ਰੇਲਵੇ ਕਿਨਾਰੇ ਹੋ ਰਿਹਾ ਸੀ ਇਹ ਗਲਤ ਕੰਮ ਪੱਤਰਕਾਰ ਨੇ ਬਣਾਈ ਵੀਡੀਓ

Uncategorized

ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਰੇਲਵੇ ਲਾਈਨਾਂ ਦੇ ਨਜ਼ਦੀਕ ਕੁਝ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਕਲੋਨੀਆਂ ਬਣਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਸੀ ਪਰ ਜਦੋਂ ਮੀਡੀਆ ਵਾਲਿਆਂ ਨੇ ਰੇਲਵੇ ਵਿਭਾਗ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਮਜਬੂਰਨ ਏਥੇ ਜੇਸੀਬੀ ਮਸ਼ੀਨਾਂ ਭੇਜ ਕੇ ਇਨ੍ਹਾਂ ਕਲੋਨੀਆਂ ਦਾ ਕੰਮ ਰੁਕਵਾਉਣਾ ਪਿਆ। ਭਾਵ ਕਿ ਜੋ ਇੱਥੇ ਕੰਧਾਂ ਕੱਢੀਆਂ ਗਈਆਂ ਸੀ ਉਨ੍ਹਾਂ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਹਟਾਇਆ ਜਾ ਚੁੱਕਿਆ ਹੈ। ਕਿਸੇ ਵੀ ਜ਼ਿਲ੍ਹੇ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਉਸ ਉਤੇ ਨਿਗ੍ਹਾ ਰੱਖਣ ਦਾ ਫ਼ਰਜ਼, ਉਸ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਹੁੰਦਾ ਹੈ।

ਪਰ ਜੇਕਰ ਦੇਖਿਆ ਜਾਵੇ ਤਾਂ ਜਲੰਧਰ ਵਿੱਚ ਬਹੁਤ ਹੀ ਨਾਜਾਇਜ਼ ਤਰੀਕੇ ਨਾਲ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ ,ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।ਭਾਵੇਂ ਕਿ ਹੁਣ ਰੇਲਵੇ ਵਿਭਾਗ ਵਲੋਂ ਇਨ੍ਹਾਂ ਕਾਲੋਨੀਆਂ ਦਾ ਕੰਮ ਰੁਕਵਾਇਆ ਜਾ ਚੁੱਕਿਆ ਹੈ ਅਤੇ ਇੱਥੇ ਰੇਲਵੇ ਵਿਭਾਗ ਦੇ ਬੋਰਡ ਲੱਗ ਚੁੱਕੇ ਹਨ, ਪਰ ਇਸ ਗੱਲ ਦੀ ਅਜੇ ਵੀ ਕੋਈ ਗਾਰੰਟੀ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰੀਕੇ ਨਾਲ ਨਾਜਾਇਜ਼ ਤੌਰ ਤੇ ਕਲੋਨੀਆਂ ਨਹੀਂ ਉਸਾਰੀਆਂ ਜਾਣਗੀਆਂ।

ਕਿਉਂਕਿ ਜਲੰਧਰ ਵਿੱਚ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਆ ਚੁੱਕੇ ਹਨ ਜਿਨ੍ਹਾਂ ਉੱਤੇ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਜਦੋਂ ਵੀ ਮਾਮਲਾ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਉਸ ਸਮੇਂ ਪੁਲੀਸ ਪ੍ਰਸ਼ਾਸਨ ਵੱਲੋਂ ਪਰਚੇ ਜ਼ਰੂਰ ਦਰਜ ਕਰ ਲਏ ਜਾਂਦੇ ਹਨ, ਪਰ ਉਨ੍ਹਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਕੇ ਇਹ ਨਾਜਾਇਜ਼ ਤਰੀਕੇ ਨਾਲ ਕਲੋਨੀਆਂ ਦੀ ਉਸਾਰੀ ਵੱਧਦੀ ਜਾ ਰਹੀ ਹੈ

ਕਿਉਂਕਿ ਜੇਕਰ ਪੁਲਸ ਪ੍ਰਸ਼ਾਸਨ ਆਪਣਾ ਕੰਮ ਸਹੀ ਤਰੀਕੇ ਨਾਲ ਕਰੇ ਤਾਂ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਹ ਇਸ ਤਰੀਕੇ ਨਾਲ ਨਾਜਾਇਜ਼ ਤੌਰ ਤੇ ਕਿਸੇ ਵੀ ਜ਼ਮੀਨ ਉੱਤੇ ਕਬਜ਼ਾ ਕਰਨ।

Leave a Reply

Your email address will not be published.