ਗ੍ਰੰਥੀ ਸਿੰਘ ਦੀ ਵਰਤਾਈ ਦੇਗ ਨੇ ਪਾਈਆਂ ਭਾਜੜਾਂ, ਗ੍ਰੰਥੀ ਸਿੰਘ ਆਇਆ ਕੋਰੋਨਾ ਪੀਡ਼ਤ

Uncategorized

ਸੰਗਰੂਰ ਦੇ ਪਿੰਡ ਸਕਰੌਦੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਵਿੱਚ ਦੇਗ ਵੰਡੀ, ਜਿਸਤੋਂ ਬਾਅਦ ਕੇ ਉਸ ਗ੍ਰੰਥੀ ਸਿੰਘ ਨੂੰ ਪਤਾ ਚੱਲਿਆ ਕਿ ਉਸ ਦੀ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆ ਗਈ ਹੈ। ਇਸ ਤੋਂ ਬਾਅਦ ਇਹ ਗੱਲ ਪਿੰਡ ਵਾਸੀਆਂ ਨੂੰ ਪਤਾ ਚੱਲੀ ਤਾਂ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ, ਕਿਉਂਕਿ ਪਿਛਲੇ ਦਿਨੀਂ ਹੀ ਉਸ ਗ੍ਰੰਥੀ ਸਿੰਘ ਨੇ ਦੇਗ ਵੰਡੀ ਸੀ ਜਿਸ ਤੋਂ ਬਾਅਦ ਕੇ ਜਿਹੜੇ ਜਿਹੜੇ ਲੋਕਾਂ ਨੇ ਤੇ ਖਾਧੀ ਉਨ੍ਹਾਂ ਨੂੰ ਇਹ ਡਰ ਹੋ ਚੁੱਕਿਆ ਹੈ ਕਿ ਕਿਤੇ ਉਨ੍ਹਾਂ ਨੂੰ ਕੋਰੋਨਾ ਨਾ ਹੋ ਜਾਵੇ।

ਇਸੇ ਲਈ ਪਿੰਡ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਹੁੰਚੀਆਂ ਜਿੱਥੇ ਕੇ ਲੋਕਾਂ ਨੇ ਆਪਣਾ ਟੈਸਟ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਿਸੇ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਨਹੀਂ ਆਈ ਹੈ।ਜਾਣਕਾਰੀ ਮੁਤਾਬਕ ਗ੍ਰੰਥੀ ਸਿੰਘ ਨੇ ਇੱਕ ਤਰੀਕ ਨੂੰ ਇਕ ਵਿਅਕਤੀ ਦਾ ਭੋਗ ਪਾਇਆ ਸੀ ਜੋ ਕਿ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋ ਗਏ ਸੀ,ਜਿਸ ਤੋਂ ਬਾਅਦ ਕੇ ਉਸੇ ਇੱਕ ਤਰੀਕ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਪਾਇਆ। ਜਿਸ ਤੋਂ ਬਾਅਦ ਕਿ ਉਨ੍ਹਾਂ ਨੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ

ਕਿ ਉਹ ਕਮਰੇ ਦੇ ਅੰਦਰ ਬੰਦ ਰਹਿਣ।ਉਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਆਈਆਂ ਅਤੇ ਉਨ੍ਹਾਂ ਨੇ ਗ੍ਰੰਥੀ ਸਿੰਘ ਨੂੰ ਇਕ ਕਿੱਟ ਦਿੱਤੀ ਅਤੇ ਪੰਦਰਾਂ ਦਿਨ ਲਈ ਅੰਦਰ ਰਹਿਣ ਲਈ ਕਿਹਾ। ਭਾਵੇਂ ਕਿ ਇਸ ਪਿੰਡ ਵਿੱਚ ਕਿਸੇ ਹੋਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਨਹੀਂ ਆਈ ਹੈ, ਪਰ ਫਿਰ ਵੀ ਲੋਕਾਂ ਵਿਚ ਡਰ ਬਣਿਆ ਹੋਇਆ ਹੈ। ਉਥੇ ਹੀ ਪਿੰਡ ਦੇ ਮੋਹਰੀ ਬੰਦਿਆਂ ਦਾ ਕਹਿਣਾ ਹੈ ਕਿ ਜਿਹੜੇ ਜਿਹੜੇ ਲੋਕ ਗ੍ਰੰਥੀ ਸਿੰਘ ਦੇ ਨਜ਼ਦੀਕ ਰਹੇ ਹਨ ਉਨ੍ਹਾਂ ਨੂੰ ਆਪਣਾ ਕੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਕੋਨਾ ਮਾਹਾਵਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਕਿਉਂਕਿ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਆਪਣੇ ਕਰੋਨਾ ਟੈਸਟ ਨਾ ਕਰਵਾਏ ਹੋਣ।ਇਸ ਲਈ ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਹੁਣ ਅਨਾਊਂਸਮੈਂਟ ਕਰਵਾਈ ਜਾਂਦੀ ਹੈ ਕਿ ਡਿਸਪੈਂਸਰੀ ਵਿਚ ਕਰੋਨਾ ਟੈਸਟ ਹੋ ਰਹੇ ਹਨ ਤਾਂ ਜੋ ਲੋਕ ਆਸਾਨੀ ਨਾਲ ਉੱਥੇ ਜਾ ਕੇ ਆਪਣੇ ਕੋਰੋਨਾ ਟੈਸਟ ਕਰਵਾ ਸਕਣ।

Leave a Reply

Your email address will not be published.