ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਥੇ ਕਿ ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ ਧੋਖਾ ਕੀਤਾ ਜਾਂਦਾ ਹੈ, ਭਾਵ ਕੇ ਕਈ ਵਾਰ ਬੱਚੇ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਨ੍ਹਾਂ ਬਾਰੇ ਸੋਚ ਕੇ ਹੈਰਾਨੀ ਹੁੰਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਨੌਜਵਾਨ ਲੜਕੀ ਨੇ ਆਪਣੇ ਮਾਪਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਲਾ ਦਿੱਤਾ, ਉਸ ਤੋਂ ਬਾਅਦ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਨੇ ਆਪਣੇ ਹੀ ਘਰ ਵਿੱਚ ਚੋਰੀ ਕੀਤੀ।ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦਾ ਕਿਸੇ ਲੜਕੇ ਨਾਲ ਸੰਬੰਧ ਸੀ, ਪਰ ਲੜਕੀ ਦੇ ਮਾਪਿਆਂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ।
ਇਸ ਲਈ ਲੜਕੀ ਨੇ ਸੋਚਿਆ ਕਿ ਉਹ ਆਪਣੇ ਪ੍ਰੇਮੀ ਦੇ ਨਾਲ ਭੱਜ ਜਾਵੇਗੀ ਅਤੇ ਉਹ ਦੋਵੇਂ ਘਰ ਦਾ ਸਾਰਾ ਕੀਮਤੀ ਸਾਮਾਨ ਆਪਣੇ ਨਾਲ ਲੈ ਜਾਣਗੇ।ਇਸ ਘਟਨਾ ਨੂੰ ਅੰਜਾਮ ਦੇਣ ਲਈ ਲੜਕੀ ਨੇ ਇਕ ਦਿਨ ਕਾੜ੍ਹਾ ਬਣਾਇਆ ਅਤੇ ਉਸ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ,ਜਿਸ ਤੋਂ ਬਾਅਦ ਕੇ ਉਸਨੇ ਇਹ ਕਾੜ੍ਹਾ ਆਪਣੇ ਮਾਤਾ ਪਿਤਾ ਨੂੰ ਦਿੱਤਾ ਉਨ੍ਹਾਂ ਨੂੰ ਇਹ ਕਾੜ੍ਹਾ ਪੀਣ ਤੋਂ ਬਾਅਦ ਨੀਂਦ ਆ ਗਈ। ਲੜਕੀ ਦਾ ਪ੍ਰੇਮੀ ਅਤੇ ਉਸਦੇ ਕੁਝ ਸਾਥੀ ਘਰ ਵਿੱਚ ਆ ਕੇ ਚੋਰੀ ਕਰ ਲੈਂਦੇ ਹਨ,ਜਿਨ੍ਹਾਂ ਵਿਚ ਕੇ ਉਹ ਬਹੁਤ ਸਾਰਾ ਸੋਨਾ ਅਤੇ ਨਕਦੀ ਚੋਰੀ ਕਰਦੇ ਹਨ।
ਜਿਸ ਤੋਂ ਬਾਅਦ ਲੜਕੀ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਸੌਣ ਦਾ ਨਾਟਕ ਕਰਦੀ ਹੈ।ਜਦੋਂ ਸਵੇਰੇ ਉਸ ਦੇ ਮਾਤਾ ਪਿਤਾ ਨੂੰ ਹੋਸ਼ ਆਉਂਦਾ ਹੈ ਤਾਂ ਉਸ ਸਮੇਂ ਉਹ ਘਰ ਦੀ ਚੈਕਿੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਘਰ ਦਾ ਕੀਮਤੀ ਸਮਾਨ ਆਪਣੀ ਜਗ੍ਹਾ ਉਤੇ ਨਹੀਂ ਮਿਲਦਾ।ਜਿਸ ਤੋਂ ਬਾਅਦ ਕੇ ਉਹ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਦਿੰਦੇ ਹਨ।ਪੁਲੀਸ ਮੁਲਾਜ਼ਮ ਦੇਖਦੇ ਹਨ ਕਿ ਘਰ ਵਿੱਚ ਅਜਿਹਾ ਕੋਈ ਮਾਹੌਲ ਨਹੀਂ ਸੀ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਘਰ ਵਿੱਚ ਕੋਈ ਵੀ ਜ਼ਬਰਦਸਤੀ ਆਇਆ ਸੀ। ਜਿਸ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਉਸ ਲੜਕੀ ਉੱਤੇ ਸ਼ੱਕ ਹੋਣ ਲੱਗਿਆ
ਕਿਉਂਕਿ ਜਦੋਂ ਉਨ੍ਹਾਂ ਨੇ ਲੜਕੀ ਨੂੰ ਪੁੱਛਿਆ ਕਿ ਉਸ ਨੇ ਕਾੜਾ ਕਿਉਂ ਨਹੀਂ ਪੀਤਾ ਸੀ ਤਾਂ ਉਸ ਦਾ ਜਵਾਬ ਉਹ ਨਹੀਂ ਦੇ ਸਕੀ,ਜਿਸ ਤੋਂ ਬਾਅਦ ਕੇ ਉਸ ਨੇ ਸਵੀਕਾਰ ਕਰ ਲਿਆ ਕਿ ਉਸ ਨੇ ਹੀ ਆਪਣੇ ਘਰ ਵਿੱਚ ਚੋਰੀ ਕੀਤੀ ਹੈ।