ਨਵਾਂ ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਧੀ ਨੇ ਆਪਣੇ ਪਿਓ ਦਾ ਕਤਲ ਕਰਵਾ ਕੇ ਆਪਣੇ ਹੀ ਘਰ ਵਿਚ ਉਸ ਦੀ ਲਾਸ਼ ਨੂੰ ਦਬਾ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦਾ ਨਾਮ ਮਨਦੀਪ ਸਿੰਘ ਸੀ, ਜਿਸ ਦੇ ਪੁੱਤਰ ਨੇ ਦੱਸਿਆ ਕਿ ਇਹ ਘਟਨਾ ਪੰਦਰਾਂ ਮਈ ਦੇ ਕਰੀਬ ਹੋਈ ਹੈ।ਇਸ ਲੜਕੇ ਦਾ ਦੱਸਣਾ ਹੈ ਕਿ ਉਸ ਸਮੇਂ ਉਨ੍ਹਾਂ ਦੇ ਘਰ ਲੜਾਈ ਝਗੜਾ ਹੋਇਆ ਸੀ, ਜਿਸਤੋਂ ਬਾਅਦ ਕੇ ਉਸ ਦੇ ਪਿਤਾ ਨੇ ਉਸ ਦੀ ਦਾਦੀ ਨੂੰ ਕੁੱਟਿਆ ਮਾਰਿਆ ਵੀ ਸੀ।ਉਸਦੀ ਦਾਦੀ ਉਨ੍ਹਾਂ ਦੇ ਦੂਸਰੇ ਘਰ ਰਹਿਣ ਲਈ ਚਲੀ ਗਈ ਸੀ,
ਉੱਥੇ ਹੀ ਕਿੰਦਰ ਨਾਂ ਦੇ ਇੱਕ ਵਿਅਕਤੀ ਨੇ ਉਸ ਨੂੰ ਵੀ ਗੱਲਾਂ ਵਿੱਚ ਲਗਾ ਕੇ ਉਸ ਦੀ ਦਾਦੀ ਕੋਲ ਭੇਜ ਦਿੱਤਾ ਅਤੇ ਉਸ ਦੀ ਭੈਣ ਨੂੰ ਵੀ ਦਾਦੀ ਕੋਲ ਹੀ ਛੱਡ ਆਇਆ।ਜਿਸ ਤੋਂ ਬਾਅਦ ਘਰ ਆ ਕੇ ਉਸ ਵਿਅਕਤੀ ਨੇ ਇਸ ਦੇ ਪਿਉ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਘਰ ਵਿਚ ਬਣੇ ਬਾਥਰੂਮਾਂ ਦੇ ਅੱਗੇ ਹੀ ਟੋਆ ਪੁੱਟ ਕੇ ਉਸ ਦੀ ਲਾਸ਼ ਨੂੰ ਵੀ ਦੱਬ ਦਿੱਤਾ ਅਤੇ ਇਨ੍ਹਾਂ ਨੂੰ ਕਹਿ ਦਿੱਤਾ ਕਿ ਉਨ੍ਹਾਂ ਦਾ ਪਿਤਾ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ।ਇਸ ਘਟਨਾ ਤੋਂ ਬਾਅਦ ਉਹ ਕਿੰਦਰ ਨਾਂ ਦਾ ਵਿਅਕਤੀ ਇਸ ਦੀ ਭੈਣ ਨੂੰ ਵੀ ਭਜਾ ਕੇ ਲੈ ਗਿਆ। ਇਸ ਲੜਕੇ ਦਾ ਦੱਸਣਾ ਹ
ਕਿ ਉਹ ਇਸ ਦੀ ਸਕੀ ਭੈਣ ਨਹੀਂ ਹੈ,ਬਲਕਿ ਉਹ ਇਨ੍ਹਾਂ ਨੇ ਪੰਜ ਸਾਲ ਦੀ ਗੋਦ ਲਈ ਸੀ।ਹੁਣ ਇਨ੍ਹਾਂ ਨੂੰ ਆਪਣੇ ਪਿਤਾ ਦੀ ਲਾਸ਼ ਦਾ ਉਦੋਂ ਪਤਾ ਚੱਲਿਆ, ਜਦੋਂ ਪੁਲੀਸ ਨੇ ਕੇਂਦਰ ਦੇ ਇਕ ਸਾਥੀ ਨੂੰ ਫੜਿਆ ਅਤੇ ਉਸ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਕੇ ਉਸ ਵਿਅਕਤੀ ਨੇ ਇਸ ਦੇ ਪਿਤਾ ਦੀ ਲਾਸ਼ ਨੂੰ ਉਨ੍ਹਾਂ ਦੇ ਘਰ ਵਿਚ ਬਣੇ ਬਾਥਰੂਮਾਂ ਦੇ ਅੱਗਿਓਂ ਕੱਢਿਆ।ਇਸ ਲੜਕੇ ਦਾ ਕਹਿਣਾ ਹੈ ਕਿ
ਇਹ ਅਕਸਰ ਹੀ ਉਥੇ ਕੰਮ ਕਰਿਆ ਕਰਦੇ ਸੀ,ਪਰ ਇਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦਾ ਮੁਸ਼ਕ ਉਥੇ ਨਹੀਂ ਆਇਆ। ਲੜਕੀ ਦੀ ਦਾਦੀ ਦਾ ਦੱਸਣਾ ਹੈ ਕਿ ਲੜਕੀ ਅਤੇ ਕੇਂਦਰ ਨਾਂ ਦਾ ਵਿਅਕਤੀ ਪੰਦਰਾਂ ਦਿਨਾਂ ਤੋਂ ਲਾਪਤਾ ਹਨ ਅਤੇ ਪੁਲੀਸ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤਕ ਉਹ ਉਨ੍ਹਾਂ ਦੇ ਹੱਥ ਨਹੀਂ ਲੱਗੇ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।