ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਦੇ ਲਈ ਬਣਾਈ ਅਨੋਖੀ ਗੇਮ, ਹੋਵੇਗਾ ਦੁੱਗਣਾ ਮੁਨਾਫ਼ਾ

Uncategorized

ਅਕਸਰ ਹੀ ਕੁਝ ਲੋਕਾਂ ਵੱਲੋਂ ਲੁੱਡੋ ਖੇਡੀ ਜਾਂਦੀ ਹੈ,ਜਿਸ ਨੂੰ ਕਿ ਲੋਕ ਬੜੇ ਹੀ ਚਾਵਾਂ ਨਾਲ ਖੇਡਦੇ ਹਨ ਅਤੇ ਆਪਣਾ ਟਾਈਮ ਪਾਸ ਕਰਦੇ ਹਨ ।ਪਰ ਹੁਣ ਖੇਤੀਬਾੜੀ ਵਿਭਾਗ ਵੱਲੋਂ ਇਕ ਨਵੇਂ ਤਰੀਕੇ ਦੀ ਲੁਡੋ ਤਿਆਰ ਕੀਤੀ ਗਈ ਹੈ,ਜਿਸ ਵਿਚ ਉਨ੍ਹਾਂ ਦਾ ਦੱਸਣਾ ਹੈ ਕਿ ਇਸ ਲੁੱਡੋ ਨੂੰ ਟਾਈਮਪਾਸ ਲਈ ਨਹੀਂ ਖੇਡਣਾ ਬਲਕਿ ਇਸ ਤੋਂ ਅਸੀਂ ਮੁਨਾਫ਼ਾ ਕਮਾ ਸਕਦੇ ਹਾਂ। ਖੇਤੀਬਾਡ਼ੀ ਮਹਿਕਮੇ ਦੇ ਮਾਹਿਰਾਂ ਦੇ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਲੂਡੋ ਖੇਡ ਤਿਆਰ ਕੀਤੀ ਗਈ ਹੈ, ਜਿਸ ਵਿਚ ਕੇ ਸੱਪ ਤੇ ਪੌੜੀ ਉਸੇ ਤਰੀਕੇ ਨਾਲ ਬਣਾਈਆਂ ਗਈਆਂ ਹਨ ਜਿਸ ਤਰੀਕੇ ਨਾਲ ਲੂਡੋ ਖੇਡ ਵਿਚ ਪਹਿਲਾਂ ਹੁੰਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਜੋ ਡੱਬੇ ਬਣੇ ਹੋਏ ਹਨ ਉਹ ਉਥੇ ਖੇਤੀਬਾੜੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਲੋਕ ਖੇਡ ਖੇਡ ਵਿਚ ਖੇਤੀਬਾੜੀ ਵਿੱਚੋਂ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਖੇਡ ਦੀ ਮਦਦ ਨਾਲ ਝੋਨੇ ਅਤੇ ਨਰਮੇ ਦੀ ਬਿਜਾਈ ਦਾ ਸਹੀ ਸਮਾਂ ਪਤਾ ਲੱਗ ਸਕੁ।ਇਸ ਤੋਂ ਇਲਾਵਾ ਜੋ ਵੀ ਫਸਲਾਂ ਖੇਤਾਂ ਵਿੱਚ ਬੀਜੀਆਂ ਜਾ ਸਕਦੀਆਂ ਹਨ ਉਨ੍ਹਾਂ ਦੀ ਚੰਗੀ ਜਾਣਕਾਰੀ ਇਸ ਖੇਡ ਦੇ ਰਾਹੀਂ ਮਿਲ ਸਕਦੀ ਹੈ। ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਖੇਤੀਬਾਡ਼ੀ ਕਰਨ ਦੇ ਸਮੇਂ ਰੱਖਣਾ ਚਾਹੀਦਾ ਹੈ ਇਹ ਵੀ ਇਸ ਖੇਡ ਤੋਂ ਪਤਾ ਲਗਾਇਆ ਜਾ ਸਕਦਾ ਹੈ, .

ਉਨ੍ਹਾਂ ਦੱਸਿਆ ਕਿ ਇਸ ਖੇਡ ਵਾਲੇ ਬਾਕਸ ਦੇ ਪਿੱਛੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਖੇਤੀਬਾਡ਼ੀ ਵਿਭਾਗ ਦੇ ਮਾਹਿਰਾਂ ਦੇ ਫੋਨ ਨੰਬਰ ਦਿੱਤੇ ਗਏ ਹਨ।ਜਿਸ ਤੋਂ ਕਿ ਲੋਕ ਜੇਕਰ ਉਨ੍ਹਾਂ ਨੂੰ ਕੋਈ ਵੀ ਪ੍ਰੇਸ਼ਾਨੀ ਇਸਾ ਖੇਡਦੇ ਸੰਬੰਧੀ ਆਉਂਦੀ ਹੈ ਜਾਂ ਖੇਤੀਬਾੜੀ ਸਬੰਧੀ ਆਉਂਦੀ ਹੈ ਤਾਂ ਉਨ੍ਹਾਂ ਵੱਲੋਂ ਇਨ੍ਹਾਂ ਨੰਬਰਾਂ ਉੱਤੇ ਫੋਨ ਕਰਕੇ ਪਤਾ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਉਹਨੂੰ ਹਰੇਕ ਨਵੇਂ ਤਰੀਕੇ ਨਾਲ ਲੋਕਾਂ ਨੂੰ ਖੇਤੀਬਾੜੀ ਦੇ ਮਸਲਿਆਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ

ਕਿ ਆਉਣ ਵਾਲੇ ਸਮੇਂ ਵਿੱਚ ਇਸ ਖੇਡ ਰਾਲਾ ਰਾਹੀਂ ਲੋਕਾਂ ਨੂੰ ਮੁਨਾਫਾ ਹੋਵੇਗਾ।ਲੋਕਾਂ ਦੇ ਜੋ ਵੀ ਪ੍ਰਸ਼ਨ ਖੇਤੀਬਾੜੀ ਸੰਬੰਧੀ ਹਨ ਉਨ੍ਹਾਂ ਨੂੰ ਹੱਲ ਕੀਤਾ ਜਾ ਸਕੇਗਾ,ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਖੇਡ ਰਾਹੀਂ ਕਿਸਾਨਾਂ ਨੂੰ ਕਿੰਨਾ ਫਾਇਦਾ ਹੁੰਦਾ ਹੈ ਜਾਂ ਫਿਰ ਇਹ ਸਿਰਫ਼ ਖੇਡ ਹੀ ਬਣ ਕੇ ਰਹਿ ਜਾਵੇਗੀ।

Leave a Reply

Your email address will not be published.