ਇਸ ਭਾਜਪਾ ਲੀਡਰ ਦੀਆਂ ਗੱਲਾਂ ਸੁਣ ਕੇ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ,

Uncategorized

ਅਕਸਰ ਹੀ ਭਾਜਪਾ ਆਗੂ ਅਜਿਹੇ ਹਾਸੋਹੀਣੇ ਬਿਆਨ ਦੇ ਦਿੰਦੇ ਹਨ ਜਿਸ ਕਾਰਨ ਉਹ ਵਿਵਾਦਾਂ ਵਿੱਚ ਘਿਰ ਜਾਂਦੇ ਹਨ।ਇਸੇ ਦੌਰਾਨ ਦਾ ਇੱਕ ਬਿਆਨ ਦਿੱਤਾ ਹੈ ਛੱਤੀਸਗੜ੍ਹ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਬ੍ਰਿਜ ਮੋਹਨ ਲਾਲ ਨੇ। ਦੱਸ ਦੇਈਏ ਕਿ ਜਦੋਂ ਉਨ੍ਹਾਂ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਮਹਿੰਗਾਈ ਦਾ ਮੁੱਦਾ ਉਠਾਇਆ ਜਾ ਰਿਹਾ ਹੈ,ਬਲਕਿ ਹੁਣ ਇਸ ਸਮੇਂ ਕੋਰੋਨਾ ਬਿਮਾਰੀ ਤੋਂ ਇਲਾਵਾ ਹੋਰ ਕੋਈ ਵੀ ਮੁੱਦਾ ਨਹੀਂ ਉਠਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੋਲ ਹੋਰ ਕੋਈ ਮੁੱਦਾ ਨਹੀਂ ਹੈ

ਇਸ ਲਈ ਉਨ੍ਹਾਂ ਵੱਲੋਂ ਮਹਿੰਗਾਈ ਦੇ ਮੁੱਦੇ ਨੂੰ ਵੱਡਾ ਦਿਖਾ ਕੇ ਭਾਜਪਾ ਸਰਕਾਰ ਉਤੇ ਨਿਸ਼ਾਨਾ ਸਾਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਹਿੰਗਾਈ ਦੇ ਮੁੱਦੇ ਨੂੰ ਬਹੁਤ ਵੱਡਾ ਮੁੱਦਾ ਦੱਸਦੇ ਹਨ ਉਨ੍ਹਾਂ ਨੂੰ ਖਾਣਾ ਪੀਣਾ ਛੱਡ ਦੇਣਾ ਚਾਹੀਦਾ ਹੈ ਅਤੇ ਪੈਟਰੋਲ ਨੂੰ ਵਰਤਣਾ ਛੱਡ ਦੇਣਾ ਚਾਹੀਦਾ ਹੈ ਤਾਂ ਹੋ ਸਕਦਾ ਹੈ ਕਿ ਇਸ ਨਾਲ ਮਹਿੰਗਾਈ ਘਟ ਜਾਵੇ।ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਮਹਿੰਗਾਈ ਹੋਣਾ ਅੰਤਰਰਾਸ਼ਟਰੀ ਬਾਜ਼ਾਰ ਉਤੇ ਨਿਰਭਰ ਕਰਦਾ ਹੈ ਸਰਕਾਰ ਦੇ ਫ਼ੈਸਲਿਆਂ ਦਾ ਇਸ ਉੱਤੇ ਕੋਈ ਅਸਰ ਨਹੀਂ ਪੈਂਦਾ

ਸੋ ਅਜਿਹੇ ਹਾਸੋਹੀਣੇ ਬਿਆਨਾਂ ਇਸ ਭਾਜਪਾ ਆਗੂ ਵੱਲੋਂ ਦਿੱਤੇ ਜਾ ਰਹੇ ਹਨ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਮਹਿੰਗਾਈ ਨੇ ਅੱਜਕੱਲ੍ਹ ਲੋਕਾਂ ਦਾ ਗਲਾ ਘੋਟ ਰੱਖਿਆ ਹੈਅਤੇ ਇਨ੍ਹਾਂ ਨੂੰ ਇਹ ਮੁੱਦਾ ਬਹੁਤ ਛੋਟਾ ਲੱਗਦਾ ਹੈ।ਇਸ ਭਾਜਪਾ ਆਗੂ ਦਾ ਕਹਿਣਾ ਹੈ ਕਿ ਕਰੁਣਾ ਦੀ ਤੀਸਰੀ ਲਹਿਰ ਆਉਣ ਵਾਲੀ ਹੈ ਤਾਂ ਉਸ ਦੀ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਸੂਬਿਆਂ ਵਿਚ ਬੱਚਿਆਂ ਵਿਚ ਕੋਰੋਨਾ ਮਾਹਾਵਾਰੀ ਸ਼ੁਰੂ ਹੋ ਗਈ ਹੈ।

ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਭਾਜਪਾ ਸਰਕਾਰ ਵੱਲੋਂ ਵੈਕਸੀਨ ਵਿਦੇਸ਼ਾਂ ਵਿੱਚ ਭੇਜ ਦਿੱਤੀ ਗਈ ਜਿਸ ਤੋਂ ਬਾਅਦ ਕੇ ਭਾਰਤ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਧੱਕੇ ਖਾਣੇ ਪਏ।

Leave a Reply

Your email address will not be published.