ਵੇਖੋ ਮਜ਼ਦੂਰ ਤੋਂ ਕਿੰਜ ਬਣਿਆ ਇਕ ਨਾਮਵਰ ਗਾਇਕ ਲਹਿੰਬਰ ਹੁਸੈਨਪੁਰੀ ਦੀ ਦਰਦ ਭਰੀ ਕਹਾਣੀ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਸੰਘਰਸ਼ ਕੀਤੇ ਹਨ ,ਕਿਉਂਕਿ ਜਦੋਂ ਇਕ ਵਿਅਕਤੀ ਨੂੰ ਫ਼ਰਸ਼ ਤੋਂ ਅਰਸ਼ ਤਕ ਪਹੁੰਚਣਾ ਹੁੰਦਾ ਹੈ ਤਾਂ ਉਸ ਦੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ।ਇਸੇ ਤਰੀਕੇ ਨਾਲ ਲਹਿੰਬਰ ਹੁਸੈਨਪੁਰੀ ਨੇ ਵੀ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਨੂੰਹ ਝੱਲਿਆ ਹੈ। ਜਿਸਤੋਂ ਬਾਅਦ ਕਿ ਉਹ ਇੱਕ ਮਸ਼ਹੂਰ ਗਾਇਕ ਬਣ ਸਕੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ, ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਵੀ ਕੁਝ ਲੋਕ ਗਾਇਕੀ ਨਾਲ ਸੰਬੰਧ ਰੱਖਦੇ ਸੀ।

ਦੱਸਦਈਏ ਕਿ ਲੈਂਬਰ ਹੁਸੈਨਪੁਰੀ ਚਾਰ ਭਰਾ ਸੀ ਅਤੇ ਉਹ ਇਨ੍ਹਾਂ ਸਾਰਿਆਂ ਵਿੱਚੋਂ ਛੋਟੇ ਸੀ। ਦੱਸਿਆ ਜਾਂਦਾ ਹੈ ਕਿ ਲੈਂਬਰ ਹੁਸੈਨਪੁਰੀ ਆਪਣੇ ਸਕੂਲ ਦੀ ਬਾਲ ਸਭਾ ਵਿੱਚ ਅਕਸਰ ਹੀ ਗੀਤ ਗਾਇਆ ਕਰਦੇ ਸੀ। ਇਸ ਤੋਂ ਇਲਾਵਾ ਜਦੋਂ ਉਹ ਨੌਜਵਾਨ ਹੋ ਗਏ ਉਸ ਤੋਂ ਬਾਅਦ ਉਨ੍ਹਾਂ ਨੇ ਲਗਪਗ ਨੌਂ ਸਾਲ ਜਗਰਾਤਿਆਂ ਵਿਚ ਭਜਨ ਗਾਏ ।ਇਸ ਤੋਂ ਬਾਅਦ ਉਹ ਇੱਕ ਕੈਸਟ ਕਰਨਾ ਚਾਹੁੰਦੇ ਸੀ, ਪਰ ਉਨ੍ਹਾਂ ਦੇ ਆਰਥਿਕ ਹਾਲਾਤ ਬਿਲਕੁਲ ਵਧੀਆ ਨਹੀਂ ਸੀ ਤੇ ਜਿਸ ਕਾਰਨ ਕਿ ਉਹ ਆਪਣੀ ਕੈਸਟ ਨਹੀਂ ਕੱਢ ਸਕੇ। ਪਰ ਉਨ੍ਹਾਂ ਨੇ ਇਹ ਠਾਣ ਲਈ ਸੀ

ਕਿ ਉਹ ਆਉਣ ਵਾਲੇ ਸਮੇਂ ਵਿੱਚ ਇੱਕ ਮਸ਼ਹੂਰ ਗਾਇਕ ਬਣਨਗੇ। ਜਿਸ ਲਈ ਕਿ ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਲਹਿੰਬਰ ਹੁਸੈਨਪੁਰੀ ਨੇ ਮਜ਼ਦੂਰੀ ਵੀ ਕੀਤੀ ਇੱਥੋਂ ਤੱਕ ਕੇ ਉਹ ਕਣਕ ਦੇ ਸੀਜ਼ਨ ਵਿੱਚ ਵੀ ਕੰਮ ਕਰਿਆ ਕਰਦੇ ਸੀ। ਨਾਲ ਹੀ ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਲਈ ਲਹਿੰਬਰ ਹੁਸੈਨਪੁਰੀ ਨੇ ਦਰਜੀ ਦਾ ਕੰਮ ਵੀ ਕੀਤਾ।ਬਹੁਤ ਸਾਰੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਕੁਝ ਪੈਸੇ ਇਕੱਠੇ ਕੀਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਕੈਸਟ ਕੱਢੀ ਜੋ ਕਿ ਕਾਫ਼ੀ ਮਸ਼ਹੂਰ ਹੋਈ।

ਪਰ ਜਦੋਂ ਲਹਿੰਬਰ ਹੁਸੈਨਪੁਰੀ ਦਾ ਦੋ ਹਜਾਰ ਦੋ ਵਿੱਚ ਇੱਕ ਗੀਤ ਆਇਆ ਉਸ ਗੀਤ ਤੋਂ ਬਾਅਦ ਲਹਿੰਬਰ ਹੁਸੈਨਪੁਰੀ ਨੇ ਤਰੱਕੀ ਵੱਲ ਪੈਰ ਪਾਇਆ ਭਾਵ ਕਿ ਰੂਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਮੁੜ ਕੇ ਪਿੱਛੇ ਨਹੀਂ ਦੇਖਿਆ।ਇਸ ਤੋਂ ਬਾਅਦ ਜੋ ਵੀ ਉਨ੍ਹਾਂ ਦੇ ਗਾਣੇ ਆਏ ਸਭ ਮਸ਼ਹੂਰ ਹੋ ਗਏ।

Leave a Reply

Your email address will not be published.