਿਆ ਸੀ ਜਿਸ ਉਤੇ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੁੱਤੇ ਪਏ ਦੀ ਫ਼ੋਟੋ ਲਗਾਈ ਗਈ ਹੈ ਅਤੇ ਹੇਠਾਂ ਲਿਖਿਆ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਸੁੱਤੇ ਹੋਏ ਹਨ ਤਾਂ ਅਸੀਂ ਵੀ ਸੌਵਾਂਗੇ। ਸੋ ਕਾਫੀ ਲੰਬਾ ਸਮਾਂ ਇਨ੍ਹਾਂ ਵਰਕਰਾਂ ਵੱਲੋਂ ਪੈਟਰੋਲ ਪੰਪ ਉਤੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ

ਅਤੇ ਕਾਫੀ ਸਮੇਂ ਤੋਂ ਬਾਅਦ ਇਨ੍ਹਾਂ ਨੇ ਇਹ ਰੋਸ ਪ੍ਰਦਰਸ਼ਨ ਕਰਨਾ ਬੰਦ ਕੀਤਾ।ਦੱਸ ਦਈਏ ਕਿ ਵੀਡਿਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਜਿਸਤੋਂ ਬਾਅਦ ਕੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੀ ਸਰਕਾਰ ਨੇ ਦੇਸ਼ ਦੇ ਹਾਲਾਤ ਬਹੁਤ ਬੁਰੇ ਕਰ ਦਿੱਤੇ ਹਨ, ਕਿਉਂਕਿ ਨਰਿੰਦਰ ਮੋਦੀ ਨੇ ਦੇਸ਼ ਦਾ ਸਾਰਾ ਕੁਝ ਵੇਚ ਦਿੱਤਾ ਹੈ। ਇਸ ਤੋਂ ਇਲਾਵਾ ਜਿਸ ਤਰੀਕੇ ਦੀਅਾਂ ਨੀਤੀਅਾਂ ਮੋਦੀ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਹਨ ਉਹ ਗਲਤ ਹਨ ਜਿਸ ਕਾਰਨ ਕੇ ਲੋਕਾਂ ਨੂੰ ਭੁੱਖੇ ਮਰਨ ਦੀ ਨੌਬਤ ਆ ਗਈ ਹੈ।

ਕਿਉਂਕਿ ਜਿਸ ਤਰੀਕੇ ਨਾਲ ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਇਕਦਮ ਲਾਕਡਾਊਨ ਕਰ ਦਿੱਤਾ ਗਿਆ ਸੀ, ਉਸ ਨਾਲ ਦੇਸ਼ ਦੀ ਜੀਡੀਪੀ ਬਹੁਤ ਹੇਠਾਂ ਡਿੱਗੀ ਸੀ। ਪਰ ਮੋਦੀ ਸਰਕਾਰ ਵੱਲੋਂ ਇਹ ਸਾਰਾ ਜ਼ਿੰਮਾ ਕੋਰੋਨਾ ਦੇ ਮੱਥੇ ਮੜ੍ਹ ਦਿੱਤਾ ਗਿਆ ਸੀ।

Leave a Reply

Your email address will not be published.