ਕੈਨੇਡਾ ਦੇ ਪੰਜਾਬੀ ਮੁੰਡਾ ਕੁੜੀ ਹੋਏ ਛਿੱਤਰੋ ਛਿੱਤਰੀ ,ਦੇਖੋ ਲਾਈਵ ਵੀਡੀਓ

Uncategorized

ਅੱਜਕੱਲ੍ਹ ਵਿਦੇਸ਼ਾਂ ਤੋਂ ਅਕਸਰ ਹੀ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਪੰਜਾਬੀ ਲਡ਼ਕੇ ਲਡ਼ਕੀਆਂ ਆਪਸ ਵਿਚ ਲੜਦੇ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਕੇ ਕੁਝ ਲੜਕੇ ਲੜਕੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ।ਇਸ ਤੋਂ ਇਲਾਵਾ ਇੱਕ ਦੂਜੇ ਦੇ ਚੱਪਲਾਂ ਮਾਰਦੇ ਵੀ ਦਿਖਾਈ ਦੇ ਰਹੇ ਹਨ।ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕੇ ਜੋਗਿੰਦਰ ਬਾਸੀ ਸ਼ੋਅ ਦੇ ਵਿੱਚ ਅਕਸਰ ਹੀ ਅਜਿਹੇ ਮਾਮਲਿਆਂ ਉੱਤੇ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਇਸ ਮਾਮਲੇ ਉੱਤੇ ਵੀ ਜੋਗਿੰਦਰ ਬਾਸੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਲੋਕਾਂ ਦੀ ਰਾਇ ਲਈ

ਅਤੇ ਇਸ ਮਸਲੇ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਆਖ਼ਰ ਇਹ ਲੋਕ ਇਸ ਤਰੀਕੇ ਨਾਲ ਕਿਉਂ ਲੜ ਰਹੇ ਹਨ। ਉਥੇ ਹੀ ਇਕ ਲੜਕੀ ਨੇ ਫੋਨ ਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਇਸ ਵੀਡੀਓ ਵਿੱਚ ਜੋ ਲੜਕੀ ਚੱਪਲ ਉਤਾਰ ਕੇ ਲੜਕੀਆਂ ਨੂੰ ਮਾਰਨ ਲਈ ਪੈ ਰਹੀ ਹੈ,ਉਹ ਬਰੈਂਪਟਨ ਵਿਚ ਕਾਫੀ ਗੰਦ ਪਾ ਰਹੀ ਹੈ।ਭਾਵ ਕਿ ਉਹ ਬਹੁਤ ਸਾਰੀਆਂ ਗੰਦੀਆਂ ਗਾਲ੍ਹਾਂ ਕੱਢਦੀ ਹੈ। ਇੱਥੋਂ ਤੱਕ ਕੇ ਕੇ ਲੋਕਾਂ ਨਾਲ ਲੁੱਟ ਮਾਰ ਵੀ ਕਰ ਰਹੀ ਹੈ।ਉਸ ਲੜਕੀ ਨੇ ਦੱਸਿਆ ਕਿ ਇਹ ਕੁੱਲ ਤਿੰਨ ਲੜਕੀਆਂ ਹਨ ਜੋ ਕਿ ਪਹਿਲਾਂ ਆਪਣਾ ਮਕਾਨ ਕਿਰਾਏ ਤੇ ਦਿੰਦੀਆਂ ਹਨ।

ਉਸ ਤੋਂ ਬਾਅਦ ਕੋਈ ਵੀ ਬਖੇੜਾ ਖੜ੍ਹਾ ਕਰ ਕੇ ਉੱਥੇ ਰਹਿੰਦੇ ਕਿਰਾਏਦਾਰਾਂ ਨੂੰ ਪੁਲੀਸ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸੇ ਗੱਲਬਾਤ ਉੱਤੇ ਹੁਣ ਵੀ ਲੜਾਈ ਹੋਈ ਹੈ ਇਸ ਲਡ਼ਾਈ ਦੇ ਵਿੱਚ ਇਨ੍ਹਾਂ ਲੜਕੀਆਂ ਨੇ ਚੱਪਲ ਉਤਾਰ ਕੇ ਨੌਜਵਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।ਇਸ ਤੋਂ ਇਲਾਵਾ ਵੀ ਜੋਗਿੰਦਰ ਬਾਸੀ ਸ਼ੋਅ ਵਿਚ ਬਹੁਤ ਸਾਰੇ ਲੋਕਾਂ ਨੇ ਫੋਨ ਕਾਲ ਕਰਕੇ ਦੱਸਿਆ ਕਿ ਕਿਸ ਤਰੀਕੇ ਨਾਲ ਲੋਕ ਪੰਜਾਬ ਦਾ ਨਾਮ ਬਾਹਰਲੇ ਦੇਸ਼ਾਂ ਵਿੱਚ ਬਦਨਾਮ ਕਰ ਰਹੇ ਹਨ। ਕਿਉਂਕਿ ਜਦੋਂ ਇਸ ਤਰੀਕੇ ਦੀਆਂ ਵੀਡਿਓਜ਼ ਸਾਰਿਆਂ ਦੇ ਸਾਹਮਣੇ ਆਉਂਦੀਆਂ ਹਨ ਤਾਂ

ਕਿਤੇ ਨਾ ਕਿਤੇ ਪੰਜਾਬ ਵਿੱਚ ਬੈਠੇ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਭੇਜਿਆ ਸੀ,ਪਰ ਉੱਥੇ ਉਹ ਪੜ੍ਹਾਈ ਕਰਨ ਦੀ ਥਾਂ ਤੇ ਲੜਾਈ ਕਰ ਰਹੇ ਹਨ।

Leave a Reply

Your email address will not be published. Required fields are marked *