ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਕ ਸਿੰਘ ਸ਼ਿਵ ਸੈਨਾ ਵਾਲਿਆਂ ਨੂੰ ਲਲਕਾਰਦਾ ਹੋਇਆ ਦਿਖਾਈ ਦੇ ਰਿਹਾ ਹੈ।ਕਿਉਂਕਿ ਸ਼ਿਵ ਸੈਨਾ ਵਾਲਿਆਂ ਨੇ ਸ਼ਹਿਰ ਵਿੱਚ ਇੱਕ ਪੋਸਟਰ ਲਗਾਇਆ ਹੋਇਆ ਹੈ, ਜਿਸ ਤੇ ਲਿਖਿਆ ਹੈ ਕਿ ‘ਅਤਵਾਦ ਦਾ ਖਾਤਮਾ, ਉੱਨੀ ਸੌ ਚੁਰਾਸੀ ਦੇ ਬਲੂ ਸਟਾਰ ਅਤੇ ਅੱਤਵਾਦ ਨੂੰ ਖਤਮ ਕਰਨ ਵਾਲਿਆਂ ਨੂੰ ਸ਼ਰਧਾਂਜਲੀ’। ਜਦੋਂ ਹੀ ਸਿੰਘ ਨੇ ਇਸ ਪੋਸਟਰ ਨੂੰ ਦੇਖਿਆ ਤਾਂ ਉਸ ਵੱਲੋਂ ਸ਼ਿਵ ਸੈਨਾ ਵਾਲਿਆਂ ਨੂੰ ਲਲਕਾਰਿਆ ਜਾ ਰਿਹਾ ਹੈ ਕਿ ਜੇਕਰ ਉਹ ਪੋਸਟਰ ਲਗਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੱਸ ਕੇ ਲਗਾਉਣ ਤਾਂ ਉਹ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਗੇ।
ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਇੱਕ ਜੂਨ ਤੋਂ ਲੈ ਕੇ ਛੇ ਜੂਨ ਤੱਕ ਉੱਨੀ ਸੌ ਚੁਰਾਸੀ ਦਾ ਭਾਣਾ ਵਾਪਰਿਆ ਸੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼ਹੀਦੀ ਪਾਈ ਸੀ।ਪਰ ਇਨ੍ਹਾਂ ਹੀ ਦਿਨਾਂ ਵਿਚ ਸ਼ਿਵ ਸੈਨਾ ਵਾਲਿਆਂ ਵੱਲੋਂ ਅਜਿਹੇ ਪੋਸਟਰ ਲਗਾਏ ਜਾ ਰਹੇ ਹਨ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਹਨ। ਇਸੇ ਲਈ ਇਸ ਸਿੰਘ ਵੱਲੋਂ ਵੀ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸ਼ਿਵ ਸੈਨਾ ਵਾਲੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅਜਿਹੇ ਪੋਸਟਰ ਲਗਾ ਰਹੇ ਹਨ ਅਤੇ ਸਿੰਘਾਂ ਨੂੰ ਅਤਿਵਾਦੀ ਦੱਸ ਰਹੇ ਹਨ।
ਗੁੱਸੇ ਵਿੱਚ ਆਏ ਇਸ ਸਿੰਘ ਨੇ ਕਿਹਾ ਕਿ ਉਹ ਅਤਵਾਦੀ ਹਨ ਅਤੇ ਜੇਕਰ ਕਿਸੇ ਦੀ ਹਿੰਮਤ ਹੈ ਤਾਂ ਉਨ੍ਹਾਂ ਨੂੰ ਕੋਈ ਖ਼ਤਮ ਕਰਕੇ ਦਿਖਾਵੇ।ਇਸ ਤੋਂ ਇਲਾਵਾ ਈਸ਼ਰ ਸਿੰਘ ਨੇ ਉਸ ਪੋਸਟਰਾਂ ਨੂੰ ਫਾੜ ਦਿੱਤਾ ਅਤੇ ਤਲਵਾਰਾਂ ਚਲਾਉਂਦੇ ਹੋਏ ਉਸ ਉੱਤੇ ਲੱਗੀਆਂ ਤਸਵੀਰਾਂ ਦੇ ਵੀ ਟੋਟੇ ਟੋਟੇ ਕਰ ਦਿੱਤੇ। ਦੱਸ ਦਈਏ ਕਿ ਇਸ ਪੋਸਟਰ ਉੱਤੇ ਉਸ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਸਵੀਰ ਲੱਗੀ ਹੋਈ ਸੀ। ਨਾਲ ਹੀ ਉਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੇ ਕੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਸੀ।
ਇਸ ਪੋਸਟਰ ਨੂੰ ਪਾੜਦੇ ਹੋਏ ਇਸ ਸਿੰਘ ਨੇ ਕਿਹਾ ਕਿ ਉਹ ਕੱਲ੍ਹ ਨੂੰ ਰਾਜਪੁਰੇ ਵਿੱਚ ਸੰਤ ਭਿੰਡਰਾਂਵਾਲੇ ਦੇ ਪੋਸਟਰ ਲਗਾਵੇਗਾ ਅਤੇ ਜੇ ਕਿਸੇ ਦੀ ਹਿੰਮਤ ਹੈ ਤਾਂ ਉਸ ਨੂੰ ਕੋਈ ਰੋਕ ਕੇ ਦਿਖਾਵੇ।