ਖੇਤ ਪਾਣੀ ਲਾਉਂਦੇ ਨੌਜਵਾਨ ਨੂੰ ਲੱਗਿਆ ਕਰੰਟ ,ਹੋਈ ਮੌਤ

Uncategorized

ਤਰਨਤਾਰਨ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਨੌਜਵਾਨ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਲੜਕਾ ਖੇਤ ਵਿਚ ਪਾਣੀ ਲਗਾਉਣ ਲਈ ਗਿਆ ਸੀ ਜਿਥੇ ਕਿ ਮੋਟਰ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਜਦੋਂ ਉੱਥੇ ਜਾ ਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਉਸ ਸਮੇਂ ਤੱਕ ਉਸ ਮੁੰਡੇ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਬਹੁਤ ਗ਼ਰੀਬ ਆਦਮੀ ਹੈ ਅਤੇ ਇਹ ਉਸ ਦਾ ਇਕਲੌਤਾ ਮੁੰਡਾ ਸੀ।ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ

ਜਿਥੇ ਕਿ ਇੱਕ ਗ਼ਰੀਬ ਪਰਿਵਾਰ ਨਾਲ ਬਹੁਤ ਹੀ ਬੁਰਾ ਭਾਣਾ ਵਾਪਰਿਆ ਹੈ।ਇਸ ਵਿਅਕਤੀ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਬਹੁਤ ਜ਼ਿਆਦਾ ਗ਼ਰੀਬ ਹੈ,ਇਸ ਲਈ ਸਰਕਾਰ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਜਿਸ ਲੜਕੇ ਦੀ ਮੌਤ ਹੋਈ ਹੈ ਉਸ ਦਾ ਨਾਮ ਸਾਜਨ ਸੀ ਅਤੇ ਕੁਝ ਸਮੇਂ ਤੋਂ ਉਹ ਖੇਤਾਂ ਵਿਚ ਪਾਣੀ ਲਾਉਣ ਦਾ ਕੰਮ ਕਰ ਰਿਹਾ ਸੀ ਅਤੇ ਅਚਾਨਕ ਹੀ ਉਸ ਨੂੰ ਕਰੰਟ ਲੱਗ ਗਿਆ,ਜਿਸ ਕਾਰਨ ਕੇ ਉਸ ਦੀ ਮੌਤ ਹੋ ਗਈ।ਉਸ ਸਮੇਂ ਉੱਥੇ ਹੋਰ ਕੋਈ ਮੌਜੂਦ ਨਹੀਂ ਸੀ ਜਿਸ ਕਾਰਨ ਉਸ ਦੀ ਜਾਨ ਨਹੀਂ ਬਚ ਸਕੀ

ਅਤੇ ਇਹ ਮੰਦਭਾਗੀ ਘਟਨਾ ਵਾਪਰ ਗਈ।ਹੁਣ ਇਸਦਾ ਲੜਕੇ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ,ਜਲਦੀ ਹੀ ਮ੍ਰਿਤਕ ਦੇਹ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਸੋ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਕਿ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਹੁੰਦੀਆਂ ਹਨ,

ਜਿਸ ਤਰੀਕੇ ਨਾਲ ਇਸ ਨੌਜਵਾਨ ਦੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਕਿਸੇ ਦੇ ਦਿਲ ਨੂੰ ਵੀ ਪਸੀਜ ਕੇ ਰੱਖ ਦੇਵੇਗਾ।

Leave a Reply

Your email address will not be published. Required fields are marked *