ਪਟਿਆਲਾ ਵਿੱਚ ਕਿੰਨਰਾਂ ਦਾ ਪਿਆ ਪੰਗਾ ਵਧਿਆ

Uncategorized

ਕਾਫ਼ੀ ਦਿਨਾਂ ਤੋਂ ਪਟਿਆਲਾ ਵਿਚ ਮਹੰਤ ਸਮਾਜ ਚ ਇਕ ਵਿਵਾਦ ਚੱਲ ਰਿਹਾ ਹੈ। ਇੱਕ ਡੇਰੇ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਚੱਲ ਰਹੀ ਹੈ। ਦੱਸ ਦੇਈਏ ਕਿ ਪੂਨਮ ਮਹੰਤ ਅਤੇ ਸਿਮਰਨ ਮਹੰਤ ਦੇ ਵਿਚਕਾਰ ਇਕ ਡੇਰੇ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ।ਇਕ ਪਾਸੇ ਪੂਨਮ ਮਹੰਤ ਦਾ ਕਹਿਣਾ ਹੈ ਕਿ ਡੇਰੇ ਉੱਤੇ ਉਨ੍ਹਾਂ ਦਾ ਹੱਕ ਹੈ ਅਤੇ ਉਥੇ ਹੀ ਦੂਜੇ ਪਾਸੇ ਸਿਮਰਨ ਮਹੰਤ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਬਜ਼ੁਰਗਾਂ ਦਾ ਡੇਰਾ ਹੈ ਅਤੇ ਇਸ ਡੇਰੇ ਉੱਤੇ ਉਸ ਦਾ ਅਧਿਕਾਰ ਹੈ।ਪਿਛਲੇ ਦਿਨੀਂ ਉਨ੍ਹਾਂ ਮਹੰਤ ਉੱਤੇ ਹਮਲਾ ਵੀ ਹੋਇਆ ਸੀ, ਜਿਸ ਤੋਂ ਬਾਅਦ ਕੇ ਉੱਥੇ ਬਹੁਤ ਜ਼ਿਆਦਾ ਹੰਗਾਮਾ ਹੋਇਆ। ਬਾਅਦ ਵਿੱਚ ਪੂਨਮ ਮਹੰਤ ਅਤੇ ਉਨ੍ਹਾਂ ਦੇ ਚੇਲਿਆਂ ਨੇ ਸੜਕਾਂ ਉੱਤੇ ਨਾਅਰੇਬਾਜ਼ੀ ਵੀ ਕੀਤੀ ਅਤੇ ਪੁਲੀਸ ਪ੍ਰਸ਼ਾਸਨ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਹੋਈ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਵਾਲਿਆਂ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਸਿਮਰਨ ਮਹੰਤ ਇਹ ਡੇਰਾ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਵੇਚ ਚੁੱਕੀ ਹੈ,ਜਿਸ ਦੀ ਤਿੰਨ ਕਰੋੜ ਦੀ ਰਕਮ ਉਹ ਅਦਾ ਕਰ ਚੁੱਕੇ ਹਨ। ਦੂਜੇ ਪਾਸੇ ਸਿਮਰਨ ਮਹੰਤ ਦਾ ਕਹਿਣਾ ਹੈ ਕਿ ਇਹ ਡੇਰਾ ਉਨ੍ਹਾਂ ਦਾ ਹੈ ਅਤੇ ਪੂਨਮ ਮਹੰਤ ਵੱਲੋਂ ਧੱਕੇ ਨਾਲ ਉਸ ਉਤੇ ਕਬਜ਼ਾ ਕੀਤਾ ਜਾ ਰਿਹਾ ਹੈ

।ਦੱਸ ਦਈਏ ਕਿ ਇਹ ਮਾਮਲਾ ਪੁਲੀਸ ਪ੍ਰਸ਼ਾਸਨ ਕੋਲ ਪਹੁੰਚ ਚੁੱਕਿਆ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ ਇਸ ਉੱਤੇ ਇੱਕ ਫ਼ੈਸਲਾ ਸੁਣਾਇਆ ਗਿਆ ਹੈ ਕਿ ਜਦੋਂ ਤਕ ਇਸ ਕੇਸ ਉਤੇ ਆਖ਼ਰੀ ਫ਼ੈਸਲਾ ਸੁਣਾ ਦਿੱਤਾ ਉਦੋਂ ਤਕ ਇਹ ਡੇਰਾ ਸੀਲ ਰਹੇਗਾ।

ਦੱਸ ਦੇਈਏ ਕਿ ਇਸ ਡੇਰੇ ਨੂੰ ਬੰਦ ਕਰਨ ਲਈ ਇੱਕ ਸੌ ਪਨਤਾਲੀ ਦੀ ਧਾਰਾ ਲਗਾਈ ਗਈ ਹੈ। ਉੱਥੇ ਹੀ ਡੇਰਾ ਸੀਲ ਕਰਨ ਤੋਂ ਪਹਿਲਾਂ ਸਿਮਰਨ ਮਹੰਤ ਨੇ ਡੇਰੇ ਵਿੱਚ ਆ ਕੇ ਆਪਣੇ ਬਜ਼ੁਰਗਾਂ ਦੀ ਪੂਜਾ ਵੀ ਕੀਤੀ। ਇਸ ਤੋਂ ਬਾਅਦ ਜਦੋਂ ਡੇਰਾ ਸੀਲ ਕਰ ਦਿੱਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਅਦਾਲਤ ਦੇ ਇਸ ਫੈਸਲੇ ਨਾਲ ਸਹਿਮਤ ਹੈ। ਨਾਲ ਹੀ ਸਿਮਰਨ ਮਹੰਤ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਕਹਿਣਾ ਚਾਹੁੰਦੀ ਹੈ ਕਿ ਜਦੋਂ ਤਕ ਇਹ ਝਗੜਾ ਖ਼ਤਮ ਨਹੀਂ ਹੋ ਜਾਂਦਾ ਉਸ ਸਮੇਂ ਤਕ ਕਿਸੇ ਵੀ ਮਹੰਤ ਨੂੰ ਵਧਾਈ ਨਾ ਦਿੱਤੀ ਜਾਵੇ।

Leave a Reply

Your email address will not be published. Required fields are marked *