ਜੋ ਲੋਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਗੱਲਾਂ ਕਰਦੇ ਹਨ ਵੇਖ ਲਓ ਉਨ੍ਹਾਂ ਦਾ ਹਾਲ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੋਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਚੱਕੀ ਕੁਝ ਸਿੱਖ ਆਗੂ ਆਪਸ ਵਿਚ ਮਾਈਕ ਲਈ ਲੜਦੇ ਨਜ਼ਰ ਆ ਰਹੇ ਹਨ।ਜਾਣਕਾਰੀ ਮੁਤਾਬਕ ਇਹ ਵੀਡੀਓ ਬਰਗਾੜੀ ਵਿਖੇ ਦਾ ਹੈ ਜਿਥੋਂ ਦੇ ਇੱਕ ਗੁਰਦੁਆਰਾ ਸਾਹਿਬ ਵਿਚ ਇਕ ਸਮਾਗਮ ਰੱਖਿਆ ਗਿਆ ਸੀ, ਜਿੱਥੇ ਕਿ ਬਹੁਤ ਸਾਰੇ ਸਿੱਖ ਆਗੂ ਪਹੁੰਚੇ ਸੀ ਪਰ ਜਦੋਂ ਉਨ੍ਹਾਂ ਨੂੰ ਮਾਈਕ ਉੱਤੇ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਕੁਝ ਆਗੂ ਆਪਸ ਵਿਚ ਮਾਈਕ ਲਈ ਭਿੜ ਗਏ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ,ਜਿਸਤੋਂ ਬਾਅਦ ਕਿ ਲੋਕਾਂ ਵੱਲੋਂ ਵੱਖਰੀਆਂ ਵੱਖਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ

ਕਿਉਂਕਿ ਇਕ ਪਾਸੇ ਤਾਂ ਇਨ੍ਹਾਂ ਸਿੱਖ ਆਗੂਆਂ ਤੋਂ ਲੋਕ ਉਮੀਦ ਕਰਦੇ ਹਨ ਕਿ ਇਹ ਅੱਗੇ ਲੱਗ ਕੇ ਲੋਕਾਂ ਨੂੰ ਬਰਗਾੜੀ ਵਿਖੇ ਹੋਏ ਬੇਅਦਬੀ ਮਾਮਲਿਆਂ ਸਬੰਧੀ ਇਨਸਾਫ ਦੁਵਾਉਣ ਦਿਵਾਉਣਗੇ।ਪਰ ਦੂਜੇ ਪਾਸੇ ਇਹ ਲੋਕ ਆਪਸ ਵਿਚ ਹੀ ਲੜ ਰਹੇ ਹਨ। ਬੇਅਦਬੀ ਮਾਮਲਿਆਂ ਨੂੰ ਪੂਰੇ ਛੇ ਸਾਲ ਹੋ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਮਾਮਲਿਆਂ ਵਿੱਚ ਕੋਈ ਵੀ ਇਨਸਾਫ ਨਹੀਂ ਮਿਲ ਸਕਿਆ।ਉਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸਿੱਖ ਸੰਗਤਾਂ ਵਿਚ ਇੱਕਜੁਟਤਾ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਸਿੱਖ ਆਗੂਆਂ ਵੱਲੋਂ ਵੱਖਰੇ ਵੱਖਰੇ ਜਥੇ ਬਣਾਏ ਜਾ ਚੁੱਕੇ ਹਨ ਜੋ ਕਿ ਇਕ ਫ਼ੈਸਲਾ ਨਹੀਂ ਲੈਂਦੇ। ਜਿਸ ਕਾਰਨ ਕੇ ਅੱਜ ਤਕ ਬੇਅਦਬੀ ਮਾਮਲਿਆਂ ਵਿੱਚ ਕੋਈ ਵੀ ਫ਼ੈਸਲਾ ਸਿੱਖਾਂ ਦੇ ਪੱਖ ਵਿੱਚ ਨਹੀਂ ਆਇਆ।

ਇਸ ਤੋਂ ਇਲਾਵਾ ਵੀ ਲੋਕਾਂ ਵੱਲੋਂ ਇਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ ਕਿਉਂਕਿ ਇੱਕ ਪਾਸੇ ਲੋਕ ਇਨ੍ਹਾਂ ਤੋਂ ਉਮੀਦ ਲਾ ਕੇ ਬੈਠੇ ਹਨ ਕਿ ਇਹ ਬੇਅਦਬੀ ਮਾਮਲਿਆਂ ਵਿਚ ਵਧ ਚੜ੍ਹ ਕੇ ਕਾਰਵਾਈ ਕਰਵਾਉਣ ਵਿੱਚ ਸਹਾਇਤਾ ਕਰਨਗੇ। ਪਰ ਉੱਥੇ ਇਹ ਆਪਸ ਵਿੱਚ ਹੀ ਲੜਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਬੀ ਸਿੱਖ ਸੰਗਤਾਂ ਵਿਚ ਹੋਰਨਾਂ ਮਾਮਲਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਬਹਿਸਬਾਜੀਆਂ ਹੁੰਦੀਆਂ ਹਨ।ਜਿਸ ਕਾਰਨ ਕੇ ਅੱਜਕੱਲ੍ਹ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਮਾੜਾ ਹੁੰਦਾ ਦਿਖਾਈ ਦੇ ਰਿਹਾ ਹੈ।

ਇਸ ਤੋਂ ਇਲਾਵਾ ਰੋਜ਼ਾਨਾ ਹੀ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ, ਜਿੱਥੇ ਕਿ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਆਗੂਆਂ ਵਿਚ ਆਪਸ ਵਿਚ ਲੜਾਈ ਹੋ ਜਾਂਦੀ ਹੈ;

Leave a Reply

Your email address will not be published.